22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਵਿਸ਼ਵ ਵਿਵਸਥਾ ਬਦਲ ਰਹੀ, ਪਰ ਕੁਝ ਲੋਕ ਭਾਰਤ ’ਚ ਅਵਿਵਸਥਾ ਦੇ ਸੁਪਨੇ ਦੇਖ ਰਹੇ-ਮੋਦੀ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 23-10-2026
ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਪੂਰੀ ਦੁਨੀਆ ਇਕ ਨਵੀਂ ਵਿਸ਼ਵ ਵਿਵਸਥਾ ਦੀ ਭਾਲ ਕਰ ਰਹੀ ਹੈ, ਉਸ ਸਮੇਂ ਕੁਝ ਲੋਕ ਭਾਰਤ ’ਚ ਅਵਿਵਸਥਾ ਦੇ ਸੁਪਨੇ ਦੇਖ ਰਹੇ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਸਿੱਧਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਕ ਸਾਲ ਵਿਚ ਇੰਨੇ ਰਾਕੇਟ ਵੀ ਲਾਂਚ ਨਹੀਂ ਹੁੰਦੇ, ਜਿੰਨੀ ਵਾਰ ਕਾਂਗਰਸ ਆਪਣੇ ਨੇਤਾ ਨੂੰ ਲਾਂਚ ਕਰਨ (ਅੱਗੇ ਲਿਆਉਣ) ਦੀ ਅਸਫਲ ਕੋਸ਼ਿਸ਼ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਥੇ ਇਕ ਮੀਡਿਆ ਸਮਿਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ ਨੂੰ ਅਸਫਲਤਾਵਾਂ ਦੇ ਦਾਗ ਤੋਂ ਬਚਾਉਣ ਲਈ ਕਾਂਗਰਸ ਭਾਰਤ ਦੀਆਂ ਪ੍ਰਾਪਤੀਆਂ ’ਤੇ ਸਵਾਲ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਵਿਚ ਇੰਨੀ ਉਥਲ-ਪੁਥਲ ਮਚੀ ਹੋਈ ਹੈ, ਤਾਂ ਦੁਨੀਆ ਭਰ ’ਚ ਭਾਰਤ ਦੀ ਪਛਾਣ ਇਕ ਮਜ਼ਬੂਤ ਦੇਸ਼ ਵਜੋਂ ਹੋਣੀ ਚਾਹੀਦੀ ਹੈ ਪਰ ਕੁਝ ਲੋਕ ਭਾਰਤ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ’ਤੇ ਤੁਲੇ ਹੋਏ ਹਨ। ਇਹ ਲੋਕ ਵਿਦੇਸ਼ਾਂ ’ਚ ਜਾ ਕੇ ਭਾਰਤ ਨੂੰ ਬਦਨਾਮ ਕਰਦੇ ਹਨ ਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਭਾਰਤ ਦੇ ਮਾਮਲਿਆਂ ’ਚ ਦਖ਼ਲ ਦੇਣ ਲਈ ਅਪੀਲ ਕਰਦੇ ਹਨ। ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਇਸ ਰਵੱਈਏ ਕਾਰਨ ਸਰਕਾਰ ਦੀ ਇਮਾਨਦਾਰੀ ਨਾਲ ਆਲੋਚਨਾ ਕਰਨ ਵਾਲੇ ਲੋਕਾਂ ਦੀ ਆਵਾਜ਼ ਦੱਬ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਕਈ ਰੋਗਾਂ ਦਾ ਮੂਲ ਹੈ ਕਬਜ਼ ਅਗਲੀ ਖ਼ਬਰ ਆਰਥਿਕ ਭਾਈਵਾਲੀ ਅਤੇ ਊਰਜਾ ਸੁਰੱਖਿਆ ਸਹਿਯੋਗ ਨਾਲ ਦੇਵੇਂ ਦੇਸ਼ ਮਜ਼ਬੂਤ ਹੋਣਗੇ - ਰੂਬੀਓ ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ...
Ad Position 24