20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਟਾਰੀ ਸਰਹੱਦ ’ਤੇ ਪਹੁੰਚੇ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਅਦਾਕਾਰਾ ਸਾਰਾ ਅਲੀ ਖਾਨ

ਅਟਾਰੀ ਸਰਹੱਦ, (ਅੰਮ੍ਰਿਤਸਰ) 20 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਵੇਖਣ ਲਈ ਅੱਜ ਸ਼ਾਮ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਸਾਰਾ ਅਲੀ ਖਾਨ ਆਪਣੀ ਟੀਮ ਨਾਲ ਇੱਥੇ ਪੁੱਜੇ। ਅਟਾਰੀ ਸਰਹੱਦ ’ਤੇ ਆਉਣ ’ਤੇ ਇਨ੍ਹਾਂ ਕਲਾਕਾਰਾਂ ਦਾ ਬੀ.

Ad Position 21
No active advertisement
ਅਜੀਤ ਡੈਸਕ 21-10-2026
ਅਟਾਰੀ ਸਰਹੱਦ, (ਅੰਮ੍ਰਿਤਸਰ) 20 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਵੇਖਣ ਲਈ ਅੱਜ ਸ਼ਾਮ ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਤੇ ਸਾਰਾ ਅਲੀ ਖਾਨ ਆਪਣੀ ਟੀਮ ਨਾਲ ਇੱਥੇ ਪੁੱਜੇ। ਅਟਾਰੀ ਸਰਹੱਦ ’ਤੇ ਆਉਣ ’ਤੇ ਇਨ੍ਹਾਂ ਕਲਾਕਾਰਾਂ ਦਾ ਬੀ. ਐੱਸ. ਐੱਫ. ਦੇ ਅਧਿਕਾਰੀਆਂ ਵਲੋਂ ਜੀ ਆਇਆਂ ਕਿਹਾ ਗਿਆ। ਬਾਲੀਵੁੱਡ ਅਦਾਕਾਰ ਝੰਡੇ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਬੀ. ਐੱਸ. ਐੱਫ. ਵਲੋਂ ਚਲਾਏ ਜਾਂਦੇ ਗੀਤਾਂ ਤੇ ਭੰਗੜਾ ਡਾਂਸ ਕਰਦਿਆਂ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਆਏ ਸੈਲਾਨੀਆਂ, ਯਾਤਰੂਆਂ ਨਾਲ ਨੱਚਦੇ ਝੂੰਮਦੇ ਨਜ਼ਰ ਆਏ। ਝੰਡੇ ਦੀ ਰਸਮ ਤੋਂ ਬਾਅਦ ਆਯੂਸ਼ਮਾਨ ਖੁਰਾਣਾ ਤੇ ਸਾਰਾ ਅਲੀ ਖਾਨ ਨੇ ਸਾਂਝੇ ਤੌਰ ’ਤੇ ਭਾਰਤੀ ਜਵਾਨਾਂ ਦਾ ਸਲਾਮ ਕੀਤਾ ਅਤੇ ਕਿਹਾ ਕਿ ਪੂਰੇ ਦੇਸ਼ ਨੂੰ ਭਾਰਤੀ ਫੌਜ ’ਤੇ ਮਾਣ ਹੈ। ਇਸ ਮੌਕੇ ਬੀ. ਐੱਸ. ਐੱਫ. ਵਲੋਂ ਅੰਮ੍ਰਿਤਸਰ ਸੈਕਟਰ ਦੇ ਡੀ. ਆਈ. ਜੀ. ਐੱਸ. ਐੱਸ. ਚੰਡੇਲ, ਕਮਾਂਡੈਂਟ ਬੀ. ਐੱਸ. ਐੱਫ. ਸ੍ਰੀ ਕਮਲ ਯਾਦਵ, ਕਮਾਂਡਰ ਐੱਨ. ਐੱਸ. ਬੋਪਾਰਾਏ, ਕਮਾਂਡੈਂਟ ਅਮਨਦੀਪ ਸਿੰਘ ਵਲੋਂ ਸਾਂਝੇ ਤੌਰ ’ਤੇ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ’ਚ ਤਲਵਿੰਦਰ ਸਿੰਘ ਨੂੰ ਗਲੋਬਲ ਸਿੱਖ ਸੇਵਾ ਐਂਡ ਲੀਡਰਸ਼ਿਪ ਐਵਾਰਡ ਅਗਲੀ ਖ਼ਬਰ ਤਿਉਹਾਰੀ ਸੀਜ਼ਨ ਤੋੜੇਗਾ ਪਿਛਲੇ ਸਾਲ ਦੇ ਮੁਕਾਬਲੇ ਕਾਰੋਬਾਰ ਦਾ ਰਿਕਾਰਡ
Ad Position 24