16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪੰਜਾਬ ’ਚ ਬਣੇਗੀ ਕਾਂਗਰਸ ਦੀ ਸਰਕਾਰ-ਸਚਿਨ ਪਾਇਲਟ * ਵੜਿੰਗ ਫਾਈਟਰ ਤੇ ਮਿਹਨਤੀ ਆਗੂ * ਅੱਜ ਤੋਂ ਪੰਜਾਬ ਦੇ 5 ਦਿਨਾ ਦੌਰੇ ’ਤੇ * ਸਿਆਸਤ ’ਚ ਕੁਝ ਵੀ ਸੰਭਵ-ਕੈਪਟਨ ਦੀ ਘਰ ਵਾਪਸੀ ਬਾਰੇ ਬੋਲੇ ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 15 ਅਕਤੂਬਰ-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਪੰਜਾਬ ’ਚ ਭਾਜਪਾ ਕਾਂਗਰਸ ਦੇ ਲਈ ਗੰਭੀਰ ਚੁਣੌਤੀ ਨਹੀਂ ਹੈ ਅਤੇ ਪਾਰਟੀ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਵੇਗਾ। ਪਾਇਲਟ ਨੇ ਭਾਜਪਾ ਦੀ ਸਾਬਕਾ ਗੱਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ’ਚ ਆਪ ਤੋਂ ਬਾਅਦ ਦੀ ਛੋਟੀ ਚੁਣੌਤੀ ਕਾਰ ਦਿੱੱਤਾ।

Ad Position 21
No active advertisement
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਚਿਨ ਪਾਇਲਟ । 16-10-2026
ਨਵੀਂ ਦਿੱਲੀ, 15 ਅਕਤੂਬਰ-ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਸੂਬੇ ’ਚ ਪਾਰਟੀ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਪੰਜਾਬ ’ਚ ਭਾਜਪਾ ਕਾਂਗਰਸ ਦੇ ਲਈ ਗੰਭੀਰ ਚੁਣੌਤੀ ਨਹੀਂ ਹੈ ਅਤੇ ਪਾਰਟੀ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਵੇਗਾ। ਪਾਇਲਟ ਨੇ ਭਾਜਪਾ ਦੀ ਸਾਬਕਾ ਗੱਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ’ਚ ਆਪ ਤੋਂ ਬਾਅਦ ਦੀ ਛੋਟੀ ਚੁਣੌਤੀ ਕਾਰ ਦਿੱੱਤਾ। ਪਾਇਲਟ ਨੇ ਉਕਤ ਬਿਆਨ ਵੀਰਵਾਰ ਨੂੰ ਇਕ ਖਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਦਿੱਤਾ। ਪਾਇਲਟ ਦਾ ਇਹ ਬਿਆਨ ਉਨ੍ਹਾਂ ਦੇ 5 ਦਿਨਾ ਪੰਜਾਬ ਦੌਰੇ ਤੋਂ ਇਕ ਦਿਨ ਪਹਿਲਾਂ ਆਇਆ ਹੈ। ਸਚਿਨ ਪਾਇਲਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਊਰਜਾਵਾਨ ਅਤੇ ਮਿਹਨਤੀ ਨੌਜਵਾਨ ਨੇਤਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਉਸ ਵੇਲੇ ਕਾਂਗਰਸ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ ਜਦੋਂ ਪਾਰਟੀ ਕੋਲ 15-16 ਵਿਧਾਇਕ ਸਨ। ਜ਼ਿਕਰਯੋਗ ਹੈ ਵੜਿੰਗ ਨੇ 2 ਅਕਤੂਬਰ ਨੂੰ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਛੱਡਿਆ ਸੀ ਅਤੇ ਉਨ੍ਹਾਂ ਦੀ ਥਾਂ ਪਰਗਟ ਸਿੰਘ ਨੇ ਲਈ ਸੀ। ਪਾਇਲਟ ਨੇ ਇਸ ਨੂੰ ਅੱਗੇ ਵਧਣ ਦੀ ਰਣਨੀਤੀ ਤਹਿਤ ਅਕਸਰ ਕੀਤੇ ਜਾਣ ਵਾਲਾ ਬਦਲਾਅ ਕਰਾਰ ਦਿੱਤਾ। ਪਾਇਲਟ ਨੇ ਕਿਹਾ ਕਿ ਵੜਿੰਗ ਵਿਧਾਨ ਸਭਾ ਚੋਣਾਂ ’ਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਪੰਜਾਬ ’ਚ ਕਾਂਗਰਸ ਦੇ ਇੰਚਾਰਜ ਨੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪਰਗਟ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦੇ ਸਕਦੇ ਹਨ ਕਿ ਸਿਹਤ, ਖੇਡ ਅਤੇ ਫਿਟਨੈੱਸ, ਨਸ਼ੇ ਅਤੇ ਭੀੜ ਦੇ ਹਿੱਸੇ ’ਚ ਸ਼ਾਮਿਲ ਹੋਣ ਤੋਂ ਕਿਤੇ ਬਿਹਤਰ ਹਨ। ਸਚਿਨ ਪਾਇਲਟ ਨੇ ਪੰਜਾਬ ’ਚ ਨਸ਼ਾ ਵਿਰੋਧੀ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮਾਨ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੂੰ ਫੌਰੀ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਹੀ ਨਾ ਸੰਭਾਲ ਪਾ ਰਿਹਾ ਹੋਵੇ, ਨੂੰ ਉਸ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕੈਪਟਨ ਬਾਰੇ ਅਮਰਿੰਦਰ ਸਿੰਘ ਦੀ ਕਾਂਗਰਸ ’ਚ ਵਾਪਸੀ ਨੂੰ ਲੈ ਕੇ ਚੱਲ ਰਹੇ ਕਿਆਸਾਂ ਨੂੰ ਹਵਾ ਦਿੰਦਿਆਂ ਕਿਹਾ ਕਿ ਸਿਆਸਤ ’ਚ ਕੁਝ ਵੀ ਸੰਭਵ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਾਲੇ ਉਨ੍ਹਾਂ ਦੀ ਕੈਪਟਨ ਨਾਲ ਇਸ ਵਿਸ਼ੇ ’ਤੇ ਕੋਈ ਗੱਲਬਾਤ ਨਹੀਂ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਫਿਲਹਾਲ ਭਾਜਪਾ ’ਚ ਹਨ। ਪੰਜਾਬ ਦੌਰੇ ਬਾਰੇ ਪੰਜਾਬ ਕਾਂਗਰਸ ਦੇ ਇੰਚਾਰਜ 16 ਅਕਤੂਬਰ ਤੋਂ 20 ਅਕਤੂਬਰ ਤੱਕ ਪੰਜਾਬ ਦੇ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਨੇ ਸੂਬੇ ’ਚ ਗੈਂਗਸਟਰਾਂ ਦੀ ਹਿੰਸਾ ਅਤੇ ਕਾਨੂੰਨ ਵਿਵਸਥਾ ਦੇ ਕਾਰਨ ਆਪਣਿਆਂ ਦੀ ਜਾਨ ਗਵਾਈ ਸੀ। ਇਸ ਸੰਬੰਧ ’ਚ ਸਚਿਨ ਪਾਇਲਟ ਵਲੋਂ ਕੱਢੀ ਜਾਣ ਵਾਲੀ ਯਾਤਰਾ ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਤੋਂ ਹੋ ਕੇ ਨਿਕਲੇਗੀ।
Ad Position 22
No active advertisement
ਪਿਛਲੀ ਖ਼ਬਰ ਨਿੱਜਰਪੁਰਾ ਟੋਲ ਪਲਾਜ਼ਾ ’ਤੇ ਫਾਇਰਿੰਗ ਕਰਕੇ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਫ਼ਰਾਰ ਅਗਲੀ ਖ਼ਬਰ ਦੀਪਕ ਬਾਲੀ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਇੰਚਾਰਜ ਨਿਯੁਕਤ
Ad Position 24