23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭੋਗ ’ਤੇ ਵਿਸ਼ੇਸ਼-ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ

ਫ਼ਤਹਿਗੜ੍ਹ ਸਾਹਿਬ -ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ ਇਕ ਮਿਲਾਪੜੇ ਸੁਭਾਅ, ਇਮਾਨਦਾਰ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਰੱਖਣ ਵਾਲੇ ਇਨਸਾਨ ਸਨ। ਉਨ੍ਹਾਂ ਦਾ ਜਨਮ ਪਿਤਾ ਗੁਰਬਚਨ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 25 ਜਨਵਰੀ 1955 ਨੂੰ ਪੱਟੀ ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 23-10-2026
ਫ਼ਤਹਿਗੜ੍ਹ ਸਾਹਿਬ -ਸ਼ਿਵ ਕੰਵਰ ਸਿੰਘ ਸੰਧੂ ਰਾਜਾ ਜੰਗ ਇਕ ਮਿਲਾਪੜੇ ਸੁਭਾਅ, ਇਮਾਨਦਾਰ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਰੱਖਣ ਵਾਲੇ ਇਨਸਾਨ ਸਨ। ਉਨ੍ਹਾਂ ਦਾ ਜਨਮ ਪਿਤਾ ਗੁਰਬਚਨ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 25 ਜਨਵਰੀ 1955 ਨੂੰ ਪੱਟੀ ਵਿਖੇ ਹੋਇਆ। ਉਨ੍ਹਾਂ ਗ੍ਰਜੈਏਸ਼ਨ ਤੱਕ ਵਿੱਦਿਆ ਹਾਸਿਲ ਕੀਤੀ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਆਈ. ਪੀ. ਐਸ., ਆਈ. ਏ. ਐੱਸ., ਪੀ. ਸੀ. ਐੱਸ. ਅਤੇ ਪੀ. ਪੀ. ਐੱਸ. ਅਧਿਕਾਰੀਆਂ ਵਲੋਂ ਵੀ ਉਨ੍ਹਾਂ ਦਾ ਹਮੇਸ਼ਾਂ ਸਤਿਕਾਰ ਕੀਤਾ ਜਾਂਦਾ ਸੀ। ਸ਼ਿਵ ਕੰਵਰ ਸਿੰਘ ਸੰਧੂ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਸੀ ਕਿ ਉਹ ਕਦੇ ਵੀ ਕਿਸੇ ਗ਼ਲਤ ਵਿਅਕਤੀ ਦੀ ਸਿਫ਼ਾਰਸ਼ ਨਹੀਂ ਕਰਦੇ ਸਨ। ਸ਼ਿਵ ਕੰਵਰ ਸਿੰਘ ਸੰਧੂ ਦੇ ਅਤਿ ਨਜ਼ਦੀਕੀ ਸੁਰਜੀਤ ਸਿੰਘ ਸਾਧੂਗੜ੍ਹ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਕਾਨੂੰਨੀ ਜਾਂ ਕਿਸੇ ਹੋਰ ਮਜਬੂਰੀ ਕਾਰਨ ਮੁਸ਼ਕਿਲ ਵਿਚ ਫਸ ਜਾਂਦਾ ਅਤੇ ਉਨ੍ਹਾਂ ਕੋਲ ਮਦਦ ਦੀ ਗੁਹਾਰ ਲਗਾਉਂਦਾ, ਤਾਂ ਉਹ ਬਿਨਾਂ ਕਿਸੇ ਦੇਰੀ ਤੇ ਲਾਲਚ ਦੇ ਉਸ ਦੀ ਸਹਾਇਤਾ ਕਰਨ ਲਈ ਤਿਆਰ ਹੋ ਜਾਂਦੇ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਪਲ ਲੋਕਾਂ ਦੀ ਮਦਦ ਤੇ ਸੇਵਾ ਦੇ ਲੇਖੇ ਲਗਾਏ। ਇਹੀ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਦੀ ਉਹ ਮੁਸ਼ਕਿਲ ਸਮੇਂ ਸਹਾਇਤਾ ਕਰਦੇ ਰਹੇ, ਉਹ ਅੱਜ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ। ਸ਼ਿਵ ਕੰਵਰ ਸਿੰਘ ਸੰਧੂ ਬੀਤੀ 14 ਅਕਤੂਬਰ ਨੂੰ ਆਪਣੀ ਪਤਨੀ ਜੈਵੰਤ ਕੌਰ, ਸਪੁੱਤਰੀਆਂ ਉਸਤਤ ਰੂਪੀਤ ਕੌਰ ਤੇ ਹਸਰਤ ਸ਼ਹਿਨਾਜ਼ ਕੌਰ ਅਤੇ ਸਪੁੱਤਰ ਕੰਵਰ ਬਿਲਾਵਲ ਸਿੰਘ ਸੰਧੂ ਸਮੇਤ ਆਪਣੇ ਸਨੇਹੀਆਂ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 23 ਅਕਤੂਬਰ ਨੂੰ ਗੁਰਦੁਆਰਾ ਕੂਣੀ ਸਾਹਿਬ, ਮਨੀ ਮਾਜਰਾ ਚੰਡੀਗੜ੍ਹ ਵਿਖੇ ਦੁਪਹਿਰ 12-00 ਤੋਂ 2-00 ਤੱਕ ਹੋਵੇਗੀ। –ਬਲਜਿੰਦਰ ਸਿੰਘ
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਵਫ਼ਦ ਰਾਜਪਾਲ ਨੂੰ ਮਿਲੇਗਾ ਅੱਜ ਅਗਲੀ ਖ਼ਬਰ ਗਾਰੰਟੀਆਂ ਨੂੰ ਪੂਰਾ ਕਰਨ ਦੇ ਨਾਲ ਵਾਧੂ ਵਿਕਾਸ ਕਾਰਜ ਕੀਤੇ ਗਏ- ਬਲਤੇਜ ਪੰਨੂ
Ad Position 24