12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੁਅੱਤਲ ਡੀ.ਆਈ.ਜੀ. ਭੁੱਲਰ ਈ.ਡੀ. ਵਲੋਂ ਸੀ.ਬੀ.ਆਈ. ਅਦਾਲਤ ਵਿਖੇ ਪੇਸ਼

ਚੰਡੀਗੜ੍ਹ, 12 ਅਕਤੂਬਰ (ਕਪਿਲ ਵਧਵਾ)- 8 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਸੰਬੰਧੀ ਚੱਲ ਰਹੇ ਟ੍ਰਾਇਲ ਦੌਰਾਨ ਮੁਅੱਤਲ ਡੀ. ਆਈ.

Ad Position 21
No active advertisement
ਅਜੀਤ ਡੈਸਕ 13-10-2026
ਚੰਡੀਗੜ੍ਹ, 12 ਅਕਤੂਬਰ (ਕਪਿਲ ਵਧਵਾ)- 8 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਸੰਬੰਧੀ ਚੱਲ ਰਹੇ ਟ੍ਰਾਇਲ ਦੌਰਾਨ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਈ.ਡੀ. ਵਲੋਂ ਸੀ.ਬੀ.ਆਈ. ਅਦਾਲਤ (ਚੰਡੀਗੜ੍ਹ) ਵਿਖੇ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਹਿ-ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਨਿਆਂਇਕ ਹਿਰਾਸਤ ਤੋਂ ਅਦਾਲਤ ਵਿਖੇ ਹਾਜ਼ਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਖੇ ਉਕਤ ਮਾਮਲੇ ਦੇ ਸ਼ਿਕਾਇਤਕਰਤਾ ਦੀ ਜਿਰ੍ਹਾ ਦੀ ਕਾਰਵਾਈ ਜਾਰੀ ਹੈ। ਆਮੂਮਨ ਇਸ ਤਰ੍ਹਾਂ ਦੀ ਕਾਰਵਾਈ ਦੌਰਾਨ ਮੁਲਜ਼ਮਾਂ ਦਾ ਅਦਾਲਤ ਵਿਚ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਪਰ ਹਰਚਰਨ ਸਿੰਘ ਭੁੱਲਰ ਜੋ ਕਿ 17 ਅਕਤੂਬਰ ਤੱਕ ਈ. ਡੀ. ਕੋਲ ਰਿਮਾਂਡ ’ਤੇ ਹਨ, ਵਲੋਂ ਟ੍ਰਾਇਲ ਦੌਰਾਨ ਹਾਜ਼ਰ ਹੋਣ ਦੀ ਬੇਨਤੀ ਕਰਨ ’ਤੇ ਅਦਾਲਤ ਨੇ ਈ.ਡੀ. ਦੇ ਅਧਿਕਾਰੀਆਂ ਨੂੰ ਇਕ ਨਿਰਧਾਰਿਤ ਸਮੇਂ ’ਤੇ ਭੁੱਲਰ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤੇ ਸਨ। ਇਸੇ ਲਈ ਅੱਜ ਬਾਅਦ ਦੁਪਹਿਰ ਹਰਚਰਨ ਸਿੰਘ ਭੁੱਲਰ ਨੂੰ ਜੱਜ ਭਾਵਨਾ ਜੈਨ ਦੀ ਅਦਾਲਤ ਵਿਚ ਈ.ਡੀ. ਵਲੋਂ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਅੱਜ ਲਈ ਜਿਰ੍ਹਾ ਦੀ ਕਾਰਵਾਈ ਹੋਣ ਤੇ ਬਾਕੀ ਜਿਰ੍ਹਾ ਦੀ ਕਾਰਵਾਈ 13 ਅਕਤੂਬਰ ਲਈ ਮੁਲਤਵੀ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਸੀਂ ਸੰਗਰੂਰ ਨੂੰ ਸਕੇਟਿੰਗ ਹੱਬ ਵਜੋਂ ਵਿਕਸਤ ਕਰ ਰਹੇ ਹਾਂ ਤਾਂ ਜੋ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ-ਭਗ... ਅਗਲੀ ਖ਼ਬਰ ਮਹਿੰਦਰਾ ਨੇ ਇੱਕ ਸਟੀਕ ‘ਜ਼ੀਰੋ-ਟਿਲ’ ਮਲਟੀ- ਕਰਾਪ ਸੀਡਿੰਗ ਮਸ਼ੀਨ-‘ਮੈਕਸਸੀਡਰ’ ਦਾ ਵਪਾਰਕ ਉਤਪਾਦਨ ਸ਼ੁਰੂ ਕੀਤਾ
Ad Position 24