ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ.ਸੀ.ਏ.ਆਰ. ਸੰਸਥਾਵਾਂ ਦੇ ਕਣਕ ਦੀਆਂ ਸਫ਼ਲ ਕਿਸਮਾਂ ਦੇ ਫਾਊਂਡੇਸ਼ਨ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ
ਪਟਿਆਲਾ, 22 ਸਤੰਬਰ (ਭਗਵਾਨ ਦਾਸ) : ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ. ਸੀ.
ਪਟਿਆਲਾ, 22 ਸਤੰਬਰ (ਭਗਵਾਨ ਦਾਸ) : ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ.ਸੀ.ਏ.ਆਰ. ਸੰਸਥਾਵਾਂ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਅਤੇ ਆਈ.ਆਈ.ਡਬਲਿਊ.ਬੀ.ਆਰ. ਵਲੋਂ ਵਿਕਸਿਤ ਕਣਕ ਦੀਆਂ ਸਫ਼ਲ ਕਿਸਮਾਂ ਐਚ ਡੀ 3386, ਡੀ ਬੀ ਡਬਲਿਊ 327, ਡੀ ਬੀ ਡਬਲਿਊ 371 ਤੇ ਡੀ ਬੀ ਡਬਲਿਊ 372 ਜਿਹੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਕਿਸਾਨਾਂ ਨੂੰ ਦਿੱਤੇ ਜਾਣਗੇ | ਹੁਣ ਤੱਕ ਹੋਏ ਪੀ.ਏ.ਯੂ. ਦੇ ਕਿਸਾਨ ਮੇਲਿਆਂ ’ਚ ਕਿਸਾਨਾਂ ਨੂੰ ਕੇਵਲ ਪੀ.ਏ.ਯੂ. ਦੇ ਬੀਜ ਹੀ ਉਪਲੱਬਧ ਸਨ | ਝੋਨੇ ਅਤੇ ਬਾਸਮਤੀ ਦੀ ਇੱਕ ਲੱਖ ਰੁਪਏ ਪ੍ਰਤੀ ਏਕੜ ਤੱਕ ਨਿਕਾਲ ਦੇਣ ਵਾਲੀ ਪੂਸਾ ਬਾਸਮਤੀ 1509 ਅਤੇ ਪੂਸਾ 1824 (ਝੋਨਾ) ਦੇ ਖੇਤ ਵੀ ਕਿਸਾਨ ਵੇਖ ਸਕਣਗੇ ਅਤੇ ਬਾਸਮਤੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈ ਸਕਣਗੇ |