01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਐੱਨ.ਪੀ.ਕੇ. ਖਾਦਾਂ ਨੇ ਕਿਸਾਨਾਂ ਦਾ ਬਜਟ ਹਿਲਾਇਆ

ਮੂਨਕ, 1 ਅਕਤੂਬਰ (ਕੇਵਲ ਸਿੰਗਲਾ) - ਹਾੜ੍ਹੀ ਦੀ ਕਣਕ ਦੀ ਬਿਜਾਈ ਤੋਂ ਪਹਿਲਾਂ ਐੱਨ. ਪੀ.

Ad Position 21
No active advertisement
ਅਜੀਤ ਡੈਸਕ 02-10-2026
ਮੂਨਕ, 1 ਅਕਤੂਬਰ (ਕੇਵਲ ਸਿੰਗਲਾ) - ਹਾੜ੍ਹੀ ਦੀ ਕਣਕ ਦੀ ਬਿਜਾਈ ਤੋਂ ਪਹਿਲਾਂ ਐੱਨ.ਪੀ.ਕੇ. ਖਾਦਾਂ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਨੂੰ ਹੋਰ ਵਧਾ ਦਿੱਤਾ ਹੈ । ਪੰਜਾਬ ਦੇ ਕੁਝ ਬਾਜ਼ਾਰਾਂ ਵਿਚ 12:32:16 ਐੱਨ.ਪੀ.ਕੇ. ਖਾਦ ਦਾ 50 ਕਿਲੋ ਥੈਲਾ, ਜੋ ਅਕਤੂਬਰ 2025 ਵਿਚ ਕਰੀਬ 1,70 0 ਰੁਪਏ ਵਿਚ ਮਿਲਦਾ ਸੀ, ਹੁਣ 2,450 ਤੋਂ 2,500 ਰੁਪਏ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਪ੍ਰਤੀ ਥੈਲਾ 850 ਰੁਪਏ ਤੱਕ ਦਾ ਵਾਧਾ ਹੋਇਆ ਹੈ। ਵੱਖ-ਵੱਖ ਕੰਪਨੀਆਂ, ਗਰੇਡਾਂ ਅਤੇ ਪੁਰਾਣੇ-ਨਵੇਂ ਸਟਾਕ ਕਾਰਨ ਭਾਅ ਵਿਚ ਫ਼ਰਕ ਹੋ ਸਕਦਾ ਹੈ। ਖਾਦਾਂ ਦੀਆਂ ਕੀਮਤਾਂ ’ਤੇ ਵਧਦੇ ਦਬਾਅ ਦੇ ਪਿੱਛੇ ਕੌਮਾਂਤਰੀ ਕੱਚੇ ਮਾਲ ਦੀ ਮਹਿੰਗਾਈ ਵੀ ਵੱਡਾ ਕਾਰਨ ਬਣ ਰਹੀ ਹੈ। ਖ਼ਾਸ ਕਰਕੇ ਸਲਫ਼ਰ ਦੀ ਕੀਮਤ ਵਿਚ ਇੱਕ ਸਾਲ ਦੌਰਾਨ ਕਰੀਬ ਚਾਰ ਗੁਣਾ ਵਾਧਾ ਹੋਇਆ ਹੈ। ਜੁਲਾਈ 2025 ਵਿਚ ਕੌਮਾਂਤਰੀ ਮੰਡੀ ਵਿਚ ਸਲਫ਼ਰ ਦਾ ਭਾਅ ਲਗਭਗ 280 ਡਾਲਰ ਪ੍ਰਤੀ ਟਨ ਸੀ, ਜੋ ਜੁਲਾਈ 2026 ਵਿਚ ਵਧ ਕੇ ਕਰੀਬ 1,050 ਡਾਲਰ ਪ੍ਰਤੀ ਟਨ ਹੋ ਗਿਆ ਹੈ। ਸਲਫ਼ਰ ਫਾਸਫੇਟਿਕ ਖਾਦਾਂ ਦੇ ਉਤਪਾਦਨ ਨਾਲ ਜੁੜਿਆ ਮਹੱਤਵਪੂਰਨ ਕੱਚਾ ਮਾਲ ਹੈ, ਜਿਸ ਕਰਕੇ ਲੰਬੇ ਸਮੇਂ ਤੱਕ ਇਸਦੀ ਮਹਿੰਗਾਈ ਨਾਲ ਖਾਦਾਂ ਦੀ ਉਤਪਾਦਨ ਲਾਗਤ ’ਤੇ ਦਬਾਅ ਬਣਿਆ ਰਹਿ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਪੋਟਾਸ਼ ਦੇ ਭਾਅ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਸਤੰਬਰ 2026 ਦੌਰਾਨ 50 ਕਿਲੋ ਪੋਟਾਸ਼ ਦਾ ਥੈਲਾ ਕਰੀਬ 1,800 ਰੁਪਏ ਤੋਂ ਵਧ ਕੇ 2,200 ਰੁਪਏ ਹੋ ਗਿਆ। ਦੂਜੇ ਪਾਸੇ ਕਿਸਾਨਾਂ ਲਈ ਫ਼ਿਲਹਾਲ ਰਾਹਤ ਇਹ ਹੈ ਕਿ ਡੀ.ਏ.ਪੀ. ਦਾ 50 ਕਿਲੋ ਥੈਲਾ 1,350 ਰੁਪਏ ਦੇ ਪੱਧਰ ’ਤੇ ਕਾਇਮ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ। ਖ਼ਰੀਫ਼ 2026 ਲਈ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ ’ਤੇ 41,533.81 ਕਰੋੜ ਰੁਪਏ ਦੀ ਨਿਊਟਰੀਐਂਟ ਬੇਸਡ ਸਬਸਿਡੀ ਮਨਜ਼ੂਰ ਕੀਤੀ ਗਈ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਖਾਦ ਮਹਿੰਗੀ ਹੋਣ ਕਾਰਨ ਕਿਸਾਨ ਨੂੰ ਇਸਦੀ ਮਾਤਰਾ ਮਨਮਰਜ਼ੀ ਨਾਲ ਘਟਾਉਣ ਤੋਂ ਬਚਣਾ ਚਾਹੀਦਾ ਹੈ। ਇਸ ਦੀ ਬਜਾਏ ਮਿੱਟੀ ਦੀ ਜਾਂਚ ਅਤੇ ਫ਼ਸਲ ਦੀ ਅਸਲ ਲੋੜ ਮੁਤਾਬਿਕ ਪੋਸ਼ਕ ਤੱਤਾਂ ਦੀ ਪੂਰਤੀ ਕੀਤੀ ਜਾਵੇ। ਮਾਹਿਰਾਂ ਅਨੁਸਾਰ ਟੀ.ਐੱਸ.ਪੀ. ਵਿਚ ਫਾਸਫੋਰਸ ਦੀ ਮਾਤਰਾ ਡੀਏਪੀ ਦੇ ਬਰਾਬਰ ਹੁੰਦੀ ਹੈ, ਪਰ ਇਸ ਵਿਚ ਨਾਈਟਰੋਜਨ ਨਹੀਂ ਹੁੰਦਾ। ਇਸ ਲਈ ਜਿੱਥੇ ਮਿੱਟੀ ਦੀ ਜਾਂਚ ਮੁਤਾਬਿਕ ਫਾਸਫੋਰਸ ਦੀ ਲੋੜ ਹੋਵੇ ਅਤੇ ਨਾਈਟਰੋਜਨ ਦੀ ਵੀ ਲੋੜ ਹੋਵੇ, ਉੱਥੇ ਟੀ.ਐੱਸ.ਪੀ. ਦੇ ਨਾਲ ਯੂਰੀਆ ਦੀ ਵਰਤੋਂ ਕਰਕੇ ਪੋਸ਼ਕ ਤੱਤਾਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਕਿਸਾਨਾਂ ਲਈ ਖਾਦ ਦੀ ਕੀਮਤ ਦੇ ਨਾਲ-ਨਾਲ ਇਸ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾਉਣਾ ਵੀ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਨੱਕ ਨਾਲ ਲੈਪਟਾਪ ’ਤੇ ਸਭ ਤੋਂ ਤੇਜ਼ ਟਾਈਪਿੰਗ ਕਰਕੇ ਕਰਿਸ਼ਮਾ ਨੂਰ ਨੇ ਬਣਾਇਆ ਵਿਸ਼ਵ ਰਿਕਾਰਡ ਅਗਲੀ ਖ਼ਬਰ ਤਿਉਹਾਰੀ ਸੀਜ਼ਨ ’ਚ ਮਿਲਾਵਟੀ ਖ਼ੁਰਾਕ ਦਾ ਬਾਜ਼ਾਰ ਗਰਮ ਵੀਰਪਾਲ ਸਿੰਘ
Ad Position 24