15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲਾਹੌਰ ਦੀ ਸਤਵੰਤ ਕੌਰ ਬਣੀ ਪੀ ਐੱਚ. ਡੀ. ਖੋਜ-ਪ੍ਰਬੰਧ ਜਮ੍ਹਾਂ ਕਰਵਾਉਣ ਵਾਲੀ ਪਾਕਿ ਦੀ ਪਹਿਲੀ ਸਿੱਖ ਬੀਬੀ

ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਆਪਣੀ ਪੀ ਐੱਚ. ਡੀ.

Ad Position 21
No active advertisement
ਅਜੀਤ ਡੈਸਕ 16-10-2026
ਅੰਮ੍ਰਿਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਆਪਣੀ ਪੀ ਐੱਚ. ਡੀ. ਦੀ ਥੀਸਿਸ ਸਫਲਤਾਪੂਰਵਕ ਜਮ੍ਹਾਂ ਕਰਵਾ ਕੇ ਇਸ ਮੁਕਾਮ ਤੱਕ ਪਹੁੰਚਣ ਵਾਲੀ ਪਹਿਲੀ ਪਾਕਿਸਤਾਨੀ ਸਿੱਖ ਮਹਿਲਾ ਬਣਨ ਦਾ ਮਾਣ ਹਾਸਿਲ ਕੀਤਾ ਹੈ। ਬੀਬੀ ਸਤਵੰਤ ਕੌਰ ਦੇ ਭਰਾ ਤੇ ਪਾਕਿ ਦੇ ਪਹਿਲੇ ਸਰਕਾਰੀ ਸਿੱਖ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੱਖ ਧਾਰਮਿਕ ਅਤੇ ਸਾਹਿਤਕ ਖੇਤਰ ਨਾਲ ਜੁੜਿਆ ਇਹ ਮੋਢੀ ਖੋਜ-ਕਾਰਜ ਪ੍ਰਸਿੱਧ ਵਿਦਵਾਨ ਪ੍ਰੋ. ਡਾ: ਮੁਜਾਹਿਦਾ ਬੱਟ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹਿਆ ਹੈ। ਇਸ ਖੋਜ-ਪ੍ਰਬੰਧ ਦਾ ਸਿਰਲੇਖ ‘ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਬਿਰਾਜਮਾਨ ਅਰਬੀ-ਫ਼ਾਰਸੀ ਸ਼ਬਦਾਵਲੀ, ਤਲਮੀਹਾਂ ਤੇ ਇਸਤਿਆਰੇ’ ਹੈ। ਇਸ ਅਧਿਐਨ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿਚ ਵਰਤੀ ਗਈ ਅਰਬੀ ਅਤੇ ਫ਼ਾਰਸੀ ਸ਼ਬਦਾਵਲੀ, ਪ੍ਰਤੀਕਾਂ, ਤਲਮੀਹਾਂ ਅਤੇ ਇਸਤਿਆਰਿਆਂ ਦੀ ਭਾਸ਼ਾਈ ਅਤੇ ਦਾਰਸ਼ਨਿਕ ਡੂੰਘਾਈ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਬੀ ਸਤਵੰਤ ਕੌਰ ਨੇ ਬੀਤੇ ਦਿਨ ਇਹ ਖੋਜ-ਪ੍ਰਬੰਧ ਰਸਮੀ ਤੌਰ ’ਤੇ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਡਾ: ਉਜ਼ਮਾ ਕੁਰੈਸ਼ੀ ਨੂੰ ਸੌਂਪਿਆ। ਇਸ ਮੌਕੇ ਗੱਲਬਾਤ ਕਰਦਿਆਂ ਡਾ: ਕੁਰੈਸ਼ੀ ਨੇ ਕਿਹਾ ਕਿ ਸਤਵੰਤ ਕੌਰ ਦੀ ਇਹ ਵੱਡੀ ਪ੍ਰਾਪਤੀ ਨਾ ਸਿਰਫ਼ ਪਾਕਿਸਤਾਨੀ ਸਿੱਖ ਭਾਈਚਾਰੇ ਲਈ ਮਾਣ ਦਾ ਸਬੱਬ ਹੈ, ਸਗੋਂ ਪੰਜਾਬੀ ਬੋਲੀ, ਗੁਰਬਾਣੀ ਅਧਿਐਨ ਅਤੇ ਅੰਤਰ-ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਵੱਲ ਵੀ ਇਕ ਅਹਿਮ ਯੋਗਦਾਨ ਵਜੋਂ ਵੇਖੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ ਵਿਚ ਰੁੜੇ ਵਿਅਕਤੀ ਦੀ ਲਾਸ਼ ਪਾਕਿਸਤਾਨ ਤੋਂ ਮਿਲੀ ਅਗਲੀ ਖ਼ਬਰ ਮਜੀਠੀਆ ਤੇ ਮੇਰੀ ਜਾਨ ਨੂੰ ਖ਼ਤਰਾ ਹੈ-ਸੁਖਪਾਲ ਸਿੰਘ ਖਹਿਰਾ
Ad Position 24