12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜਥੇਦਾਰ ਗੜਗੱਜ ਵਲੋਂ 12 ਵਿਧਾਇਕਾਂ ਸਮੇਤ 15 ‘ਆਪ’ ਆਗੂ 15 ਨੂੰ ਤਲਬ

ਅੰਮ੍ਰਿਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ‘ਆਪ’ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਅੱਜ ‘ਆਪ’ ਵਿਧਾਇਕਾਂ ਦੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਫੇਰੀ ਦੌਰਾਨ ਲਾਏ ਦੋਸ਼ਾਂ ਦੇ ਮਾਮਲੇ ’ਚ ‘ਆਪ’ ਦੇ ਅੱਜ ਦੇ ਵਫਦ ਵਿਚ ਸ਼ਾਮਿਲ 12 ਵਿਧਾਇਕਾਂ ਸਮੇਤ 15 ‘ਆਪ’ ਆਗੂਆਂ ਨੂੰ 15 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਪੱਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ । ਵਿਧਾਇਕਾਂ ਤੇ ‘ਆਪ’ ਆਗੂਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿਚ ਡਾ.

Ad Position 21
No active advertisement
ਅਜੀਤ ਡੈਸਕ 13-10-2026
ਅੰਮ੍ਰਿਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ‘ਆਪ’ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਅੱਜ ‘ਆਪ’ ਵਿਧਾਇਕਾਂ ਦੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਫੇਰੀ ਦੌਰਾਨ ਲਾਏ ਦੋਸ਼ਾਂ ਦੇ ਮਾਮਲੇ ’ਚ ‘ਆਪ’ ਦੇ ਅੱਜ ਦੇ ਵਫਦ ਵਿਚ ਸ਼ਾਮਿਲ 12 ਵਿਧਾਇਕਾਂ ਸਮੇਤ 15 ‘ਆਪ’ ਆਗੂਆਂ ਨੂੰ 15 ਅਕਤੂਬਰ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਪੱਸ਼ਟੀਕਰਨ ਲਈ ਤਲਬ ਕੀਤਾ ਗਿਆ ਹੈ । ਵਿਧਾਇਕਾਂ ਤੇ ‘ਆਪ’ ਆਗੂਆਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿਚ ਡਾ. ਇੰਦਰਬੀਰ ਸਿੰਘ ਨਿੱਜਰ, ਗੁਰਦੀਪ ਸਿੰਘ, ਬੀਬੀ ਬਲਜਿੰਦਰ ਕੌਰ, ਕੁਲਦੀਪ ਸਿੰਘ ਧਾਲੀਵਾਲ, ਸਰਵਨ ਸਿੰਘ, ਬੀਬੀ ਜੀਵਨਜੋਤ ਕੌਰ, ਬੀਬੀ ਸੋਨੀਆ ਕੌਰ, ਗੁਰਇਕਬਾਲ ਸਿੰਘ ਕਾਦੀਆਂ, ਮਨਜਿੰਦਰ ਸਿੰਘ, ਜੋਬਨ ਸਿੰਘ, ਜਸਵੀਰ ਸਿੰਘ, ਕਰਮਬੀਰ ਸਿੰਘ, ਕੁਲਵੰਤ ਸਿੰਘ, ਦਲਬੀਰ ਸਿੰਘ ਟੌਂਗ ਤੇ ਹਰਮੀਤ ਸਿੰਘ ਸੰਧੂ ਦੇ ਨਾਮ ਸ਼ਾਮਿਲ ਹਨ। ਸਕੱਤਰੇਤ ਇੰਚਾਰਜ ਬਗੀਚਾ ਸਿੰਘ ਵਲੋਂ ਉਕਤ ‘ਆਪ’ ਆਗੂਆਂ ਨੂੰ ਜਾਰੀ ਪੱਤਰ ਵਿਚ ਕਿਹਾ ਗਿਆ ਹੈ ‘ਆਪ’ ਦੇ ਵਿਧਾਇਕ ਅੱਜ 12 ਅਕਤੂਬਰ ਨੂੰ ਸਕੱਤਰੇਤ ਵਿਖੇ ਗੁ: ਸ੍ਰੀ ਬੰਗਲਾ ਸਾਹਿਬ ਨਾਲ ਸੰਬੰਧਿਤ ਘਟਨਾਵਾਂ ਨੂੰ ਲੈ ਕੇ ਸ਼ਿਕਾਇਤ ਪੱਤਰ ਦੇਣ ਆਏ ਸੀ। ਸਕੱਤਰੇਤ ਵਲੋਂ ਆਪ ਜੀ ਦਾ ਨਿੱਘਾ ਸਵਾਗਤ ਤੇ ਤੁਹਾਡੇ ਵਲੋਂ ਦਿੱਤਾ ਮੰਗ ਪੱਤਰ ਸਵੀਕਾਰ ਕੀਤਾ ਗਿਆ। ਆਪ ਸਾਰੇ ਸਾਂਝੇ ਵਫਦ ਦੇ ਰੂਪ ਵਿਚ ਆਏ ਸੀ, ਜਿਸ ਵਿਚ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸਨ, ਜਿਨ੍ਹਾਂ ਨੂੰ ਸਿੰਘ ਸਾਹਿਬ ਦੇ ਆਦੇਸ਼ ਅਨੁਸਾਰ ਸਕੱਤਰੇਤ ਅੰਦਰ ਆਉਣ ਤੋਂ ਰੋਕਿਆ ਗਿਆ,਀ਕਿਉਂਕਿ ਇਹ ਪਿਛਲੇ ਦਿਨਾਂ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਤੇ ਸਿੱਖ ਸੰਸਥਾਵਾਂ ਵਿਰੁੱਧ ਬਹੁਤ ਹੀ ਇਤਰਾਜ਼ਯੋਗ ਤੇ ਭੱਦੀ ਬਿਆਨਬਾਜ਼ੀ ਕਰ ਰਹੇ ਹਨ। ਪੱਤਰ ਵਿਚ ਲਿਖਿਆ ਕਿ ਅੱਜ ਵੀ ਸ. ਗਿਆਸਪੁਰਾ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਤੀ ਗਲਤ ਸ਼ਬਦਾਵਲੀ ਮੀਡੀਆ ਵਿਚ ਵਰਤੀ ਗਈ ਤੇ ਗੁਰੂ ਘਰ ਦੇ ਸੇਵਾਦਾਰਾਂ ’ਤੇ ਜਾਤੀ ਆਧਾਰਿਤ ਭੇਦ ਭਾਵ ਕਰਨ ਦੇ ਝੂਠੇ ਤੇ ਨਿਰਾਧਾਰ ਇਲਜ਼ਾਮ ਲਗਾਏ । ‘ਆਪ’ ਨੂੰ ਵਫਦ ਰੂਪ ਵਿਚ ਬਾਹਰ ਜਾ ਕੇ ਮੀਡੀਆ ਅੰਦਰ ਇਹ ਗੱਲ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ਀ਕਿ ਸਕੱਤਰੇਤ ਵਿਖੇ ਕਿਸੇ ਕਿਸਮ ਦਾ ਜਾਤ ਆਧਾਰਿਤ ਵਿਤਕਰਾ ਨਹੀਂ ਕੀਤਾ ਗਿਆ, ਜਿਸ ਨੂੰ ਤੁਸੀਂ ਸਾਰਿਆਂ ਨੇ ਮੰਨਿਆ ਵੀ, ਪ੍ਰੰਤੂ ਬਾਹਰ ਜਾ ਕੇ ਜਾਣਬੁੱਝ ਕੇ ਮੀਡੀਆ ਵਿਚ ਗੱਲ ਸਪੱਸ਼ਟ ਨਹੀਂ ਕੀਤੀ ਗਈ । ਇਸ ਲਈ ਜਥੇਦਾਰ ਦੇ ਆਦੇਸ਼ ਅਨੁਸਾਰ ਆਪ ਨੇ 15 ਅਕਤੂਬਰ ਨੂੰ ਦੁਪਹਿਰ 12 ਵਜੇ ਦਫਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਂਜੀ ਰੂਪ ਵਿਚ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣਾ ਹੈ। ਵਿਧਾਇਕ ਗਿਆਸਪੁਰਾ ਨੂੰ ਪਿਛਲੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਦਾਖ਼ਲੇ ਤੋਂ ਰੋਕਿਆ ਇਸ ਦੌਰਾਨ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਉਨ੍ਹਾਂ ਦੁਆਰਾ ਅੱਜ ਜਾਤੀ ਆਧਾਰਿਤ ਵਿਤਕਰਾ ਕਰਨ ਦੇ ਲਾਏ ਗੰਭੀਰ ਦੋਸ਼ਾਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਖੰਡਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਵਰਣਾਂ ਲਈ ਖੁੱਲ੍ਹੇ ਦਰਵਾਜ਼ੇ ਦੇ ਸਿਧਾਂਤ ਅਨੁਸਾਰ ਹੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੋਈ ਵੀ ਮਨੁੱਖ ਆ ਸਕਦਾ ਹੈ, ਪ੍ਰੰਤੂ ਵਿਧਾਇਕ ਗਿਆਸਪੁਰਾ ਨੂੰ ਰੋਕਣ ਦਾ ਕਾਰਨ ਬੀਤੇ ਸਮੇਂ ਉਨ੍ਹਾਂ ਵਲੋਂ ਜਥੇਦਾਰ ਸਾਹਿਬ ਅਤੇ ਸਿੱਖ ਸੰਸਥਾਵਾਂ ਪ੍ਰਤੀ ਕੀਤੀ ਕਥਿਤ ਭੱਦੀ, ਅਤਿ ਇਤਰਾਜ਼ਯੋਗ ਤੇ ਧਮਕੀ ਭਰੀ ਬਿਆਨਬਾਜ਼ੀ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਅੱਜ ਆਏ ਵਿਧਾਇਕਾਂ ਵਿਚ ਬਾਬਾ ਬਕਾਲਾ ਸਾਹਿਬ ਤੋਂ ਵਿਧਾਇਕ ਦਲਬੀਰ ਸਿੰਘ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਸ਼ਾਮਿਲ ਸਨ, ਜੋ ਕਿ ਉਸੇ ਭਾਈਚਾਰੇ ਵਿਚੋਂ ਆਉਂਦੇ ਹਨ ਜਿਸ ਵਿਚੋਂ ਮਨਵਿੰਦਰ ਸਿੰਘ ਗਿਆਸਪੁਰਾ, ਜਿਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ । ਉਨ੍ਹਾਂ ਕਿਹਾ ਕਿ ਗਿਆਸਪੁਰਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਬਹੁਤ ਹੀ ਇਤਰਾਜ਼ਯੋਗ ਗੱਲਾਂ ਬੋਲੀਆਂ ਹਨ । ਉਨ੍ਹਾਂ ਕਿਹਾ ਗਿਆਸਪੁਰਾ ਨੂੰ ਆਪਣੇ ਕਥਿਤ ਝੂਠੇ ਤੇ ਗਲਤ ਪ੍ਰਾਪੇਗੰਡਾ ਵਾਲੇ ਬਿਆਨ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਆਈ.ਟੀ.ਆਈ. ’ਚ ਦਾਖ਼ਲਿਆਂ ਦੀ ਤਰੀਕ 15 ਤੱਕ ਵਧਾਈ ਅਗਲੀ ਖ਼ਬਰ ਸਰਹੱਦ ਪਾਰੋਂ ਫਿਰੌਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨੈੱਟਵਰਕ ਦਾ ਪਰਦਾਫਾਸ਼
Ad Position 24