ਮਾਨਸਾ ’ਚ 4 ਹੋਰ ਦਵਾਈਆਂ ਦੀਆਂ ਦੁਕਾਨਾਂ ਸੀਲ੍ਹ
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ’ਚ 4 ਹੋਰ ਦਵਾਈਆਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਝੋਟਾ ਹੱਤਿਆ ਕਾਂਡ ਦੇ ਦੋਸ਼ੀ ਅਸ਼ਵਨੀ ਕੁਮਾਰ ਦੀ ਦੁਕਾਨ ਅਸ਼ਵਨੀ ਮੈਡੀਕੋਜ਼ ਨੂੰ ਤਾਂ ਪਹਿਲਾਂ ਹੀ ਢਹਿ-ਢੇਰੀ ਕਰ ਦਿੱਤਾ ਗਿਆ ਸੀ ਜਦਕਿ ਮਾਨਸਾ ਮੈਡੀਕੋਜ਼ ਨੂੰ ਬੀਤੇ ਕੱਲ੍ਹ ਸੀਲ ਕੀਤਾ ਗਿਆ ਸੀ।
ਮਾਨਸਾ, 20 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ’ਚ 4 ਹੋਰ ਦਵਾਈਆਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਝੋਟਾ ਹੱਤਿਆ ਕਾਂਡ ਦੇ ਦੋਸ਼ੀ ਅਸ਼ਵਨੀ ਕੁਮਾਰ ਦੀ ਦੁਕਾਨ ਅਸ਼ਵਨੀ ਮੈਡੀਕੋਜ਼ ਨੂੰ ਤਾਂ ਪਹਿਲਾਂ ਹੀ ਢਹਿ-ਢੇਰੀ ਕਰ ਦਿੱਤਾ ਗਿਆ ਸੀ ਜਦਕਿ ਮਾਨਸਾ ਮੈਡੀਕੋਜ਼ ਨੂੰ ਬੀਤੇ ਕੱਲ੍ਹ ਸੀਲ ਕੀਤਾ ਗਿਆ ਸੀ। ਅੱਜ ਕਈ ਜ਼ਿਲ੍ਹਿਆਂ ਦੇ ਡਰੱਗ ਇੰਸਪੈਕਟਰਾਂ ਦੀ ਅਗਵਾਈ ’ਚ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਐਮ.ਆਰ. ਮੈਡੀਕਲ, ਲਵਲੀ ਮੈਡੀਕਲ, ਸ਼ਿਵ ਮੈਡੀਕੋਜ਼ ਅਤੇ ਖ਼ਿਆਲਾ ਮੈਡੀਕਲ ਹਾਲ ਨੂੰ ਸੀਲ ਕੀਤਾ ਗਿਆ।