ਪੰਜਾਬ ਸਰਕਾਰ ਨਸ਼ਾ ਮਾਫ਼ੀਆ ਨੂੰ ਕਾਬੂ ਕਰਨ ’ਚ ਅਸਫਲ - ਤਰੁਣ ਚੁੱਘ
ਚੰਡੀਗੜ੍ਹ, 24 ਅਕਤੂਬਰ (ਅਜੀਤ ਬਿਊਰੋ) - ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਇੰਚਾਰਜ ਤੇ ਸੰਸਦ ਮੈਂਬਰ ਤਰੁਣ ਚੁੱਘ ਨੇ ਪੰਜਾਬ ਵਿਚ ਨਸ਼ਿਆਂ ਨਾਲ ਜੁੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਤਿੰਨ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਦਿੱਤੀ ਗਈ ਗਾਰੰਟੀ ਅੱਜ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਲਈ ਸਭ ਤੋਂ ਵੱਡਾ ਸਵਾਲ ਬਣ ਚੁੱਕੀ ਹੈ । ਕਪੂਰਥਲਾ ਵਿਚ 20 ਸਾਲਾ ਗੁਰਵਿੰਦਰ ਸਿੰਘ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, 10 ਸਾਲਾ ਬੱਚੇ ਦਾ ਨਸ਼ਾ ਕਰਦਿਆਂ ਵੀਡੀਓ ਸਾਹਮਣੇ ਆਉਣਾ ਤੇ ਦੋ ਨਾਬਾਲਗ ਭਰਾਵਾਂ ਨੂੰ ਬਚਾਉਣ ਦੀਆਂ ਘਟਨਾਵਾਂ ਪੰਜਾਬ ਵਿਚ ਨਸ਼ਿਆਂ ਦੇ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕਰਦੀਆਂ ਹਨ ।
ਅਜੀਤ ਡੈਸਕ
25-10-2026