ਪਾਕਿਸਤਾਨੀ ਕੁੜੀ ਦੇ ਪਿਆਰ ’ਚ ਬਿਨਾਂ ਵੀਜ਼ਾ ਪਾਕਿ ਪਹੁੰਚੇ ਭਾਰਤੀ ਨੌਜਵਾਨ ’ਤੇ ਜੇਲ੍ਹ ’ਚ ਜਾਨਲੇਵਾ ਹਮਲਾ
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਮੰਡੀ ਬਹਾਉਦੀਨ ਦੀ ਕੁੜੀ ਸਨ੍ਹਾ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਗ਼ੈਰਕਾਨੂੰਨੀ ਢੰਗ ਨਾਲ ਬਿਨਾ ਵੀਜ਼ਾ ਪਾਸਪੋਰਟ ਸਰਹੱਦ ਪਾਰ ਕਰਕੇ ਪਾਕਿ ਪਹੁੰਚੇ ਅਲੀਗੜ੍ਹ ਜ਼ਿਲ੍ਹੇ (ਉੱਤਰ ਪ੍ਰਦੇਸ਼) ਦੇ ਵਾਸੀ ਬਾਦਲ ਬਾਬੂ ਪੁੱਤਰ ਕਿਰਪਾਲ ਸਿੰਘ ਨੇ ਲਾਹੌਰ ਸੈਂਟਰਲ ਜੇਲ੍ਹ ਅੰਦਰ ਕੈਦੀਆਂ ਵਲੋਂ ਉਸ ’ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸਲਾਮ ਕਬੂਲ ਕਰਕੇ ਆਦਿਲ ਅਹਿਮਦ ਬਣ ਚੁਕੇ ਬਾਦਲ ਨੇ ਇਸ ਹਮਲੇ ਦੀ ਜਾਣਕਾਰੀ ਫ਼ੋਨ ਰਾਹੀਂ ਆਪਣੇ ਪਰਿਵਾਰ ਨੂੰ ਦਿੱਤੀ।
ਲਾਹੌਰ ਜੇਲ੍ਹ ’ਚ ਬੰਦ ਬਾਦਲ ਬਾਬੂ। ਤਸਵੀਰ ਰਾਹੀਂ : ਸੁਰਿੰਦਰ ਕੋਛੜ
23-10-2026