ਮੀਂਹ ਕਾਰਨ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਅਤੇ ਆਲੂਆਂ ਦੀ ਬਿਜਾਈ ਲੇਟ ਹੋਣ ਦਾ ਖਦਸ਼ਾ- ਕੰਗਣਵਾਲ
ਅਹਿਮਦਗੜ, 11 ਅਕਤੂਬਰ (ਸੁਖਜੀਤ ਸਿੰਘ ਖੇੜਾ)-ਹਾਲ ਹੀ ’ਚ ਪਏ ਮੀਂਹ ਕਾਰਨ ਪੱਕ ਕੇ ਸਿਰੇ ’ਤੇ ਪਹੁੰਚੀ ਹੋਈ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਿਤਾਉਂਦਿਆਂ ਬਲਾਕ ਕਾਂਗਰਸ ਦਿਹਾਤੀ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਨੇ ਕਿਹਾ ਕਿ ਇਸ ਮੀਂਹ ਕਾਰਨ ਘੱਟੋ ਘੱਟ 10 ਦਿਨ ਜੀਰੀ ਦੀ ਕਟਾਈ ਰੁਕ ਜਾਵੇਗੀ ਅਤੇ ਜੋ ਜੀਰੀਆਂ ਤੇਜ਼ ਹਵਾ ਕਾਰਨ ਧਰਤੀ ਤੇ ਡਿੱਗ ਪਈਆਂ ਹਨ, ਉਹਨਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਜੋ ਝੋਨਾ ਕੱਟ ਕੇ ਦਾਣਾ ਮੰਡੀਆਂ ਵਿੱਚ ਪਿਆ ਹੈ ਅਤੇ ਮੀਹ ਕਾਰਨ ਭਿੱਜ ਗਿਆ ਹੈ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ ।
ਅਹਿਮਦਗੜ, 11 ਅਕਤੂਬਰ (ਸੁਖਜੀਤ ਸਿੰਘ ਖੇੜਾ)-ਹਾਲ ਹੀ ’ਚ ਪਏ ਮੀਂਹ ਕਾਰਨ ਪੱਕ ਕੇ ਸਿਰੇ ’ਤੇ ਪਹੁੰਚੀ ਹੋਈ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਿਤਾਉਂਦਿਆਂ ਬਲਾਕ ਕਾਂਗਰਸ ਦਿਹਾਤੀ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਨੇ ਕਿਹਾ ਕਿ ਇਸ ਮੀਂਹ ਕਾਰਨ ਘੱਟੋ ਘੱਟ 10 ਦਿਨ ਜੀਰੀ ਦੀ ਕਟਾਈ ਰੁਕ ਜਾਵੇਗੀ ਅਤੇ ਜੋ ਜੀਰੀਆਂ ਤੇਜ਼ ਹਵਾ ਕਾਰਨ ਧਰਤੀ ਤੇ ਡਿੱਗ ਪਈਆਂ ਹਨ, ਉਹਨਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਹਨਾਂ ਕਿਹਾ ਕਿ ਜੋ ਝੋਨਾ ਕੱਟ ਕੇ ਦਾਣਾ ਮੰਡੀਆਂ ਵਿੱਚ ਪਿਆ ਹੈ ਅਤੇ ਮੀਹ ਕਾਰਨ ਭਿੱਜ ਗਿਆ ਹੈ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ । ਉਹਨਾਂ ਅੱਗੇ ਕਿਹਾ ਕਿ ਇਸ ਮੀਂਹ ਕਾਰਨ ਆਲੂਆਂ ਦੀ ਬਜਾਈ ’ਤੇ ਵੀ ਬੁਰਾ ਅਸਰ ਪਵੇਗਾ । ਕਾਂਗਰਸ ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਇਲਾਕਿਆਂ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ ।