01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਏ . ਆਈ . ਵੀਡੀਓ ਰਾਹੀਂ ਸਿਆਸੀ ਪਾਰਟੀਆਂ ਇਕ ਦੂਜੇ ਨੂੰ ਲੱਗੀਆਂ ਭੰਡਣ ਮਨਦੀਪ ਸਿੰਘ ਖਰੌੜ

ਪਟਿਆਲਾ, 1 ਅਕਤੂਬਰ-2027 ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਮੈਦਾਨ ’ਚ ਉਤਰ ਚੁੱਕੀਆਂ ਹਨ ਉੱਥੇ ਹੀ ਇਸ ਵਾਰ ਰਾਜਸੀ ਪਾਰਟੀਆਂ ਏ. ਆਈ.

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ-2027 ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਮੈਦਾਨ ’ਚ ਉਤਰ ਚੁੱਕੀਆਂ ਹਨ ਉੱਥੇ ਹੀ ਇਸ ਵਾਰ ਰਾਜਸੀ ਪਾਰਟੀਆਂ ਏ.ਆਈ. ਦੁਆਰਾ ਵੀਡੀਓ ਬਣਾ ਕੇ ਇਕ ਦੂਜੇ ਦਾ ਭੰਡੀ ਪ੍ਰਚਾਰ ਕਰ ਰਹੇ ਹਨ। ਇਸ ਮਕਸਦ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਡਿਜੀਟਲ ਤੇ ਸੋਸ਼ਲ ਮੀਡੀਆ ’ਤੇ ਕਰਨ ਲਈ ਪੇਸ਼ੇਵਰ ਵਿਅਕਤੀਆਂ ਨੂੰ ਕਮਾਨ ਸੌਂਪ ਦਿੱਤੀ ਹੈ। ਜਿਹੜੇ ਕਿ ਆਏ ਦਿਨ ਪੰਜਾਬ ’ਚ ਪੈਦਾ ਹੋਏ ਹਰ ਇਕ ਮੁੱਦੇ, ਹਰ ਇਕ ਪਾਰਟੀ, ਦੂਸਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ’ਤੇ ਏ.ਆਈ. ਰਾਹੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਛੱਡ ਦਿੱਤੀ ਜਾਂਦੀ ਹੈ। ਇਹ ਵੀਡੀਉਜ਼ ਅਜਿਹੀਆਂ ਬਣਾਈਆਂ ਜਾਂਦੀਆਂ ਹਨ ਜਿਹੜੀ ਕਿ ਸਿੱਧੇ ਤੌਰ ’ਤੇ ਕੋਈ ਵੀ ਰਾਜਨੀਤਕ ਪਾਰਟੀ ਕਿਸੇ ਨੂੰ ਨਹੀਂ ਕਹਿ ਸਕਦੀ ਪਰ ਏ.ਆਈ. ਵੀਡੀਓ ਰਾਹੀਂ ਇਕ-ਦੂਜੇ ਨੂੰ ਖੁੱਲ ਕੇ ਭੰਡ ਰਹੇ ਹਨ। ਅਜਿਹੀਆਂ ਵੀਡੀਉਜ਼ ਜ਼ਿਆਦਾਤਰ ਸੱਤਾਧਾਰੀ ਪਾਰਟੀ ਦੇ ਖ਼ਿਲਾਫ਼ ਸੋਸ਼ਲ ਵੀਡੀਓ ’ਤੇ ਘੁੰਮ ਰਹੀਆਂ ਹਨ। ਇੰਝ ਹੀ ਸ਼ੋ੍ਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਪਾਰਟੀਆਂ ਦੇ ਖ਼ਿਲਾਫ਼ ਵੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵੀਡੀਓ ਸੰਬੰਧੀ ਰਾਜਸੀ ਪਾਰਟੀਆਂ ਨੇ ਦੂਜੀਆਂ ਪਾਰਟੀਆਂ ਦੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ ਕਿ ਉਹ ਜਾਣਬੁੱਝ ਕੇ ਸਾਡੀ ਪਾਰਟੀ ਨੂੰ ਬਦਨਾਮ ਕਰ ਰਹੀਆਂ ਹਨ। ਇਸ ਸੰਬੰਧੀ ਮਨੋਵਿਗਿਆਨਕ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਹੁਣ ਰਾਜਨੀਤਕ ਪਾਰਟੀਆਂ ਸਿਰਫ਼ ਰੈਲੀਆਂ ਜਾਂ ਵਿਅਕਤੀਆਂ ਨਾਲ ਸਿੱਧਾ ਰਾਬਤਾ ਕਰਨ ਦੀ ਬਜਾਏ ਉਨ੍ਹਾਂ ਨੂੰ ਮਨੋਵਿਗਿਆਨਕ ਤੌਰ ’ਤੇ ਪ੍ਰਭਾਵਿਤ ਕਰਨ ਵੱਲ ਜ਼ੋਰ ਲਗਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਐੱਮ. ਐੱਸ. ਪੀ. ਵਿਚ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਰਾਜੇਵਾਲ ਅਗਲੀ ਖ਼ਬਰ ਕੇਂਦਰ ਸਰਕਾਰ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਹਵਾਈ ਉਡਾਣਾਂ ਮੁੜ ਚਾਲੂ ਕਰੇ-ਜਥੇਦਾਰ 96 ਕ...
Ad Position 24