12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕ੍ਰਿਕਟ ਦਾ ਚੈਂਪੀਅਨ ਹੁਣ ਬਣੇਗਾ ਕੈਂਸਰ ਖ਼ਾਤਮੇ ਦਾ ਚੈਂਪੀਅਨ ਯੁਵਰਾਜ ਸਿੰਘ ਪੰਜਾਬ ਵਿਚ ਵੱਡੇ ਪੱਧਰ ’ਤੇ ਸਕ੍ਰੀਨਿੰਗ ਮੁਹਿੰਮ ਦੀ ਕਰਨਗੇ ਅਗਵਾਈ

ਚੰਡੀਗੜ੍ਹ, 12 ਅਕਤੂਬਰ (ਅਜੀਤ ਬਿਊਰੋ): ਪੰਜਾਬ ਸਰਕਾਰ ਨੇ ਸੂਬੇ ਵਿਚ ਕੈਂਸਰ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਤੇ ਜ਼ਮੀਨੀ ਪੱਧਰ ’ਤੇ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਵਲੋਂ ਸਥਾਪਿਤ ਯੂ. ਵੀ.

Ad Position 21
No active advertisement
ਕੈਂਸਰ ਦੇ ਫੈਲਣ ਤੋਂ ਪਹਿਲਾਂ ਇਲਾਜਯੋਗ ਪੜਾਅ ’ਤੇ ਹੀ ਇਸਦੀ ਪਛਾਣ ਕਰਨ ਲਈ ਸਿਹਤ ਵਿਭਾਗ ਪੱਬਾਂ ਭਾਰ : ਡਾ. ਬਲਬੀਰ ਸਿੰਘ 13-10-2026
ਚੰਡੀਗੜ੍ਹ, 12 ਅਕਤੂਬਰ (ਅਜੀਤ ਬਿਊਰੋ): ਪੰਜਾਬ ਸਰਕਾਰ ਨੇ ਸੂਬੇ ਵਿਚ ਕੈਂਸਰ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਤੇ ਜ਼ਮੀਨੀ ਪੱਧਰ ’ਤੇ ਸਕ੍ਰੀਨਿੰਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਵਲੋਂ ਸਥਾਪਿਤ ਯੂ.ਵੀ.ਕੈਨ. ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਹੈ । ਇਸ ਤਹਿਤ ਪਟਿਆਲਾ ਜ਼ਿਲ੍ਹੇ ਵਿਚ ਛਾਤੀ ਅਤੇ ਮੂੰਹ ਦੇ ਕੈਂਸਰ ਦੀ ਵਿਆਪਕ ਜਾਂਚ ਲਈ 12 ਮਹੀਨਿਆਂ ਦਾ ਵਿਸ਼ੇਸ਼ ਪ੍ਰਾਜੈਕਟ ਚਲਾਇਆ ਜਾਵੇਗਾ। ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿਚ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ ਅਤੇ ਫਾਊਂਡੇਸ਼ਨ ਦੀ ਟਰੱਸਟੀ ਪੂਨਮ ਨੰਦਾ ਨੇ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਪ੍ਰਾਜੈਕਟ ਤਹਿਤ ਕੁੱਲ 20,000 ਲੋਕਾਂ ਦੀ ਜਾਂਚ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਵਿਚ 10,000 ਔਰਤਾਂ ਦੀ ਛਾਤੀ ਦੇ ਕੈਂਸਰ ਲਈ ਆਧੁਨਿਕ ‘ਆਈ-ਬ੍ਰੈਸਟ-ਐਗਜ਼ਾਮ’ ਯੰਤਰ ਰਾਹੀਂ ਜਾਂਚ ਕੀਤੀ ਜਾਵੇਗੀ। ਇਹ ਗੈਰ-ਹਮਲਾਵਰ ਅਤੇ ਰੇਡੀਏਸ਼ਨ-ਮੁਕਤ ਤਕਨੀਕ ਹੈ। ਇਸ ਤੋਂ ਇਲਾਵਾ 10,000 ਮਰਦਾਂ ਤੇ ਔਰਤਾਂ ਦੀ ਮੂੰਹ ਦੇ ਕੈਂਸਰ ਲਈ ਕਲੀਨਿਕਲ ਸਕ੍ਰੀਨਿੰਗ ਕੀਤੀ ਜਾਵੇਗੀ। ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਨੂੰ ਅਗਲੇਰੀ ਜਾਂਚ ਤੇ ਇਲਾਜ ਲਈ ਉੱਚ ਪੱਧਰੀ ਸਿਹਤ ਸੰਸਥਾਵਾਂ ਵਿਚ ਭੇਜਿਆ ਜਾਵੇਗਾ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਲੋਕਾਂ ਨੂੰ ਬਿਮਾਰੀ ਹੋਣ ਤੋਂ ਬਾਅਦ ਇਲਾਜ ਕਰਵਾਉਣ ਦੀ ਬਜਾਏ ਨਿਯਮਤ ਜਾਂਚ ਲਈ ਉਤਸ਼ਾਹਿਤ ਕਰਨਾ ਅਤੇ ਸਕ੍ਰੀਨਿੰਗ ਪ੍ਰਤੀ ਡਰ ਤੇ ਝਿਜਕ ਦੂਰ ਕਰਨਾ ਹੈ । ਉਨ੍ਹਾਂ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਨਾਲ ਇਲਾਜ ਦੀਆਂ ਸੰਭਾਵਨਾਵਾਂ ਵਧਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਕੈਂਸਰ ਦਾ ਇਲਾਜ ਮੁਫ਼ਤ ਅਤੇ ਨਕਦੀ-ਰਹਿਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੂ.ਵੀ.ਕੈਨ. ਫਾਊਂਡੇਸ਼ਨ ਨੇ ਪਹਿਲਾਂ ‘ਸਵਸਥ ਮਹਿਲਾ, ਸਵਸਥ ਭਾਰਤ’ ਮੁਹਿੰਮ ਤਹਿਤ ਦੇਸ਼ ਭਰ ਵਿਚ ਲਗਭਗ ਦੋ ਲੱਖ ਔਰਤਾਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿਚ ਮੋਗਾ ਦੀਆਂ 14,000 ਔਰਤਾਂ ਵੀ ਸ਼ਾਮਿਲ ਸਨ । ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਹ ਪਹਿਲਕਦਮੀ ਕੈਂਸਰ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਸੂਬੇ ਵਿੱਚ ਜਨਤਕ-ਨਿੱਜੀ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਸਿਹਤ ਵਿਭਾਗ ਵਲੋਂ ਵਿਸ਼ੇਸ਼ ਸਕੱਤਰ ਹੈਲਥ-ਕਮ-ਐਮ.ਡੀ. ਕੌਮੀ ਸਿਹਤ ਮਿਸ਼ਨ (ਐਨ.ਐਚ.ਐਮ.) ਸਾਕਸ਼ੀ ਸਾਹਨੀ, ਐਮ.ਡੀ. ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਗੌਤਮ ਜੈਨ, ਸਹਾਇਕ ਡਾਇਰੈਕਟਰ-ਕਮ-ਸਟੇਟ ਪ੍ਰੋਗਰਾਮ ਅਫ਼ਸਰ (ਗ਼ੈਰ-ਸੰਚਾਰੀ ਰੋਗ) ਡਾ. ਗਗਨਦੀਪ ਸਿੰਘ ਗਰੋਵਰ ਅਤੇ ਮੈਡੀਕਲ ਅਫ਼ਸਰ ਡਾ. ਆਸ਼ੂ ਗੁਪਤਾ ਹਾਜ਼ਰ ਸਨ| ਯੂ.ਵੁਈ.ਕੈਨ. ਫਾਊਂਡੇਸ਼ਨ ਦੀ ਤਰਫ਼ੋਂ ਇਸ ਮੌਕੇ ਸੀਨੀਅਰ ਸਲਾਹਕਾਰ ਅਰਵਿੰਦ ਨੰਦਾ, ਸੀਨੀਅਰ ਪ੍ਰੋਗਰਾਮ ਮੈਨੇਜਰ ਡਾ. ਭਾਵਿਕਾ ਅਤੇ ਸੀਨੀਅਰ ਮੈਨੇਜਰ (ਨਿਗਰਾਨੀ ਅਤੇ ਮੁਲਾਂਕਣ) ਡਾ. ਦਿਵਿਆ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਬਰਤਾਨੀਆ ਵਿਚਾਲੇ ਮੁੜ ਸ਼ੁਰੂ ਹੋਵੇਗੀ ਆਰਥਿਕ ਤੇ ਵਪਾਰਕ ਗੱਲਬਾਤ ਅਗਲੀ ਖ਼ਬਰ ਮਾਈ ਭਾਗੋ ਏ.ਐੱਫ.ਪੀ.ਆਈ. ਦੀਆਂ 17 ਮਹਿਲਾ ਕੈਡਿਟਾਂ ਵਲੋਂ ਐੱਨ.ਡੀ.ਏ. ਦੀ ਪ੍ਰੀਖਿਆ ਪਾਸ ਕੈਬਨਿਟ ਮੰਤਰੀ ਅਮਨ ਅਰੋੜਾ ਨੇ...
Ad Position 24