01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮੋਟਰਸਾਈਕਲ ਚੋਰੀ ਹੋਣ ਮਗਰੋਂ ਫ਼ਰਿਆਦ ਲੈ ਕੇ ਪੁੱਜੇ ਲੋਕਾਂ ਨੂੰ ਬੰਦ ਦਰਵਾਜ਼ੇ ਨੇ ਕੀਤਾ ਨਿਰਾਸ਼

ਅਮਰਕੋਟ, 1 ਅਕਤੂਬਰ (ਭੱਟੀ)- ਇਲਾਕੇ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਣ ਵਾਲੀ ਪੁਲਿਸ ਚੌਕੀ ਦੇ ਦਰਵਾਜ਼ੇ ਹੀ...

Ad Position 21
No active advertisement
ਅਜੀਤ ਡੈਸਕ 01-10-2026

ਅਮਰਕੋਟ, 1 ਅਕਤੂਬਰ (ਭੱਟੀ)- ਇਲਾਕੇ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਣ ਵਾਲੀ ਪੁਲਿਸ ਚੌਕੀ ਦੇ ਦਰਵਾਜ਼ੇ ਹੀ ਜੇ ਲੋੜ ਪੈਣ ’ਤੇ ਬੰਦ ਮਿਲਣ ਤਾਂ ਆਮ ਲੋਕ ਆਪਣੀ ਫ਼ਰਿਆਦ ਲੈ ਕੇ ਜਾਣ ਕਿੱਥੇ? ਅਲਗੋਕੋਠੀ ਪੁਲੀਸ ਚੌਕੀ ਨਾਲ ਸਬੰਧਤ ਇਕ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਲੋਕਾਂ ਤੱਕ ਪਹੁੰਚ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਅਲਗੋਕੋਠੀ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਆਪਣੀ ਪਤਨੀ ਨੂੰ ਵੀਰਵਾਰ ਦੀ ਰਾਤ 8 ਵਜੇ ਦੇ ਕਰੀਬ ਲੈਣ ਲਈ ਆਏ ਅਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦਾ ਮੋਟਰਸਾਈਕਲ ਹਸਪਤਾਲ ਦੇ ਨੇੜਿਓਂ ਕੁਝ ਵਿਅਕਤੀ ਚੋਰੀ ਕਰਕੇ ਫ਼ਰਾਰ ਹੋ ਗਏ।

ਮੋਟਰਸਾਈਕਲ ਚੋਰੀ ਹੋਣ ਦਾ ਪਤਾ ਲੱਗਣ ’ਤੇ ਅਮਨਪ੍ਰੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਮਾਮਲੇ ਦੀ ਜਾਣਕਾਰੀ ਦੇਣ ਅਤੇ ਪੁਲਿਸ ਦੀ ਮਦਦ ਲੈਣ ਲਈ ਨੇੜਲੀ ਪੁਲਿਸ ਚੌਕੀ ਅਲਗੋਕੋਠੀ ਪੁੱਜੇ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਚੌਕੀ ’ਤੇ ਪੁੱਜਣ ਸਮੇਂ ਦਰਵਾਜ਼ਾ ਬੰਦ ਸੀ ਅਤੇ ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਚੋਰੀ ਵਰਗੀ ਘਟਨਾ ਤੋਂ ਬਾਅਦ ਤੁਰੰਤ ਪੁਲਿਸ ਸਹਾਇਤਾ ਦੀ ਉਮੀਦ ਲੈ ਕੇ ਚੌਕੀ ਪੁੱਜੇ ਲੋਕਾਂ ਨੂੰ ਜੇ ਬੰਦ ਦਰਵਾਜ਼ੇ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਥਿਤੀ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦੀ ਹੈ।

ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਚੋਰੀ, ਲੁੱਟ ਜਾਂ ਕਿਸੇ ਹੋਰ ਅਪਰਾਧ ਦੀ ਘਟਨਾ ਵਾਪਰਨ ਸਮੇਂ ਲੋਕ ਸਭ ਤੋਂ ਪਹਿਲਾਂ ਪੁਲਿਸ ਕੋਲ ਹੀ ਪਹੁੰਚ ਕਰਦੇ ਹਨ। ਅਜਿਹੇ ਵਿਚ ਜੇ ਪੁਲਿਸ ਚੌਕੀ ’ਤੇ ਤੁਰੰਤ ਸੰਪਰਕ ਨਾ ਹੋ ਸਕੇ ਤਾਂ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਠੇਸ ਪੁੱਜਣਾ ਸੁਭਾਵਿਕ ਹੈ। ਲੋਕਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਇਹ ਸਪੱਸ਼ਟ ਕੀਤਾ ਜਾਵੇ ਕਿ ਘਟਨਾ ਸਮੇਂ ਚੌਕੀ ਦਾ ਦਰਵਾਜ਼ਾ ਕਿਉਂ ਬੰਦ ਸੀ ਅਤੇ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਸੰਪਰਕ ਕਿਉਂ ਨਹੀਂ ਹੋ ਸਕਿਆ।

ਇਸ ਸਬੰਧੀ ਥਾਣਾ ਵਲਟੋਹਾ ਦੇ ਮੁਖੀ ਇੰਸਪੈਕਟਰ ਮਨਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਜੇਕਰ ਦਰਖਾਸਤ ਲੈ ਕੇ ਪੁਲਿਸ ਚੌਕੀ ਪੁੱਜੇ ਵਿਅਕਤੀਆਂ ਵਲੋਂ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਡਿਊਟੀ ’ਤੇ ਮੌਜੂਦ ਕਿਸੇ ਪੁਲਿਸ ਮੁਲਾਜ਼ਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇਸ ਮਾਮਲੇ ਦੀ ਜਾਂਚ ਕਰਕੇ ਮੌਕੇ ’ਤੇ ਤਾਇਨਾਤ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਸਾਹਮਣੇ ਆਉਣ ’ਤੇ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਟੇਵੋਲਡੇ ਗੇਬ੍ਰੇਮਾਰੀਅਮ ਨੇ ਏਅਰ ਇੰਡੀਆ ਦੇ ਸੀ.ਈ.ਓ. ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਜੱਗੀ ਜੌਹਲ ਜ਼ਮਾਨਤ ‘ਤੇ ਜੇਲ੍ਹ ਤੋਂ ਆਏ ਬਾਹਰ
Ad Position 24