02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਐਲ.ਪੀ.ਯੂ. ਮਾਮਲੇ ’ਚ 3 ਨੌਜਵਾਨ ਗ੍ਰਿਫ਼ਤਾਰ, ਸਿੱਟ ਨੇ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕੀਤਾ

ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ| ਜਾਣਕਾਰੀ ਮੁਤਾਬਿਕ ਤਿੰਨੋਂ ਕਥਿਤ ਦੋਸ਼ੀ ਯੂਨੀਵਰਸਿਟੀ ’ਚ ਭੰਨਤੋੜ ’ਚ ਸ਼ਾਮਿਲ ਸਨ| ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐਸ. ਆਈ.

Ad Position 21
No active advertisement
ਲਵਲੀ ਮਾਮਲੇ ’ਚ ਤਿੰਨ ਦੋਸ਼ੀਆਂ ਨੂੰ ਫਗਵਾੜਾ ਅਦਾਲਤ ਵਿਖੇ ਪੇਸ਼ ਕਰਕੇ ਬਾਹਰ ਲੈ ਕੇ ਆਉਂਦੀ ਹੋਈ ਪੁਲਿਸ| ਤਸਵੀਰ : ਅਸ਼ੋਕ ਕੁਮਾਰ ਵਾਲੀਆ 02-10-2026
ਫਗਵਾੜਾ, 1 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ| ਜਾਣਕਾਰੀ ਮੁਤਾਬਿਕ ਤਿੰਨੋਂ ਕਥਿਤ ਦੋਸ਼ੀ ਯੂਨੀਵਰਸਿਟੀ ’ਚ ਭੰਨਤੋੜ ’ਚ ਸ਼ਾਮਿਲ ਸਨ| ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐਸ. ਆਈ. ਟੀ.) ਬਣਾਈਆਂ ਗਈਆਂ ਹਨ| ਕਥਿਤ ਦੋਸ਼ੀਆਂ ‘ਚੋਂ ਇਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾ ਗਗਨ ਸ਼ਾਮਿਲ ਹੈ| ਸੂਤਰਾਂ ਅਨੁਸਾਰ ਪੁਲਿਸ ਇਕ ਦੋਸ਼ੀ ਨੂੰ ਮੁੰਬਈ ਤੋਂ ਲੈ ਕੇ ਆਈ ਹੈ | ਉੱਥੇ ਹੀ ਪੁਲਿਸ ਨੇ ਜਾਂਚ ਲਈ 163, 105 ਅਤੇ 106 ਨੰਬਰ ਦੀਆਂ ਐਫ਼.ਆਈ.ਆਰ. ਦੀ ਜਾਂਚ ਲਈ ਇਕ ਵੱਖਰੀ ਐਸ.ਆਈ.ਟੀ. ਬਣਾਈ ਗਈ ਹੈ| ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਿਸ ਉਸਨੂੰ ਕਿਸ ਮਾਮਲੇ ਵਿਚ ਲੈ ਕੇ ਆਈ ਹੈ, ਇਸ ਬਾਰੇ ਕੁੱਝ ਨਹੀਂ ਦੱਸ ਰਹੀ ਹੈ| ਗਗਨ ਵਿਰੁੱਧ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ| ਪਰਿਵਾਰ ਦੇ ਮੁਤਾਬਿਕ ਗਗਨ ਡੋਮੀਨੋਜ਼ ’ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਹੈ ਤੇ ਡੇਢ ਮਹੀਨਾ ਪਹਿਲਾਂ ਹੀ ਕੰਮ ’ਤੇ ਲੱਗਾ ਸੀ| ਇਸ ਲਈ ਪਰਿਵਾਰ ਗਗਨ ਦੀ ਗਿ੍ਫ਼ਤਾਰੀ ਨੂੰ ਲੈ ਕੇ ਬਹੁਤ ਚਿੰਤਤ ਹੈ| ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਤਿੰਨਾਂ ਕਥਿਤ ਦੋਸ਼ੀਆਂ ਦਾ ਰਿਮਾਂਡ ਲਿਆ ਹੈ ਤੇ ਇਸ ਦੌਰਾਨ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ|
Ad Position 22
No active advertisement
ਪਿਛਲੀ ਖ਼ਬਰ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਦੀ ਛਪਾਈ ਨਾਲ ਸੰਬੰਧਿਤ ਘੁਟਾਲੇ ਦਾ ਤਤਕਾਲੀ ਦੋ ਡਿਪਟੀ ਡਾਇਰੈਕਟਰ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ‘ਸੱਤ ਮੈਂਬਰੀ ਕਮੇਟੀ’ ਦੇ ਗਠਨ ਬਾਰੇ ਜਥੇਦਾਰ ਗੜਗੱਜ ਨੂੂੰ ਪੱਤਰ ਭੇਜ ਕੇ ਦਿੱਤੀ ‘ਅਧਿਕਾਰਤ ਜਾਣਕਾਰੀ’
Ad Position 24