ਪਾਕਿ ਦੇ ਉੱਚ ਫ਼ੌਜੀ ਤੇ ਖ਼ੁਫ਼ੀਆ ਅਧਿਕਾਰੀ ਈਰਾਨ ਪੁੱਜੇ
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ’ਚ ਪਿਛਲੇ ਅੱਠ ਮਹੀਨਿਆਂ ਤੋਂ ਜਾਰੀ ਜੰਗ ਤੇ ਤਣਾਅ ਦਰਮਿਆਨ ਅੱਜ ਤਹਿਰਾਨ ਵਿਖੇ ਇਕ ਅਹਿਮ ਚਾਰ-ਧਿਰੀ ਬੈਠਕ ’ਚ ਸ਼ਿਰਕਤ ਕਰਨ ਲਈ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੀ ਅਗਵਾਈ ਹੇਠ ਪਾਕਿਸਤਾਨ ਦੇ ਉੱਚ ਫ਼ੌਜੀ ਤੇ ਖ਼ੁਫ਼ੀਆ ਅਧਿਕਾਰੀ ਈਰਾਨ ਪਹੁੰਚੇ। ‘ਮੱਕਾ ਸੰਯੁਕਤ ਰੱਖਿਆ ਸਮਝੌਤੇ’ ਨਾਲ ਜੁੜੇ ਤਿੰਨ ਦੇਸ਼ਾਂ ਸਾਊਦੀ ਅਰਬ, ਤੁਰਕੀ ਅਤੇ ਪਾਕਿ ਦੇ ਫ਼ੌਜੀ ਅਤੇ ਖ਼ੁਫ਼ੀਆ ਅਧਿਕਾਰੀਆਂ ਨੇ ਖੇਤਰੀ ਸੁਰੱਖਿਆ ਅਤੇ ਸ਼ਾਂਤੀ ਬਹਾਲੀ ਲਈ ਈਰਾਨੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।
‘
‘ਮੱਕਾ ਸੰਯੁਕਤ ਰੱਖਿਆ ਸਮਝੌਤੇ’ ਦੀ ਮੀਟਿੰਗ ’ਚ ਸ਼ਾਮਿਲ ਪਾਕਿਸਤਾਨ ਦੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ, ਖ਼ਾਲਿਦ ਬਿਨ ਸਲਮਾਨ, ਇਬਰਾਹਿਮ ਕਾਲਿਨ, ਮੋਹਸਿਨ ਰੇਜ਼ਾਈ ਅਤੇ ਹੋਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
27-10-2026
ਅੰਮ੍ਰਿਤਸਰ, 26 ਅਕਤੂਬਰ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ ’ਚ ਪਿਛਲੇ ਅੱਠ ਮਹੀਨਿਆਂ ਤੋਂ ਜਾਰੀ ਜੰਗ ਤੇ ਤਣਾਅ ਦਰਮਿਆਨ ਅੱਜ ਤਹਿਰਾਨ ਵਿਖੇ ਇਕ ਅਹਿਮ ਚਾਰ-ਧਿਰੀ ਬੈਠਕ ’ਚ ਸ਼ਿਰਕਤ ਕਰਨ ਲਈ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੀ ਅਗਵਾਈ ਹੇਠ ਪਾਕਿਸਤਾਨ ਦੇ ਉੱਚ ਫ਼ੌਜੀ ਤੇ ਖ਼ੁਫ਼ੀਆ ਅਧਿਕਾਰੀ ਈਰਾਨ ਪਹੁੰਚੇ। ‘ਮੱਕਾ ਸੰਯੁਕਤ ਰੱਖਿਆ ਸਮਝੌਤੇ’ ਨਾਲ ਜੁੜੇ ਤਿੰਨ ਦੇਸ਼ਾਂ ਸਾਊਦੀ ਅਰਬ, ਤੁਰਕੀ ਅਤੇ ਪਾਕਿ ਦੇ ਫ਼ੌਜੀ ਅਤੇ ਖ਼ੁਫ਼ੀਆ ਅਧਿਕਾਰੀਆਂ ਨੇ ਖੇਤਰੀ ਸੁਰੱਖਿਆ ਅਤੇ ਸ਼ਾਂਤੀ ਬਹਾਲੀ ਲਈ ਈਰਾਨੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਡਿਪਟੀ ਸਕੱਤਰ ਅਲੀ ਬਾਘੇਰੀ ਕਾਨੀ ਅਨੁਸਾਰ ਇਸ ਬੈਠਕ ‘ਚ ਸਾਊਦੀ ਰੱਖਿਆ ਮੰਤਰੀ ਖ਼ਾਲਿਦ ਬਿਨ ਸਲਮਾਨ, ਪਾਕਿ ਦੇ ਫ਼ੌਜ ਮੁਖੀ ਆਸਿਮ ਮੁਨੀਰ, ਤੁਰਕੀ ਦੇ ਖ਼ੁਫ਼ੀਆ ਮੁਖੀ ਇਬਰਾਹਿਮ ਕਾਲਿਨ ਅਤੇ ਈਰਾਨ ਦੇ ਸੁਰੱਖਿਆ ਮੁਖੀ ਮੋਹਸਿਨ ਰੇਜ਼ਾਈ ਸ਼ਾਮਿਲ ਹੋਏ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਦੱਸਿਆ ਕਿ ਇਸ ਬੈਠਕ ਦੀ ਤਜਵੀਜ਼ ਜਨਰਲ ਮੁਨੀਰ ਵਲੋਂ ਰੱਖੀ ਗਈ ਸੀ, ਜਿਸ ਨੂੰ ਈਰਾਨ ਨੇ ਸਮੀਖਿਆ ਤੋਂ ਬਾਅਦ ਪ੍ਰਵਾਨ ਕਰ ਲਿਆ। ਸਾਊਦੀ ਅਰਬ ਦੇ ਜਨਤਕ ਕੂਟਨੀਤੀ ਦੇ ਉਪ ਮੰਤਰੀ ਡਾ: ਰਾਯੇਦ ਕ੍ਰਿਮਲੀ ਨੇ ‘ਐਕਸ’ (ਟਵਿੱਟਰ) ‘ਤੇ ਪੁਸ਼ਟੀ ਕੀਤੀ ਕਿ ਸਾਊਦੀ ਰੱਖਿਆ ਮੰਤਰੀ ਇਸ ਗੱਲਬਾਤ ਲਈ ਵਫ਼ਦ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੌਰਾ ਮੱਕਾ ਸਮਝੌਤੇ ਦੇ ਦੇਸ਼ਾਂ ਵਲੋਂ ਸੰਕਟ ਦੇ ਹੱਲ, ਗੱਲਬਾਤ ਨੂੰ ਉਤਸ਼ਾਹਿਤ ਕਰਨ ਤੇ ਕਤਰ ਤੇ ਪਾਕਿ ਵਲੋਂ ਕੀਤੀਆਂ ਜਾ ਰਹੀਆਂ ਵਿਚੋਲਗੀ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਲਈ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਤਰ ਦਾ ਇਕ ਵਫ਼ਦ ਵੀ ਤਹਿਰਾਨ ‘ਚ ਗੱਲਬਾਤ ਕਰ ਚੁੱਕਾ ਹੈ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਫਰਵਰੀ ਮਹੀਨੇ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਖਿੱਤੇ ’ਚ ਜੰਗ ਭੜਕ ਗਈ ਸੀ। ਅਪ੍ਰੈਲ ਦੀ ਜੰਗਬੰਦੀ ਦੇ ਬਾਵਜੂਦ ਹੋਰਮੁਜ਼ ਜਲਡਮਰੂ ਦੇ ਕੰਟਰੋਲ ਨੂੰ ਲੈ ਕੇ ਤਣਾਅ ਬਰਕਰਾਰ ਹੈ। ਈਰਾਨ ਦਾ ਕਹਿਣਾ ਹੈ ਕਿ ਜੰਗ ਮੁੜ ਸ਼ੁਰੂ ਹੋਣ ਦੀ ਸੂਰਤ ’ਚ ਵੀ ਉਸ ਦੇ ਰੁਖ਼ ’ਚ ਕੋਈ ਬਦਲਾਅ ਨਹੀਂ ਆਵੇਗਾ। ਇਸ ਦੌਰਾਨ ਯਮਨ ‘ਚ ਹੂਤੀ ਬਾਗ਼ੀਆਂ ਤੇ ਸਾਊਦੀ ਅਰਬ ਵਿਚਾਲੇ ਵੀ ਝੜਪਾਂ ਦੇਖਣ ਨੂੰ ਮਿਲੀਆਂ ਹਨ।