ਦੋਸਤ ਦੇ ਜਨਮ ਦਿਨ ਦੀ ਪਾਰਟੀ ’ਤੇ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਦਾਦ ਵਿਚ ਬੀਤੀ ਦੇਰ ਰਾਤ ਦੋਸਤ ਦੇ ਜਨਮ ਦਿਨ ਦੀ ਪਾਰਟੀ ’ਤੇ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਰਾਹੁਲ ਸ਼ਰਮਾ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 31 ਸਾਲ ਦੇ ਕਰੀਬ ਸੀ, ਉਹ ਸ਼ਹਿਰ ਦੇ ਮਸ਼ਹੂਰ ਛੋਲੇ ਕੁਲਚੇ ਵੇਚਣ ਵਾਲੇ ਕੁਲਦੀਪ ਸ਼ਰਮਾ ਉਰਫ ਪੰਡਿਤ ਜੀ ਦਾ ਲੜਕਾ ਸੀ।
ਰ
ਰਾਹੁਲ ਦੀ ਪੁਰਾਣੀ ਤਸਵੀਰ।
23-10-2026
ਲੁਧਿਆਣਾ, 22 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਦਾਦ ਵਿਚ ਬੀਤੀ ਦੇਰ ਰਾਤ ਦੋਸਤ ਦੇ ਜਨਮ ਦਿਨ ਦੀ ਪਾਰਟੀ ’ਤੇ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਸ਼ਨਾਖ਼ਤ ਰਾਹੁਲ ਸ਼ਰਮਾ ਵਜੋਂ ਕੀਤੀ ਗਈ ਹੈ, ਉਸ ਦੀ ਉਮਰ 31 ਸਾਲ ਦੇ ਕਰੀਬ ਸੀ, ਉਹ ਸ਼ਹਿਰ ਦੇ ਮਸ਼ਹੂਰ ਛੋਲੇ ਕੁਲਚੇ ਵੇਚਣ ਵਾਲੇ ਕੁਲਦੀਪ ਸ਼ਰਮਾ ਉਰਫ ਪੰਡਿਤ ਜੀ ਦਾ ਲੜਕਾ ਸੀ। ਰਾਹੁਲ ਸ਼ਰਮਾ ਇਸ ਕੰਮ ਦੇ ਨਾਲ ਨਾਲ ਆਪਣਾ ਪ੍ਰਾਪਰਟੀ ਦਾ ਕਾਰੋਬਾਰ ਵੀ ਕਰ ਰਿਹਾ ਸੀ। ਬੀਤੀ ਰਾਤ ਉਹ ਆਪਣੇ ਦੋਸਤ ਅਖਿਲ ਜੋਸ਼ੀ ਦੇ ਜਨਮਦਿਨ ਦੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਉਸ ਦੇ ਪਿੰਡ ਦਾਦ ਸਥਿਤ ਘਰ ਵਿਚ ਗਿਆ ਸੀ, ਜਿੱਥੇ ਕਿ ਜੋਸ਼ੀ ਦੇ ਹੋਰ ਦੋਸਤ ਵੀ ਆਏ ਹੋਏ ਸਨ । ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੌਰਾਨ ਇਨ੍ਹਾਂ ਨੌਜਵਾਨਾਂ ਦਾ ਆਪਸ ਵਿਚ ਝਗੜਾ ਹੋ ਗਿਆ ਅਤੇ ਉੱਥੇ ਇਨ੍ਹਾਂ ਵਿਚੋਂ ਗਗਨਦੀਪ ਨਾਮੀ ਨੌਜਵਾਨ ਨੇ ਪਿਸਤੌਲ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਚ ਦੋ ਗੋਲੀਆਂ ਰਾਹੁਲ ਦੇ ਲੱਗੀਆਂ ਅਤੇ ਲਹੂ ਲੁਹਾਨ ਹੋਇਆ ਉਹ ਉੱਥੇ ਹੀ ਡਿਗ ਪਿਆ। ਰਾਹੁਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ, ਜਿੱਥੇ ਦੇਰ ਰਾਤ ਇਕ ਵਜੇ ਦੇ ਕਰੀਬ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ । ਡੀ.ਸੀ.ਪੀ. ਆਲਮ ਵਿਜੇ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਮ੍ਰਿਤਕ ਰਾਹੁਲ ਦੇ ਜੀਜਾ ਪਿਯੂਸ਼ ਸ਼ਰਮਾ ਦੀ ਸ਼ਿਕਾਇਤ ’ਤੇ ਅਖਿਲ ਜੋਸ਼ੀ ਪਰਮ ਗਗਨਦੀਪ ਅਤੇ ਪੰਜ ਹੋਰਨਾਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।