ਚੌਥੀ ਵਾਰ ਵਿਸ਼ਵ ਦੇ ਚੋਟੀ ਦੇ ਵਿਗਿਆਨੀਆਂ ’ਚ ਡਾ. ਰਾਜੇਸ਼ ਸਿੰਘ
ਨੰਗਲ, 11 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਦੇ ਡਾ. ਰਾਜੇਸ਼ ਕੁਮਾਰ ਸਿੰਘ ਨੇ ਖੋਜ ਦੇ ਖੇਤਰ ਵਿਚ ਨਵੀਂ ਪ੍ਰਾਪਤੀ ਦਰਜ ਕਰਦਿਆਂ ਲਗਾਤਾਰ ਚੌਥੇ ਸਾਲ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਵਿਚ ਆਪਣੀ ਜਗ੍ਹਾ ਬਣਾਈ ਹੈ ।
ਨੰਗਲ, 11 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ ਦੇ ਡਾ. ਰਾਜੇਸ਼ ਕੁਮਾਰ ਸਿੰਘ ਨੇ ਖੋਜ ਦੇ ਖੇਤਰ ਵਿਚ ਨਵੀਂ ਪ੍ਰਾਪਤੀ ਦਰਜ ਕਰਦਿਆਂ ਲਗਾਤਾਰ ਚੌਥੇ ਸਾਲ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਵਿਚ ਆਪਣੀ ਜਗ੍ਹਾ ਬਣਾਈ ਹੈ । ਸਾਲ 2026 ਦੀ ਗਲੋਬਲ ਸੂਚੀ ਵਿਚ ਉਨ੍ਹਾਂ ਨੂੰ ਇਹ ਮਾਨਤਾ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਅਤੇ ਐਲਸੇਵੀਅਰ ਨਾਲ ਜੁੜੇ ਹਵਾਲਾ ਅੰਕੜਿਆਂ ਦੇ ਆਧਾਰ ’ਤੇ ਮਿਲੀ ਹੈ । ਇਸ ਵਾਰ ਉਨ੍ਹਾਂ ਨੂੰ ਪਹਿਲੀ ਵਾਰ ਕਰੀਅਰ-ਲੰਬੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ। ਮੈਡੀਸਨਲ ਤੇ ਬਾਇਓਮੋਲੀਕਿਊਲਰ ਕੈਮਿਸਟਰੀ ਦੇ ਖੇਤਰ ਵਿਚ 1,20,621 ਖੋਜਕਰਤਾਵਾਂ ਵਿਚੋਂ 499ਵਾਂ ਵਿਸ਼ਵ ਪੱਧਰੀ ਸਥਾਨ ਹਾਸਲ ਕਰਨਾ ਉਨ੍ਹਾਂ ਦੀ ਖੋਜ ਪ੍ਰਤੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ । ਡਾ. ਸਿੰਘ ਸਾਲ 2006 ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ । ਉਨ੍ਹਾਂ ਨੂੰ ਅਧਿਆਪਨ ਤੇ ਖੋਜ ਦਾ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ । ਉਹ ਹੁਣ ਤੱਕ ਅੰਤਰਰਾਸ਼ਟਰੀ ਵਿਗਿਆਨਕ ਰਸਾਲਿਆਂ ਵਿਚ 100 ਤੋਂ ਵੱਧ ਖੋਜ ਅਤੇ ਸਮੀਖਿਆ ਪੱਤਰ ਪ੍ਰਕਾਸ਼ਿਤ ਕਰਵਾ ਚੁੱਕੇ ਹਨ ਤੇ ਪੋਸਟ ਗ੍ਰੈਜੂਏਟ ਤੇ ਡਾਕਟਰੇਟ ਖੋਜਾਰਥੀਆਂ ਦਾ ਮਾਰਗ ਦਰਸ਼ਨ ਵੀ ਕਰ ਰਹੇ ਹਨ । ਉਨ੍ਹਾਂ ਦੀ ਖੋਜ ਦਾ ਮੁੱਖ ਖੇਤਰ ਦਵਾਈਆਂ ਦੀ ਖੋਜ, ਕੈਂਸਰ ਵਿਰੋਧੀ ਦਵਾਈਆਂ ਅਤੇ ਨਵੀਆਂ ਦਵਾਈਆਂ ਦੀ ਤਿਆਰੀ ਨਾਲ ਸਬੰਧਿਤ ਹੈ । ਕਾਲਜ ਦੇ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੁਆ ਨੇ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਸੰਸਥਾ ਦੇ ਨਾਲ-ਨਾਲ ਨੰਗਲ ਲਈ ਵੀ ਮਾਣ ਵਾਲੀ ਗੱਲ ਹੈ।