02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਇੰਸਪੈਕਟਰ ਸੁਨੀਤਾ ਬਾਵਾ ਬਰਖ਼ਾਸਤ

ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਲੋਂ 50 ਹਜ਼ਾਰ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਇੰਸ. ਸੁਨੀਤਾ ਬਾਵਾ ਨੂੰ ਪੰਜਾਬ ਸਰਕਾਰ ਨੇ ਬਰਖਾਸਤ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 03-10-2026
ਫ਼ਰੀਦਕੋਟ, 2 ਅਕਤੂਬਰ (ਜਸਵੰਤ ਸਿੰਘ ਪੁਰਬਾ)-ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਵਲੋਂ 50 ਹਜ਼ਾਰ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤੀ ਇੰਸ. ਸੁਨੀਤਾ ਬਾਵਾ ਨੂੰ ਪੰਜਾਬ ਸਰਕਾਰ ਨੇ ਬਰਖਾਸਤ ਕਰ ਦਿੱਤਾ ਹੈ। ਇਸ ਸਬੰਧੀ ਫ਼ਰੀਦਕੋਟ ਰੇਂਜ ਦੀ ਆਈ.ਜੀ. ਨਿਲੰਬਰੀ ਜਗਦਲੇ ਨੇ ਇਕ ਪੱਤਰ ਜਾਰੀ ਕਰਕੇ ਇਹ ਕਾਰਵਾਈ ਵਿਚ ਅਮਲ ਵਿਚ ਲਿਆਂਦੀ ਹੈ। ਸੁਨੀਤਾ ਬਾਵਾ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿਚ ਐਸ.ਐਚ.ਓ. ਤੈਨਾਤ ਸੀ। 26 ਸਤੰਬਰ ਦੀ ਦੇਰ ਸ਼ਾਮ ਉਸ ਨੂੰ ਵਿਜੀਲੈਂਸ ਬਿਊਰੋ ਵਲੋਂ ਆਪਣੇ ਗੰਨਮੈਨ ਸਮੇਤ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਸੀ। ਇਸ ਇੰਸਪੈਕਟਰ ਨੇ ਪਿੰਡ ਨੂਰਪੁਰ ਹਕੀਮਾ ਦੇ ਇਕ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਵਿਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ ਉਕਤ ਰਕਮ ਦੀ ਮੰਗ ਕੀਤੀ ਸੀ। ਬਰਖਾਸਤ ਹੋਣ ਉਪਰੰਤ ਅਦਾਲਤ ਦੇ ਬਾਹਰ ਮੀਡੀਆ ਸਾਹਮਣੇ ਜਿਸ ਤਰ੍ਹਾਂ ਸੁਨੀਤਾ ਬਾਵਾ ਇਹ ਕਹਿੰਦੀ ਨਜ਼ਰ ਆਈ ‘ਆਲ ਇਜ਼ ਵੈਲ, ਆਲ ਇਜ਼ ਵੈਲ, ਅਤੇ ‘ਜੇਲ੍ਹ ਦਾ ਨਵਾਂ ਚੈਪਟਰ ਸ਼ੁਰੂ’ ਕਹਿਣਾ ਵੀ ਭਾਰੀ ਪਿਆ। ਆਈ.ਜੀ. ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ, ਅਨੁਸ਼ਾਸ਼ਨਹੀਣਤਾ ਅਤੇ ਗੰਭੀਰ ਦੁਰਵਿਹਾਰ ਦੇ ਮਾਮਲੇ ਵਿਚ ਇਹ ਵੱਡੀ ਕਾਰਵਾਈ ਹੈ। ਇੰਸ. ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕੀਤਾ ਗਿਆ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਪੁਲਿਸ ਰਿਮਾਂਡ ਤੋਂ ਬਾਅਦ ਉਕਤ ਇੰਸ. ਨੂੰ 14 ਦਿਨਾ ਦੀ ਜੁਡੀਸ਼ੀਅਲ ਹਿਰਾਸਤ ਦੌਰਾਨ ਫ਼ਰੀਦਕੋਟ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਚਲ ਰਹੇ ‘ ਚਿੱਟਾ ’ ਤੇ ਹਥਿਆਰ ਤਸਕਰੀ ਗਰੋਹ ਪਰਦਾਫਾਸ਼ -4 ਗ੍ਰਿਫਤਾਰ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ’ਚ ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਦੇ ਮਾਮਲੇ ’ਚ 2 ਕਾਬੂ, 10 ਨਾਮਜ਼ਦ
Ad Position 24