ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਪਾਕਿਸਤਾਨੀ ਰੇਂਜਰ ਨੇ ਭਾਰਤੀ ਫ਼ੌਜੀ ਅਧਿਕਾਰੀ ਨੂੰ ਮਾਰਿਆ ਸਲੂਟ
ਅੰਮ੍ਰਿਤਸਰ, 4 ਅਕਤੂਬਰ (ਸੁਰਿੰਦਰ ਕੋਛੜ)-ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਤਣਾਅਪੂਰਨ ਕੂਟਨੀਤਕ ਮਾਹੌਲ ਦਰਮਿਆਨ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਪਾਕਿਸਤਾਨੀ ਸ਼ਹਿਰ ਕਸੂਰ ਦੇ ਗੰਡਾ ਸਿੰਘ ਵਾਲਾ ਸਰਹੱਦ ’ਤੇ ਰੀਟਰੀਟ ਸੈਰਾਮਨੀ ਦੌਰਾਨ ਪਾਕਿਸਤਾਨੀ ਰੇਂਜਰ ਰਸ਼ੀਦ ਨੇ ਪੂਰੇ ਫ਼ੌਜੀ ਅਨੁਸ਼ਾਸਨ ਤੇ ਸਤਿਕਾਰ ਨਾਲ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ ਨੂੰ ਸਲੂਟ ਮਾਰਿਆ । ਇਸ ਦੇ ਜਵਾਬ ’ਚ ਭਾਰਤੀ ਅਧਿਕਾਰੀ ਨੇ ਵੀ ਤੁਰੰਤ ਸਲੂਟ ਮਾਰ ਕੇ ਸਤਿਕਾਰ ਦਾ ਜਵਾਬ ਸਤਿਕਾਰ ਨਾਲ ਦਿੱਤਾ ।
ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਵੇਲੇ ਪਾਕਿਸਤਾਨੀ ਰੇਂਜਰ ਦੇ ਸਲੂਟ ਦਾ ਜਵਾਬ ਸਲੂਟ ’ਚ ਦਿੰਦੇ ਹੋਏ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ
05-10-2026