15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਹਿਲੀ ਨਵੰਬਰ ਤੋਂ ਫੋਨ ’ਤੇ ਕਾਲ ਕਰਨ ਵਾਲੇ ਦਾ ਨਾਂਅ ਦਿਖਾਉਣਾ ਲਾਜ਼ਮੀ

ਨਵੀਂ ਦਿੱਲੀ , 15 ਅਕਤੂਬਰ ( ਏ . ਐਨ .

Ad Position 21
No active advertisement
ਅਜੀਤ ਡੈਸਕ 16-10-2026
ਨਵੀਂ ਦਿੱਲੀ , 15 ਅਕਤੂਬਰ ( ਏ . ਐਨ . ਆਈ )- ਮੋਬਾਈਲ ਫੋਨ ’ ਤੇ ਪਹਿਲੀ ਨਵੰਬਰ ਤੋਂ ਕਾਲ ਕਰਨ ਵਾਲੇ ਦਾ ਨਾਂਅ ਦਿਖਾਉਣਾ ਲਾਜ਼ਮੀ ਹੋ ਜਾਵੇਗਾ । ਜਦੋਂ ਵੀ ਕਿਸੇ ਦੇ ਫੋਨ ’ ਤੇ ਕਾਲ ਆਵੇਗੀ ਤਾਂ ਸਕਰੀਨ ’ ਤੇ ਕਾਲ ਕਰਨ ਵਾਲੇ ਦਾ ਨੰਬਰ ਅਤੇ ਨਾਂਅ ਦੋਵੇਂ ਦਿਖਾਈ ਦੇਣਗੇ । ਜੇ ਕਾਲ ਕਰਨ ਵਾਲੇ ਦਾ ਨੰਬਰ ਫੋਨ ਵਿਚ ਸੇਵ ਨਹੀਂ ਹੈ ਤਾਂ ਸਿਮ ਲੈਂਦੇ ਸਮੇਂ ਦਰਜ ਕਰਵਾਇਆ ਗਿਆ ਨਾਂਅ ਸਕਰੀਨ ’ ਤੇ ਦਿਖੇਗਾ । ਇਸ ਨਾਲ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਵਿਚ ਮਦਦ ਮਿਲ ਸਕਦੀ ਹੈ । ਦੂਰਸੰਚਾਰ ਵਿਭਾਗ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਪਹਿਲੀ ਨਵੰਬਰ ਤੋਂ ਇਹ ਸੇਵਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ । ਹਾਲਾਂਕਿ , ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਕਾਲ ’ ਤੇ ਕਾਲ ਕਰਨ ਵਾਲੇ ਦਾ ਨਾਂਅ ਦਿਖਾਉਣ ਦੀ ਬਜਾਏ ‘ ਇੰਟਰਨੈਸ਼ਨਲ ਕਾਲ ’ ਲਿਖਿਆ ਆਵੇਗਾ । ਫਿਲਹਾਲ ਇਹ ਨਿਯਮ 4 ਜੀ ਅਤੇ 5 ਜੀ ਜਾਂ ਇਸ ਤੋਂ ਨਵੀਂ ਪੀੜ੍ਹੀ ਦੇ ਮੋਬਾਈਲ ਨੈੱਟਵਰਕਾਂ ’ ਤੇ ਲਾਜ਼ਮੀ ਹੋਵੇਗਾ ।
Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ ਅਗਲੀ ਖ਼ਬਰ ਇਥੋਪੀਆ ’ਚ ਅਗਵਾ ਕੀਤੇ 4 ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੋਸ਼ਿਸ਼ਾਂ ਜਾਰੀ-ਭਾਰਤੀ ਦੂਤਘਰ
Ad Position 24