ਪ੍ਰਧਾਨ ਮੰਤਰੀ ਵਲੋਂ ਤਾਮਿਲਨਾਡੂ ’ਚ 13 ਹਜ਼ਾਰ ਕਰੋੜ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਚੇਨਈ, 11 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਕਈ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ’ਚ ਮੈਟਰੋ ਰੇਲ, ਕੌਮੀ ਰਾਜਮਾਰਗ, ਰੇਲਵੇ, ਬੰਦਰਗਾਹਾਂ, ਪੈਟਰੋਲੀਅਮ ਤੇ ਸਿੱਖਿਆ ਖੇਤਰ ਨਾਲ ਸਬੰਧਤ ਯੋਜਨਾਵਾਂ ਸ਼ਾਮਲ ਹਨ।
ਚੇਨਈ, 11 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਕਈ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ’ਚ ਮੈਟਰੋ ਰੇਲ, ਕੌਮੀ ਰਾਜਮਾਰਗ, ਰੇਲਵੇ, ਬੰਦਰਗਾਹਾਂ, ਪੈਟਰੋਲੀਅਮ ਤੇ ਸਿੱਖਿਆ ਖੇਤਰ ਨਾਲ ਸਬੰਧਤ ਯੋਜਨਾਵਾਂ ਸ਼ਾਮਲ ਹਨ। ਮੋਦੀ ਨੇ ਚੇਨਈ ਮੈਟਰੋ ਰੇਲ ਦੇ ਦੂਜੇ ਪੜਾਅ ਤਹਿਤ ਪੂਨਮੱਲੀ ਤੋਂ ਵਡਾਪਲਾਨੀ ਤੱਕ ਦੇ ਹਿੱਸੇ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ’ਤੇ ਲਗਭਗ 4,900 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਨਾਲ ਸ਼ਹਿਰ ’ਚ ਆਵਾਜਾਈ ਸੁਖਾਲੀ ਹੋਣ ਤੇ ਲੋਕਾਂ ਦੇ ਸਫ਼ਰ ਦਾ ਸਮਾਂ ਘਟਣ ਦੀ ਉਮੀਦ ਹੈ। ਇਸ ਮੌਕੇ ਮੋਦੀ ਨੇ ਕਿਹਾ ਕਿ ਸਰਕਾਰਾਂ ਬਦਲ ਸਕਦੀਆਂ ਹਨ, ਪਰ ਤਾਮਿਲਨਾਡੂ ਦੇ ਵਿਕਾਸ ਤੇ ਲੋਕਾਂ ਦੀ ਸੇਵਾ ਪ੍ਰਤੀ ਉਨ੍ਹਾਂ ਦਾ ਸੰਕਲਪ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਵਿਜੇ ਨਾਲ ਮਿਲ ਕੇ ਸੂਬੇ ਦੇ ਵਿਕਾਸ ਲਈ ਕੰਮ ਕਰਨਗੇ। ਪ੍ਰਧਾਨ ਮੰਤਰੀ ਨੇ ਲਗਭਗ 3,700 ਕਰੋੜ ਰੁਪਏ ਦੇ ਕੌਮੀ ਰਾਜਮਾਰਗ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਤੋਂ ਇਲਾਵਾ ਪੰਜ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਆਈ.ਆਈ.ਟੀ. ਮਦਰਾਸ ’ਚ ਸੁਧਾ ਗੋਪਾਲਕ੍ਰਿਸ਼ਨਨ ਬ੍ਰੇਨ ਸੈਂਟਰ ਵੀ ਦੇਸ਼ ਨੂੰ ਸਮਰਪਿਤ ਕੀਤਾ।