ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਕੀਤਾ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਭਾਰਤ ’ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਅਮਰੀਕੀ ਅਧਿਕਾਰੀਆਂ ਦੇ ਵਫ਼ਦ ਦੇ ਨਾਲ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਅੰਮ੍ਰਿਤਸਰ ਦੇ ਟਾਊਨ ਹਾਲ ’ਚ ਸਥਾਪਤ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ । ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਅਜਾਇਬ-ਘਰ ’ਚ ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਤਸਵੀਰਾਂ, ਦਸਤਾਵੇਜ਼ਾਂ ਅਤੇ ਵਸਤੂਆਂ ਨੂੰ ਵੇਖਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰ ਕੋਛੜ)-ਭਾਰਤ ’ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਅਮਰੀਕੀ ਅਧਿਕਾਰੀਆਂ ਦੇ ਵਫ਼ਦ ਦੇ ਨਾਲ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਬਾਅਦ ਅੰਮ੍ਰਿਤਸਰ ਦੇ ਟਾਊਨ ਹਾਲ ’ਚ ਸਥਾਪਤ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ । ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਅਜਾਇਬ-ਘਰ ’ਚ ਪ੍ਰਦਰਸ਼ਨੀ ਹਿਤ ਰੱਖੀਆਂ ਗਈਆਂ ਤਸਵੀਰਾਂ, ਦਸਤਾਵੇਜ਼ਾਂ ਅਤੇ ਵਸਤੂਆਂ ਨੂੰ ਵੇਖਿਆ ਅਤੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਉੱਥੇ ਸਥਾਪਤ ਗੈਲਰੀਆਂ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਦੇਸ਼ ਦੀ ਵੰਡ ਨੂੰ ਸੰਤਾਪ ਦੱਸਿਆ । ਰਾਜਦੂਤ ਗੋਰ ਨੇ ਦੇਸ਼ ਦੀ ਵੰਡ ਵੇਲੇ ਰਾਵਲਪਿੰਡੀ ਦੇ ਪਿੰਡ ਥੋਹਾ ਖ਼ਾਲਸਾ ’ਚ ਆਪਣੀ ਇੱਜ਼ਤ ਬਚਾਉਣ ਲਈ 96 ਬਹਾਦਰ ਸਿੱਖ ਬੀਬੀਆਂ ਦੁਆਰਾ ਖੂਹ ’ਚ ਛਲਾਂਗਾਂ ਮਾਰ ਕੇ ਦਿੱਤੀ ਸ਼ਹਾਦਤ ਨਾਲ ਸੰਬੰਧਿਤ ਪਾਰਟੀਸ਼ਨ ਮਿਊਜ਼ੀਅਮ ਦੀ ਗੈਲਰੀ ’ਚ ਉਸਾਰੇ ਖੂਹ ਨੂੰ ਇਕ ਦਰਦਨਾਕ ਯਾਦਗਾਰ ਦੱਸਿਆ । ਉਹ ਲਗਭਗ 30 ਮਿੰਟ ਤਕ ਪਾਰਟੀਸ਼ਨ ਮਿਊਜ਼ੀਅਮ ’ਚ ਰੁਕੇ। ਅਮਰੀਕੀ ਰਾਜਦੂਤ ਨੂੰ ਪਾਰਟੀਸ਼ਨ ਮਿਊਜ਼ੀਅਮ ਦੇ ਰਾਜਵਿੰਦਰ ਕੌਰ ਨੇ ਅਜਾਇਬ-ਘਰ ਦੀਆਂ ਗੈਲਰੀਆਂ ਬਾਰੇ ਵਧੇਰੇ ਜਾਣਕਾਰੀ ਦਿੱਤੀ।