22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਾਕਿ ਵਿਚਲੇ ਵਿਸ਼ਵ ਪ੍ਰਸਿੱਧ ਪ੍ਰਾਚੀਨ ਪ੍ਰਹਲਾਦਪੁਰੀ ਤੇ ਸੂਰਜ ਕੁੰਡ ਮੰਦਰ ਢਹਿ ਢੇਰੀ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦਾ ਇਤਿਹਾਸਕ ਸ਼ਹਿਰ ਮੁਲਤਾਨ, ਜੋ ਕਦੇ ‘ਸੋਨੇ ਦੇ ਸ਼ਹਿਰ’ ਵਜੋਂ ਪ੍ਰਸਿੱਧ ਸੀ, ਅੱਜ ਆਪਣੀ ਪ੍ਰਾਚੀਨ ਵਿਰਾਸਤ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸ਼ਹਿਰ ਦੇ ਇਤਿਹਾਸਕ ਪ੍ਰਹਲਾਦਪੁਰੀ ਮੰਦਰ ਤੇ ਸੂਰਜ ਮੰਦਰ ਦੇ ਢਾਂਚੇ ਦਸੰਬਰ 1992 ਵਿਚ ਬਾਬਰੀ ਮਸਜਿਦ ਵਿਵਾਦ ਤੋਂ ਬਾਅਦ ਹੋਈ ਭੰਨਤੋੜ ਕਾਰਨ ਖੰਡਰਾਂ ਵਿਚ ਬਦਲ ਗਏ।

Ad Position 21
No active advertisement
ਅਜੀਤ ਡੈਸਕ 23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦਾ ਇਤਿਹਾਸਕ ਸ਼ਹਿਰ ਮੁਲਤਾਨ, ਜੋ ਕਦੇ ‘ਸੋਨੇ ਦੇ ਸ਼ਹਿਰ’ ਵਜੋਂ ਪ੍ਰਸਿੱਧ ਸੀ, ਅੱਜ ਆਪਣੀ ਪ੍ਰਾਚੀਨ ਵਿਰਾਸਤ ਦੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸ਼ਹਿਰ ਦੇ ਇਤਿਹਾਸਕ ਪ੍ਰਹਲਾਦਪੁਰੀ ਮੰਦਰ ਤੇ ਸੂਰਜ ਮੰਦਰ ਦੇ ਢਾਂਚੇ ਦਸੰਬਰ 1992 ਵਿਚ ਬਾਬਰੀ ਮਸਜਿਦ ਵਿਵਾਦ ਤੋਂ ਬਾਅਦ ਹੋਈ ਭੰਨਤੋੜ ਕਾਰਨ ਖੰਡਰਾਂ ਵਿਚ ਬਦਲ ਗਏ। ਪੁਰਾਣੀ ਸ਼ੁਜਾਬਾਦ ਰੋਡ ’ਤੇ ਸ਼ੇਰਸ਼ਾਹ ਟਾਊਨ ਦੇ ਸੂਰਜ ਕੁੰਡ ਇਲਾਕੇ ਵਿਚ ਸਥਿਤ ਸੂਰਜ ਮੰਦਰ ਅਤੇ ਪਵਿੱਤਰ ਸਰੋਵਰ ਅੱਜ ਅਣਦੇਖੀ, ਗੰਦਗੀ ਤੇ ਨਾਜਾਇਜ਼ ਕਬਜ਼ਿਆਂ ਦੀ ਮਾਰ ਝੱਲ ਰਹੇ ਹਨ। ਇਤਿਹਾਸਕ ਜਾਣਕਾਰੀ ਅਨੁਸਾਰ, ਸਰੋਵਰ ਦਾ ਘੇਰਾ ਲਗਭਗ 132 ਫੁੱਟ ਅਤੇ ਡੂੰਘਾਈ 10 ਫੁੱਟ ਸੀ। ਸਿੱਖ ਦਰਬਾਰ ਦੇ ਦੀਵਾਨ ਸਾਵਣ ਮੱਲ ਨੇ ਇਸ ਦੀ ਸੁਰੱਖਿਆ ਲਈ ਅੱਠ-ਕੋਣੀ ਕੰਧ ਬਣਵਾਈ ਸੀ। ਪਾਕਿਸਤਾਨੀ ਇਤਿਹਾਸਕਾਰ ਡਾ. ਮੁਮਤਾਜ਼ ਹੁਸੈਨ ਪਠਾਣ ਮੁਤਾਬਕ, ਯੂਨਾਨੀ ਇਤਿਹਾਸਕਾਰਾਂ ਅਤੇ ਸਿਕੰਦਰ ਮਹਾਨ ਦੇ ਸਮੇਂ ਨਾਲ ਜੁੜੇ ਦਸਤਾਵੇਜ਼ਾਂ ਵਿੱਚ ਵੀ ਮੁਲਤਾਨ ਦਾ ਜ਼ਿਕਰ ਮਿਲਦਾ ਹੈ। ਸੱਤਵੀਂ ਸਦੀ ਵਿਚ ਚੀਨੀ ਯਾਤਰੀ ਹਿਊਨ ਸਾਂਗ ਨੇ ਮੁਲਤਾਨ ਨੂੰ ‘ਮੂਲਸਾਨਪੁਲਾ’ ਲਿਖਦਿਆਂ ਸੂਰਜ ਮੰਦਰ ਵਿਚ ਸੋਨੇ ਦੀ ਮੂਰਤੀ ਅਤੇ ਕੀਮਤੀ ਰਤਨਾਂ ਦਾ ਵਰਣਨ ਕੀਤਾ ਸੀ। ਮਾਹਿਰਾਂ ਅਨੁਸਾਰ, ਇਨ੍ਹਾਂ ਸਮਾਰਕਾਂ ਦੀ ਸੰਭਾਲ ਅਤੇ ਬਹਾਲੀ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਈਰਾਨ ਆਪਣਾ ਇਕ ਗ੍ਰਾਮ ਯੂਰੇਨੀਅਮ ਵੀ ਦੇਸ਼ ਤੋਂ ਬਾਹਰ ਨਹੀਂ ਭੇਜੇਗਾ ਅਗਲੀ ਖ਼ਬਰ ਜੀਓ ਪਲੇਟਫਾਰਮਸ ਆਈ.ਪੀ.ਓ. ਦਾ ਦੂਜਾ ਦਿਨ
Ad Position 24