29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬੀ.ਐੱਸ.ਐੱਫ. ਜਵਾਨ ਦੀ ਹਿਰਾਸਤੀ ਮੌਤ ਦਾ ਮਾਮਲਾ ਅਸਿਸਟੈਂਟ ਕਮਾਂਡੈਂਟ ਦੀ ਐੱਨ . ਸੀ . ਬੀ . ਤੋਂ ਹੋਈ ਛੁੱਟੀ

ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ.

Ad Position 21
No active advertisement
ਜਸਵਿੰਦਰ ਸਿੰਘ ਦੀ ਪੁਰਾਣੀ ਤਸਵੀਰ। 30-11-2026
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਨਾਰਕੋਟਿਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਹਿਰਾਸਤ ’ਚ ਬੀ.ਐੱਸ.ਐੱਫ. ਦੇ ਜੰਮੂ ਦੇ ਆਰ.ਐੱਸ.ਪੁਰਾ ਨਾਲ ਸੰਬੰਧਿਤ ਸਿੱਖ ਜਵਾਨ ਜਸਵਿੰਦਰ ਸਿੰਘ ਦੀ ਹਿਰਾਸਤੀ ਮੌਤ ਹੋਣ ਦੇ ਮਾਮਲੇ ’ਚ ਅਸਿਸਟੈਂਟ ਕਮਾਂਡੈਟ ਅਮਿਤ ਕੁਮਾਰ ਦੀ ਐੱਨ.ਸੀ.ਬੀ. ਤੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਮੂਲ ਕੇਡਰ ਮਿਲਟਰੀ ’ਚ ਦੁਬਾਰਾ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਪੈਰਵਾਈ ਕਰ ਰਹੇ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਤੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ 42 ਬਟਾਲੀਅਨ ਤ੍ਰਿਪੁਰਾ ਵਿਚ ਤਾਇਨਾਤ ਜਸਵਿੰਦਰ ਸਿੰਘ ਨੂੰ ਨਾਰਕੋਟਿਸ ਕੰਟਰੋਲ ਬਿਊਰੋ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਝੂਠੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਇਸ ਮਾਮਲੇ ’ਚ ਜਾਂਚ ਤੇ ਪੁਛਗਿੱਛ ਲਈ ਅੰਮ੍ਰਿਤਸਰ ਲਿਆਂਦਾ ਗਿਆ ਸੀ ਜਿਥੇ ਉਸ ਦੀ 20 ਮਾਰਚ ਨੂੰ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ’ਚ ਉਸ ਦੀ ਮੌਤ ਬਾਰੇ ਗੁਪਤ ਅੰਗਾਂ ਦੀਆਂ ਸੱਟਾਂ ਤੋਂ ਇਲਾਵਾ ਬੁਰੀ ਤਰ੍ਹਾਂ ਕੁੱਟਮਾਰ ਕਾਰਨ ਲੱਗੀਆਂ ਸੱਟਾਂ ਤੇ ਅਣਮਨੁਖੀ ਤਸ਼ਦਦ ਦੀ ਪੁਸ਼ਟੀ ਹੋਈ ਸੀ। ਇਸ ਮਾਮਲੇ ’ਚ ਐੱਨ.ਸੀ.ਬੀ. ਵਲੋਂ ਜਾਂਚ ਅਧਿਕਾਰੀ ਅਕਾਸ਼ ਰਾਏ ਤੇ ਅਮਿਤ ਕੁਮਾਰ ਨੂੰ ਮੁੱਅਤਲ ਕੀਤਾ ਗਿਆ ਸੀ ਜਦੋਂ ਕਿ ਹੁਣ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਐੱਨ.ਸੀ.ਬੀ. ਨੇ ਉਸ ਨੂੰ ਦੁਬਾਰਾ ਫ਼ੌਜ ’ਚ ਭੇਜ ਦਿੱਤਾ ਗਿਆ ਹੈ। ਹਿਰਾਸਤੀ ਮੌਤ ਦੀ ਜੁਡੀਸ਼ੀਅਲ ਜਾਂਚ ਅੰਮ੍ਰਿਤਸਰ ਦੀ ਅਦਾਲਤ ’ਚ ਵਿਚਾਰ ਅਧੀਨ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਸਿਆਲਕੋਟ ਦੇ ਗੁਰਦੁਆਰਾ ਬਾਬੇ ਦੀ ਬੇਰ ’ ਚ ਹੋਏ ਨਤਮਸਤਕ ਅਗਲੀ ਖ਼ਬਰ ਲਾਹੌਰ ਪਹੁੰਚੇ ਜਥੇ ਨੇ ਕੀਤੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਪੰਜਾਬੀ ਜੁੱਤੀਆਂ ਤੇ ਜ਼ਨਾਨਾ ਸੂਟ ਖ਼ਰੀਦੇ
Ad Position 24