25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸ਼੍ਰੋਮਣੀ ਕਵੀ ਤੇ ਐਡਵੋਕੇਟ ਅਜਾਇਬ ਸਿੰਘ ਹੁੰਦਲ ਦਾ ਦਿਹਾਂਤ

ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਸਾਹਿਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਸ਼੍ਰੋਮਣੀ ਕਵੀ, ਨਾਮਵਰ ਸਾਹਿਤਕਾਰ ਅਤੇ ਸੀਨੀਅਰ ਐਡਵੋਕੇਟ ਅਜਾਇਬ ਸਿੰਘ ਹੁੰਦਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ । ਉਹ ਵੇਰਕਾ ਦੇ ਜੰਮਪਲ ਤੇ ਕਰੀਬ 87 ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਜ਼ੇਰੇ ਇਲਾਜ ਸਨ ।

Ad Position 21
No active advertisement
ਅਜੀਤ ਡੈਸਕ 25-10-2026
ਅੰਮ੍ਰਿਤਸਰ, 24 ਅਕਤੂਬਰ (ਜਸਵੰਤ ਸਿੰਘ ਜੱਸ)-ਸਾਹਿਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਸ਼੍ਰੋਮਣੀ ਕਵੀ, ਨਾਮਵਰ ਸਾਹਿਤਕਾਰ ਅਤੇ ਸੀਨੀਅਰ ਐਡਵੋਕੇਟ ਅਜਾਇਬ ਸਿੰਘ ਹੁੰਦਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ । ਉਹ ਵੇਰਕਾ ਦੇ ਜੰਮਪਲ ਤੇ ਕਰੀਬ 87 ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਜ਼ੇਰੇ ਇਲਾਜ ਸਨ । ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦੋ ਬੇਟੇ ਨਿਆਂਪਾਲਿਕਾ ਵਿਚ ਜੱਜ ਵਜੋਂ ਸੇਵਾਂਵਾਂ ਨਿਭਾਅ ਰਹੇ ਹਨ । ਐਡਵੋਕੇਟ ਹੁੰਦਲ ਦੇ ਬੇਟੇ ਲਵਪ੍ਰੀਤ ਸਿੰਘ ਹੁੰਦਲ ਤੇ ਅੱਖਰ ਮੈਗਜ਼ੀਨ ਦੇ ਸਰਪ੍ਰਸਤ ਡਾ: ਬਿਕਰਮ ਅਨੁਸਾਰ ਉਨ੍ਹਾਂ ਬੀਤੇ ਦਿਨ ਆਖ਼ਰੀ ਸਾਹ ਲਿਆ ਤੇ ਅੱਜ ਸਥਾਨਕ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ । ਇਸੇ ਦੌਰਾਨ ਸ਼੍ਰੋਮਣੀ ਨਾਟਕਕਾਰ ਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦੱਸਿਆ ਕਿ ਐਡਵੋਕੇਟ ਹੁੰਦਲ ਵਿਰਸਾ ਵਿਹਾਰ ਦੇ ਵੀ ਫਾਊਂਡਰ ਮੈਂਬਰ ਸਨ ਤੇ ਪ੍ਰਮੁੱਖ ਸਾਹਿਤਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਦਾ ਸ਼ੁਮਾਰ ਸੀਨੀਅਰ ਵਕੀਲਾਂ ਵਿਚ ਹੁੰਦਾ ਸੀ । ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 28 ਅਕਤੂਬਰ ਨੂੰ ਗੁ: ਪਾਤਸ਼ਾਹੀ ਛੇਵੀਂ ਵਿਖੇ ਹੋਵੇਗਾ। ਇਸੇ ਦੌਰਾਨ ਨਾਮਵਰ ਕਥਾਕਾਰ ਦੀਪ ਦਵਿੰਦਰ ਸਿੰਘ, ਏਕਮ ਦੇ ਸੰਪਾਦਕ ਅਰਤਿੰਦਰ ਸੰਧੂ, ਸਾਹਿਤਕਾਰ ਲਖਵਿੰਦਰ ਸਿੰਘ ਜੌਹਲ, ਪ੍ਰੋ. ਗੁਰਭਜਨ ਗਿੱਲ, ਵਿਰਸਾ ਵਿਹਾਰ ਦੇ ਜਨ: ਸਕੱਤਰ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਸ਼ੇਲਿੰਦਰਜੀਤ ਸਿੰਘ ਰਾਜਨ, ਨਾਟਕਕਾਰ ਜਗਦੀਸ਼ ਸਚਦੇਵਾ, ਲੇਖਕ ਸੁਮੀਤ ਸਿੰਘ, ਡਾ: ਭੁਪਿੰਦਰ ਸਿੰਘ ਜੌਲੀ ਸਮੇਤ ਹੋਰ ਸਾਹਿਤਕਾਰਾਂ ਤੇ ਸਾਹਿਤਪ੍ਰੇਮੀਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਸਮਤੀ ਝੋਨੇ ਦੇ ਭਾਅ ਪੰਜ ਹਜ਼ਾਰ ਤੋਂ ਟੱਪੇ ਅਗਲੀ ਖ਼ਬਰ ਲਾਹੌਰ ’ਚ ਇੰਟਰਨੈਸ਼ਨਲ ਪੰਜਾਬੀ ਕਾਨਫ਼ਰੰਸ ’ਚ ਸ਼ਾਮਿਲ ਹੋਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਛਾ ਪ੍ਰਗਟਾਏ ਜਾਣ ਦਾ ਪ੍...
Ad Position 24