28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਾਕਿ ਦੇ ਕੇਂਦਰੀ ਮੰਤਰੀਆਂ ਨੇ ਇਮਰਾਨ ਖ਼ਾਨ ਦੀ ਪਾਰਟੀ ’ਤੇ ਲਗਾਏ ਅੱਤਵਾਦ ਨੂੰ ਸ਼ਹਿ ਦੇਣ ਦੇ ਗੰਭੀਰ ਦੋਸ਼

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੇਂਦਰੀ ਸੂਚਨਾ ਮੰਤਰੀ ਅਤਾ ਤਰਾਰ ਤੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਖ਼ੈਬਰ ਪਖਤੂਨਖਵਾ ਦੀ ਪੀ. ਟੀ.

Ad Position 21
No active advertisement
ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕੇਂਦਰੀ ਸੂਚਨਾ ਮੰਤਰੀ ਅਤਾ ਤਰਾਰ ਤੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਖ਼ੈਬਰ ਪਖਤੂਨਖਵਾ ਦੀ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਸਰਕਾਰ ’ਤੇ ਸੂਬੇ ’ਚ ਅੱਤਵਾਦ ਨੂੰ ਸ਼ਹਿ ਦੇਣ ਤੇ ਸੁਰੱਖਿਆ ਪ੍ਰਬੰਧਾਂ ’ਚ ਪੂਰੀ ਤਰ੍ਹਾਂ ਨਾਕਾਮ ਰਹਿਣ ਦੇ ਗੰਭੀਰ ਦੋਸ਼ ਲਗਾਏ ਹਨ । ਇਸਲਾਮਾਬਾਦ ’ਚ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਅਤਾ ਤਰਾਰ ਨੇ ਪੀ. ਟੀ. ਆਈ. ਨੂੰ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੀ ‘ਬੀ-ਟੀਮ’ ਕਰਾਰ ਦਿੱਤਾ, ਜਦਕਿ ਤਲਾਲ ਚੌਧਰੀ ਨੇ ਦਾਅਵਾ ਕੀਤਾ ਕਿ ਪਾਕਿ ’ਚ ਹੋਣ ਵਾਲੀਆਂ 70 ਫ਼ੀਸਦੀ ਅੱਤਵਾਦੀ ਘਟਨਾਵਾਂ ’ਚ ਅਫ਼ਗਾਨ ਨਾਗਰਿਕ ਸ਼ਾਮਿਲ ਹਨ । ਸੂਚਨਾ ਮੰਤਰੀ ਤਰਾਰ ਨੇ ਦੋਸ਼ ਲਗਾਇਆ ਕਿ ਖ਼ੈਬਰ ਪਖਤੂਨਖਵਾ ’ਚ ਪਿਛਲੇ ਸਾਢੇ 12 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ’ਚ ਰਹਿਣ ਦੌਰਾਨ ਪੀ. ਟੀ. ਆਈ. ਸਰਕਾਰ ਨੇ ਅੱਤਵਾਦੀਆਂ ਨੂੰ ਪਨਾਹ ਅਤੇ ਸਹੂਲਤਾਂ ਦਿੱਤੀਆਂ ਹਨ । ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਪਾਕਿ ’ਚ ਹਮਲੇ ਕਰਨ ਵਾਲੇ ਜ਼ਿਆਦਾਤਰ ਅੱਤਵਾਦੀ ਗਰੁੱਪ ਅਫ਼ਗਾਨਿਸਤਾਨ ਦੀ ਧਰਤੀ ਤੋਂ ਸਰਗਰਮ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਕਥਿਤ ਅੱਤਵਾਦੀਆਂ ਦੀਆਂ ਤਸਵੀਰਾਂ ਵਿਖਾਉਂਦਿਆਂ ਚੌਧਰੀ ਨੇ ਖ਼ੁਲਾਸਾ ਕੀਤਾ ਕਿ ਜਾਂਚ ਦੌਰਾਨ ਇਨ੍ਹਾਂ ਕੋਲ ਪਾਕਿ ਦਾ ਸ਼ਨਾਖ਼ਤੀ ਰਿਕਾਰਡ ਨਹੀਂ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਕੀਤਾ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਅਗਲੀ ਖ਼ਬਰ ਪੰਜਾਬ ’ਚ ਭਾਜਪਾ ਸਰਕਾਰ ਆਉਣ ’ਤੇ ਕੋਈ ਸਕੀਮ ਨਹੀਂ ਹੋਵੇਗੀ ਬੰਦ-ਨਾਇਬ ਸਿੰਘ ਸੈਣੀ
Ad Position 24