16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਰਣਜੀਤ ਸਿੰਘ ਜੋਸਨ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ

ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪ੍ਰਮੁੱਖ ਚੌਲ ਨਿਰਯਾਤਕਾਰ ਤੇ ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਨੂੰ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ 3 ਸਾਲ ਲਈ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਹ ਪ੍ਰਾਪਤੀ ਜੋਸਨ ਦੀ ਲੰਮੇ ਸਮੇਂ ਦੀ ਉਦਯੋਗਿਕ ਸੇਵਾ, ਤਜ਼ਰਬੇ ਅਤੇ ਅਗਵਾਈ ਦੀ ਸਮਰਥਾ ਦਾ ਸਨਮਾਨ ਹੀ ਨਹੀਂ ਸਗੋਂ ਸਮੁੱਚੇ ਚੌਲ ਮਿੱਲਰਾਂ ਤੇ ਨਿਰਯਾਤਕਾਰਾਂ ਦਾ ਵੀ ਸਨਮਾਨ ਹੈ।

Ad Position 21
No active advertisement
ਅਜੀਤ ਡੈਸਕ 16-10-2026
ਖੰਨਾ, 15 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਪ੍ਰਮੁੱਖ ਚੌਲ ਨਿਰਯਾਤਕਾਰ ਤੇ ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਜੋਸਨ ਨੂੰ ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦਾ 3 ਸਾਲ ਲਈ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਹ ਪ੍ਰਾਪਤੀ ਜੋਸਨ ਦੀ ਲੰਮੇ ਸਮੇਂ ਦੀ ਉਦਯੋਗਿਕ ਸੇਵਾ, ਤਜ਼ਰਬੇ ਅਤੇ ਅਗਵਾਈ ਦੀ ਸਮਰਥਾ ਦਾ ਸਨਮਾਨ ਹੀ ਨਹੀਂ ਸਗੋਂ ਸਮੁੱਚੇ ਚੌਲ ਮਿੱਲਰਾਂ ਤੇ ਨਿਰਯਾਤਕਾਰਾਂ ਦਾ ਵੀ ਸਨਮਾਨ ਹੈ। ਜੋਸਨ ਲੰਮੇ ਸਮੇਂ ਤੋਂ ਚੌਲ ਉਦਯੋਗ ਨਾਲ ਜੁੜੇ ਹੋਏ ਹਨ ਤੇ ਪੰਜਾਬ ਦੇ ਚੌਲ ਮਿੱਲਰਾਂ ਤੇ ਨਿਰਯਾਤਕਾਰਾਂ ਦੀਆਂ ਸਮੱਸਿਆਵਾਂ ਬਾਰੇ ਵੱਖ-ਵੱਖ ਮੰਚਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਆਵਾਜ਼ ਉਠਾਉਂਦੇ ਆ ਰਹੇ ਹਨ। ਆਲ ਇੰਡੀਆ ਰਾਈਸ ਐਕ ਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੋਇਲ ਨੇ ਰਣਜੀਤ ਸਿੰਘ ਜੋਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀ ਐਸੋਸੀਏਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਵਿਚ ਪ੍ਰਗਟਾਏ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜੋਸਨ ਦਾ ਲੰਮਾ ਤਜ਼ਰਬਾ, ਅਗਵਾਈ ਕਰਨ ਦੀ ਯੋਗਤਾ ਤੇ ਉਦਯੋਗ ਪ੍ਰਤੀ ਸਮਰਪਣ ਐਸੋਸੀਏਸ਼ਨ ਦੇ ਵਿਕਾਸ ਤੇ ਭਾਰਤੀ ਚੌਲ ਨਿਰਯਾਤ ਖੇਤਰ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਪੰਜਾਬ ਰਾਈਸ ਮਿਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਨੇ ਜੋਸਨ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ। ਇਸ ਮੌਕੇ ਜੋਸਨ ਨੇ ਪ੍ਰਧਾਨ ਸਤੀਸ਼ ਗੋਇਲ ਅਤੇ ਬਾਲ ਕ੍ਰਿਸ਼ਨ ਬਾਲੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਰਣਜੀਤ ਸਿੰਘ ਜੋਸਨ ਦੀ ਇਸ ਨਿਯੁਕਤੀ ਨੂੰ ਪੰਜਾਬ ਦੇ ਚੌਲ ਉਦਯੋਗ ਦੀ ਕੌਮੀ ਪੱਧਰ ’ਤੇ ਵੱਧ ਰਹੀ ਨੁਮਾਇੰਦਗੀ ਵਜੋਂ ਦੇਖਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੇ ਟੋਲ ਪਲਾਜ਼ੇ ਰਹਿਣਗੇ ਟੋਲ ਮੁਕਤ-ਸੂਬਾ ਪ੍ਰਧਾਨ ਅਗਲੀ ਖ਼ਬਰ ਲਾਹੌਰ ਦੀ ਫੈਮਿਲੀ ਕੋਰਟ ਵਲੋਂ ਭਾਰਤੀ ਔਰਤ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਨੋਟਿਸ ਜਾਰੀ
Ad Position 24