ਭੋਗ ’ਤੇ ਵਿਸ਼ੇਸ਼-ਗੁਰਦੇਵ ਸਿੰਘ ਬਰਾੜ ਆਈ.ਏ.ਐਸ. (ਸੇਵਾ-ਮੁਕਤ)
ਫ਼ਰੀਦਕੋਟ: ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆਂਵਾਲਾ ਦੇ ਨਾਮਵਰ ਪਰਿਵਾਰ ਕੇਹਰ ਸਿੰਘ ਦੇ ਘਰ 23 ਅਪ੍ਰੈਲ 1931 ਨੂੰ ਜਨਮੇ ਗੁਰਦੇਵ ਸਿੰਘ ਬਰਾੜ ਨੇ ਸਾਦੇ ਪਰਿਵਾਰਕ ਪਿਛੋਕੜ ਤੋਂ ਉੱਠ ਕੇ ਸਾਦਗੀ, ਮਿਹਨਤ ਤੇ ਸੇਵਾ ਦੇ ਅਮੁੱਲ ਆਪਣੇ ਜੀਵਨ ਵਿਚ ਅਪਣਾਏ, ਜੋ ਅੰਤ ਤੱਕ ਉਨ੍ਹਾਂ ਦੀ ਸ਼ਖ਼ਸੀਅਤ ਦੀ ਪਹਿਚਾਣ ਬਣੇ ਰਹੇ। ਉਨ੍ਹਾਂ ਆਪਣੀ ਸਕੂਲੀ ਸਿੱਖਿਆ ਸਰਕਾਰੀ ਬਲਬੀਰ ਹਾਈ ਸਕੂਲ ਤੇ ਉੱਚ ਸਿੱਖਿਆ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਤੋਂ ਪ੍ਰਾਪਤ ਕੀਤੀ।
ਫ਼ਰੀਦਕੋਟ: ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆਂਵਾਲਾ ਦੇ ਨਾਮਵਰ ਪਰਿਵਾਰ ਕੇਹਰ ਸਿੰਘ ਦੇ ਘਰ 23 ਅਪ੍ਰੈਲ 1931 ਨੂੰ ਜਨਮੇ ਗੁਰਦੇਵ ਸਿੰਘ ਬਰਾੜ ਨੇ ਸਾਦੇ ਪਰਿਵਾਰਕ ਪਿਛੋਕੜ ਤੋਂ ਉੱਠ ਕੇ ਸਾਦਗੀ, ਮਿਹਨਤ ਤੇ ਸੇਵਾ ਦੇ ਅਮੁੱਲ ਆਪਣੇ ਜੀਵਨ ਵਿਚ ਅਪਣਾਏ, ਜੋ ਅੰਤ ਤੱਕ ਉਨ੍ਹਾਂ ਦੀ ਸ਼ਖ਼ਸੀਅਤ ਦੀ ਪਹਿਚਾਣ ਬਣੇ ਰਹੇ। ਉਨ੍ਹਾਂ ਆਪਣੀ ਸਕੂਲੀ ਸਿੱਖਿਆ ਸਰਕਾਰੀ ਬਲਬੀਰ ਹਾਈ ਸਕੂਲ ਤੇ ਉੱਚ ਸਿੱਖਿਆ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਤੋਂ ਪ੍ਰਾਪਤ ਕੀਤੀ। ਉਹ ਆਪਣੇ ਵਿਦਿਆਰਥੀ ਜੀਵਨ ਦੌਰਾਨ ਪੜ੍ਹਾਈ ਵਿਚ ਹਮੇਸ਼ਾ ਮੋਹਰੀ ਰਹੇ। ਉਨ੍ਹਾਂ ਐਮ.ਏ. ਅਤੇ ਐਲ.ਐਲ.ਬੀ. ਦੀਆਂ ਡਿਗਰੀਆਂ ਹਾਸਿਲ ਕੀਤੀਆਂ। ਲੋਕ ਸੇਵਾ ਦੇ ਸ਼ਾਨਦਾਰ ਸਫ਼ਰ ਦੌਰਾਨ ਉਨ੍ਹਾਂ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਰਾਹੀਂ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿਚ ਆਈ.ਏ.ਐਸ. ਦੀ ਸੇਵਾ ਨਿਭਾਈ। ਉਹ ਪੰਜਾਬ ਸਰਕਾਰ ਦੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਰਹੇ, ਜਿਨ੍ਹਾਂ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਨਿਭਾਈ। ਉਨ੍ਹਾਂ ਰਾਸ਼ਟਰੀ ਮਹੱਤਤਾ ਵਾਲੇ ਕਈ ਅਹਿਮ ਅਹੁਦਿਆਂ ’ਤੇ ਸੇਵਾ ਕੀਤੀ। ਨੈਸ਼ਨਲ ਫ਼ੈਡਰੇਸ਼ਨ ਆਫ਼ ਕੋਆਪ੍ਰੇਟਿਵ ਸ਼ੂਗਰ ਫ਼ੈਕਟਰੀਜ਼ ਦੇ ਡਾਇਰੈਕਟਰ, ਨੈਸ਼ਨਲ ਹੈਵੀ ਇੰਜੀਨਅਰਿੰਗ ਕਾਰਪੋਰੇਸ਼ਨ ਪੂਣੇ ਦੇ ਵਾਈਸ ਚੇਅਰਮੈਨ ਅਤੇ ਇਕ ਦਰਜਨ ਤੋਂ ਵੱਧ ਸਰਕਾਰੀ ਖੰਡ ਮਿੱਲਾਂ ਦੇ ਪ੍ਰਧਾਨ ਰਹੇ। ਉਹ ਆਪਣੇ ਅਹੁਦੇ ਤੋਂ ਸਾਲ 1990 ਵਿਚ ਸੇਵਾ ਮੁਕਤ ਹੋਏ। ਜੂਨ 1984 ਹਿੰਮਤ ਤੇ ਅਸੂਲਾਂ ਦੀ ਮਿਸਾਲ ਡਿਪਟੀ ਕਮਿਸ਼ਨਰ ਵਜੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ’ਤੇ ਹੋਣ ਵਾਲੀ ਫ਼ੌਜੀ ਕਾਰਵਾਈ ਤੋਂ ਪਹਿਲਾਂ ਸਰਕਾਰ ਨੂੰ ਆਪਣੀ ਰਾਇ ਦਿੱਤੀ ਕਿ ਅਜਿਹੀ ਕਾਰਵਾਈ ਨਾ ਤਾਂ ਰਾਸ਼ਟਰੀ ਹਿੱਤ ਵਿਚ ਹੋਵੇਗੀ ਅਤੇ ਨਾ ਹੀ ਪ੍ਰਸ਼ਾਸਨਿਕ ਪੱਖੋਂ ਉਚਿਤ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਉਨ੍ਹਾਂ ਨੇ ਹਾਕੀ ਟੀਮ ਦੀ ਅਗਵਾਈ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਖੇਡੇ। ਉਹ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨ ਸੁਸਾਇਟੀ ਫ਼ਰੀਦਕੋਟ ਦੇ ਲੰਮੇ ਸਮੇਂ ਤੋਂ ਮੈਂਬਰ ਰਹੇ ਅਤੇ ਸਾਲ 2017 ਵਿਚ ਮੌਜੂਦਾ ਪ੍ਰਧਾਨ ਕਰਨੈਲ ਸਿੰਘ ਡੋਡ ਸਾਬਕਾ ਵਿਧਾਇਕ ਦੀ ਮੌਤ ਪਿੱਛੋਂ ਉਹ ਸੁਸਾਇਟੀ ਦੇ ਪ੍ਰਧਾਨ ਬਣੇ। ਉਹ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਸਾਲ 2004 ਤੋਂ ਪ੍ਰਧਾਨ ਚੱਲੇ ਆ ਰਹੇ ਸਨ। ਉਨ੍ਹਾਂ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਫਾਰਮੇਸੀ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ 26 ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਜ ਕਾਦੀਆਂ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਸ਼ਾਮਿਲ ਹਨ। ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਸਕਰੈਮਲ ਆਫ਼ ਪੰਜਾਬ ਵਾਟਰਜ਼’ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜੇ ਵਿਵਾਦ ਅਤੇ ਇਸ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਕ ਵਿਚਾਰ ਪੇਸ਼ ਕਰਦੀ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਭਾਵੇਂ 17 ਸਤੰਬਰ 2026 ਨੂੰ ਸਮਾਪਤ ਹੋ ਗਿਆ। ਗੁਰਦੇਵ ਸਿੰਘ ਬਰਾੜ ਦੀ ਅੰਤਿਮ ਅਰਦਾਸ ਮਿਤੀ 23 ਸਤੰਬਰ 2026 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 12 ਤੋਂ 1:30 ਵਜੇ ਤੱਕ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38-ਬੀ ਚੰਡੀਗੜ੍ਹ ਵਿਖੇ ਹੋਵੇਗੀ। –ਜਸਵੰਤ ਸਿੰਘ ਪੁਰਬਾ