22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੀ . ਐਨ . ਬੀ . ’ ਚੋਂ 17.2 ਕਰੋੜ ਰੁਪਏ ਦੇ ਜਾਅਲੀ ਨੋਟ ਬਰਾਮਦ ਹੋਣ ਦੇ ਮਾਮਲੇ ’ ਚ 2 ਗ੍ਰਿਫ਼ਤਾਰ

ਨਵੀਂ ਦਿੱਲੀ, 22 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 23-10-2026
ਨਵੀਂ ਦਿੱਲੀ, 22 ਅਕਤੂਬਰ (ਪੀ. ਟੀ. ਆਈ.)-ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੇ ਕਰੰਸੀ ਚੈਸਟ ਵਿਚੋਂ 17.29 ਕਰੋੜ ਰੁਪਏ ਦੇ ਨਕਲੀ ਭਾਰਤੀ ਨੋਟ ਮਿਲਣ ਦੇ ਮਾਮਲੇ ਵਿਚ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਨ.ਆਈ.ਏ. ਨੇ ਦੱਸਿਆ ਕਿ ਅਜੇ ਕੁਮਾਰ ਨੂੰ 16 ਅਕਤੂਬਰ ਨੂੰ ਹਰਿਆਣਾ ਦੇ ਅੰਬਾਲਾ ਤੋਂ ਤੇ ਹਰੀਸ਼ ਰੌਂਟਾ ਨੂੰ 22 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਏਜੰਸੀ ਦੇ ਮੁਤਾਬਕ, ਦੋਵਾਂ ਉੱਤੇ ਵੱਡੀ ਮਾਤਰਾ ਵਿਚ ਨਕਲੀ ਭਾਰਤੀ ਨੋਟ ਛਾਪਣ ਤੇ ਸਪਲਾਈ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਦੋਸ਼ ਹੈ ਕਿ ਹੋਰ ਮੁਲਜ਼ਮਾਂ ਰਾਹੀਂ ਇਹ ਨਕਲੀ ਨੋਟ ਸਹਾਰਨਪੁਰ ਦੇ ਪੀ.ਐਨ.ਬੀ. ਕਰੰਸੀ ਚੈਸਟ ਤੱਕ ਪਹੁੰਚਾਏ ਗਏ। ਇਹ ਮਾਮਲਾ 29 ਅਗਸਤ ਨੂੰ ਸਾਹਮਣੇ ਆਇਆ ਸੀ, ਜਦੋਂ ਸਹਾਰਨਪੁਰ ਪੁਲਿਸ ਨੂੰ ਸਿਵਲ ਲਾਈਨਜ਼ ਇਲਾਕੇ ਵਿਚ ਸਥਿਤ ਪੀ.ਐਨ.ਬੀ. ਦੇ ਕਰੰਸੀ ਚੈਸਟ ਵਿਚੋਂ 17.29 ਕਰੋੜ ਰੁਪਏ ਦੇ ਨਕਲੀ ਨੋਟ ਮਿਲਣ ਦੀ ਸੂਚਨਾ ਮਿਲੀ। ਜਾਂਚ ਦੌਰਾਨ ਬੈਂਕ ਦੇ ਤਿੰਨ ਕਰਮਚਾਰੀਆਂ ਦੀ ਕਥਿਤ ਸ਼ਮੂਲੀਅਤ ਵੀ ਸਾਹਮਣੇ ਆਈ। ਇਸ ਤੋਂ ਬਾਅਦ ਬੈਂਕ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਇਸ ਮਾਮਲੇ ’ਚ 29 ਅਗਸਤ ਨੂੰ ਸਹਾਰਨਪੁਰ ਵਿਚ ਭਾਰਤੀ ਨਿਆਏ ਸੰਹਿਤਾ ਦੀ ਧਾਰਾ 178 ਤਹਿਤ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਹ ਧਾਰਾ ਨਕਲੀ ਕਰੰਸੀ ਬਣਾਉਣ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ 3 ਸਤੰਬਰ ਨੂੰ ਐਨ.ਆਈ.ਏ. ਨੇ ਮੁੜ ਕੇਸ ਦਰਜ ਕਰਕੇ ਜਾਂਚ ਆਪਣੇ ਹੱਥ ’ਚ ਲੈ ਲਈ। ਇਸ ਮਾਮਲੇ ਵਿਚ ਐਨ.ਆਈ.ਏ. ਨੇ ਸਤੰਬਰ ਮਹੀਨੇ ਵਿਚ ਪਹਿਲਾਂ ਹੀ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿਚ ਐਫ.ਆਈ.ਆਰ. ’ਚ ਨਾਮਜ਼ਦ ਅਮਿਤ ਕੁਮਾਰ, ਮੁੱਖ ਮੁਲਜ਼ਮ ਆਦੇਸ਼ ਚੌਧਰੀ, ਮੁਕੇਸ਼ ਕੁਮਾਰ, ਰਾਜਿੰਦਰ ਤੇ ਨੀਤੂ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਆਰਥਿਕ ਭਾਈਵਾਲੀ ਅਤੇ ਊਰਜਾ ਸੁਰੱਖਿਆ ਸਹਿਯੋਗ ਨਾਲ ਦੇਵੇਂ ਦੇਸ਼ ਮਜ਼ਬੂਤ ਹੋਣਗੇ - ਰੂਬੀਓ ਅਮਰੀਕੀ ਵਿਦੇਸ਼ ਮੰਤਰੀ ਦਾ ਭਾਰਤ... ਅਗਲੀ ਖ਼ਬਰ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਵਲੋਂ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡੀਅਨ ਹਾਈ ਕਮਿਸ਼ਨਰ ਨਾਲ ਮੁਲਾਕਾਤ
Ad Position 24