ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਰ.ਐਸ.ਐਸ. ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਇਹ ਸਿਰਫ਼ ਮਰਦਾਂ ਦਾ ‘ਸੰਵਿਧਾਨ ਵਿਰੋਧੀ ਪੰਥ’ ਹੈ ਜੋ ਮੰਨਦਾ ਹੈ ਕਿ ਔਰਤਾਂ ਮਰਦਾਂ ਦੀ ਜਾਇਦਾਦ ਹਨ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ ਕਿ ਉਹ ਸ਼ਿਵ-ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਆਰ.ਐਸ.ਐਸ. ਨਾਲ ਲੜਨ ਵਿਚ ਬਹੁਤ ਖੁਸ਼ੀ ਮਿਲਦੀ ਹੈ। ਗਾਂਧੀ ਨੇ ‘ਐਕਸ’ ‘ਤੇ ਲਿਖਿਆ, ‘ਆਰ.ਐਸ.ਐਸ. ਸਿਰਫ਼ ਮਰਦਾਂ ਦਾ ਸੰਵਿਧਾਨ ਵਿਰੋਧੀ ਪੰਥ ਹੈ ਜੋ ਮੰਨਦਾ ਹੈ ਕਿ ਔਰਤਾਂ ਮਰਦਾਂ ਦੀ ਜਾਇਦਾਦ ਹਨ। ਮੈਂ ਸ਼ਿਵ-ਸ਼ਕਤੀ ਵਿਚ ਵਿਸ਼ਵਾਸ ਰੱਖਦਾ ਹਾਂ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਇਸੇ ਲਈ ਮੈਨੂੰ ਉਨ੍ਹਾਂ ਨਾਲ ਲੜਨ ਵਿੱਚ ਬਹੁਤ ਖੁਸ਼ੀ ਮਿਲਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ‘ਆਪਣੀਆਂ’ ਔਰਤਾਂ ਮੇਰੇ ਨਾਲ ਹਨ।’ ਗਾਂਧੀ ਦੀਆਂ ਇਹ ਟਿੱਪਣੀਆਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਥਾਪਨਾ ਦਿਵਸ ‘ਤੇ ਆਈਆਂ ਹਨ।
ਤਾਜ਼ਾ ਖ਼ਬਰਾਂ
Free
ਆਰ.ਐਸ.ਐਸ. ਇਕ ਸੰਵਿਧਾਨ ਵਿਰੋਧੀ ਪੰਥ-ਰਾਹੁਲ
ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਰ.ਐਸ.ਐਸ. ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਇਹ ਸਿਰਫ਼ ਮਰਦਾਂ ਦਾ ‘ਸੰਵਿਧਾਨ ਵਿਰੋਧੀ ਪੰਥ’ ਹੈ ਜੋ ਮੰਨਦਾ ਹੈ ਕਿ ....
ਅਜੀਤ ਡੈਸਕ
20-10-2026