15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸੁਖਨਾ ਵੈੱਟਲੈਂਡ ਨੂੰ ਮਿਲਿਆ ਕੌਮਾਂਤਰੀ ਰੁਤਬਾ ਅੰਤਰਰਾਸ਼ਟਰੀ ਰਾਮਸਰ ਸੂਚੀ ’ਚ ਸ਼ਾਮਿਲ

ਚੰਡੀਗੜ੍ਹ, 15 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੀ ਪ੍ਰਸਿੱਧ ਕੁਦਰਤੀ ਵਿਰਾਸਤ ਸੁਖਨਾ ਵੈਟਲੈਂਡ ਨੂੰ ਅੰਤਰਰਾਸ਼ਟਰੀ ਮਹੱਤਵ ਵਾਲੇ ਰਾਮਸਰ ਸਥਲ ਵਜੋਂ ਮਾਨਤਾ ਮਿਲਣ ਨਾਲ ਸ਼ਹਿਰ ਦੇ ਵਾਤਾਵਰਨ ਸੰਭਾਲ ਯਤਨਾਂ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਮਿਲੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸ਼ਹਿਰ ਵਾਸੀਆਂ, ਵਾਤਾਵਰਨ ਪ੍ਰੇਮੀਆਂ, ਮਾਹਿਰਾਂ ਅਤੇ ਸਬੰਧਿਤ ਵਿਭਾਗਾਂ ਨੂੰ ਵਧਾਈ ਦਿੱਤੀ।

Ad Position 21
No active advertisement
ਚੰਡੀਗੜ੍ਹ ਸਥਿਤ ਸੁਖਨਾ ਵੈੱਟਲੈਂਡ ਦੀ ਉੱਪਰੋਂ ਲਈ ਗਈ ਤਸਵੀਰ। 16-10-2026
ਚੰਡੀਗੜ੍ਹ, 15 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੀ ਪ੍ਰਸਿੱਧ ਕੁਦਰਤੀ ਵਿਰਾਸਤ ਸੁਖਨਾ ਵੈਟਲੈਂਡ ਨੂੰ ਅੰਤਰਰਾਸ਼ਟਰੀ ਮਹੱਤਵ ਵਾਲੇ ਰਾਮਸਰ ਸਥਲ ਵਜੋਂ ਮਾਨਤਾ ਮਿਲਣ ਨਾਲ ਸ਼ਹਿਰ ਦੇ ਵਾਤਾਵਰਨ ਸੰਭਾਲ ਯਤਨਾਂ ਨੂੰ ਕੌਮਾਂਤਰੀ ਪੱਧਰ ’ਤੇ ਪਛਾਣ ਮਿਲੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸ਼ਹਿਰ ਵਾਸੀਆਂ, ਵਾਤਾਵਰਨ ਪ੍ਰੇਮੀਆਂ, ਮਾਹਿਰਾਂ ਅਤੇ ਸਬੰਧਿਤ ਵਿਭਾਗਾਂ ਨੂੰ ਵਧਾਈ ਦਿੱਤੀ। ਰਾਜਪਾਲ ਨੇ ਕਿਹਾ ਕਿ ਇਹ ਮਾਨਤਾ ਸੁਖਨਾ ਵੈਟਲੈਂਡ ਦੀ ਸੁਰੱਖਿਆ, ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਵਾਤਾਵਰਨ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰੇਗੀ। ਇਹ ਵੈਟਲੈਂਡ ਸਥਾਨਕ ਅਤੇ ਪ੍ਰਵਾਸੀ ਪੰਛੀਆਂ ਸਮੇਤ ਕਈ ਜੀਵ-ਜੰਤੂਆਂ ਤੇ ਬਨਸਪਤੀ ਲਈ ਅਹਿਮ ਕੁਦਰਤੀ ਆਵਾਸ ਹੈ। ਹਰ ਸਾਲ ਮੱਧ ਏਸ਼ੀਆਈ ਉਡਾਣ ਮਾਰਗ ਰਾਹੀਂ ਹਜ਼ਾਰਾਂ ਪ੍ਰਵਾਸੀ ਪੰਛੀ ਇੱਥੇ ਪਹੁੰਚਦੇ ਹਨ ਤੇ ਭੋਜਨ, ਪ੍ਰਜਨਨ ਤੇ ਸਰਦੀਆਂ ਦੌਰਾਨ ਠਹਿਰਨ ਲਈ ਇਸ ਖੇਤਰ ’ਤੇ ਨਿਰਭਰ ਕਰਦੇ ਹਨ। ਇੱਥੇ ਸੰਕਟਗ੍ਰਸਤ ਕਾਮਨ ਪੋਚਾਰਡ ਤੇ ਖ਼ਤਰੇ ਦਾ ਸਾਹਮਣਾ ਕਰ ਰਹੇ ਪੱਲਾਸ ਫਿਸ਼ ਈਗਲ ਵਰਗੀਆਂ ਪ੍ਰਜਾਤੀਆਂ ਵੀ ਮਿਲਦੀਆਂ ਹਨ। ਇਸ ਤੋਂ ਇਲਾਵਾ, ਵੈਟਲੈਂਡ ਦੇ ਉਥਲੇ ਕੰਢੇ ਕਾਲੇ ਤਲਾਬੀ ਕੱਛੂਏ ਵਰਗੇ ਸਰੀਪਾਂ ਲਈ ਮਹੱਤਵਪੂਰਨ ਹਨ। ਕਟਾਰੀਆ ਅਨੁਸਾਰ, ਰਾਮਸਰ ਸੂਚੀ ਵਿਚ ਸ਼ਾਮਿਲ ਹੋਣ ਨਾਲ ਵਿਗਿਆਨਕ ਸਹਿਯੋਗ, ਤਕਨੀਕੀ ਸਹਾਇਤਾ ਤੇ ਵਾਤਾਵਰਨ ਸਿੱਖਿਆ ਦੇ ਨਵੇਂ ਮੌਕੇ ਖੁੱਲ੍ਹਣਗੇ। ਕੁਦਰਤ ਆਧਾਰਿਤ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਜੰਗਲਾਤ ਤੇ ਜੰਗਲੀ ਜੀਵ ਵਿਭਾਗ, ਸੰਭਾਲ ਮਾਹਿਰਾਂ ਤੇ ਸਥਾਨਕ ਲੋਕਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਵੈਟਲੈਂਡ, ਇਸ ਦੇ ਜਲ ਗ੍ਰਹਿਣ ਖੇਤਰ ਤੇ ਨੇੜਲੇ ਜੰਗਲੀ ਜੀਵ ਆਵਾਸ ਦੀ ਸੁਰੱਖਿਆ ਲਈ ਲੋਕਾਂ ਦੀ ਸਰਗਰਮ ਸ਼ਮੂਲੀਅਤ ਲਾਜ਼ਮੀ ਹੈ।
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਕੰਪਲੈਕਸ ਵਿਚ ਵਿਰੋਧ ਮਾਰਚ ਕੱਢਣ ਦੇ ਮਾਮਲੇ ’ਚ ਰਾਹੁਲ,ਅਖਿਲੇਸ਼ ਤੇ ਹੋਰਨਾਂ ਨੂੰ ਨੋਟਿਸ ਅਗਲੀ ਖ਼ਬਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਪੂਰੀ ਦਿੱਲੀ ਨੂੰ ਠੱਪ ਕਰ ਦਿੱਤਾ ਗਿਆ-ਦੀਪਕੇ
Ad Position 24