ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਈ.ਡੀ. ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ-ਬਲਤੇਜ ਪੰਨੂ
ਚੰਡੀਗੜ੍ਹ 22 ਸਤੰਬਰ (ਅਜੀਤ ਬਿਊਰੋ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ’ਤੇ ਛਾਪੇਮਾਰੀ ਸਮੇਤ ਪੰਜਾਬ ਵਿਚ ਈ. ਡੀ.
ਚੰਡੀਗੜ੍ਹ 22 ਸਤੰਬਰ (ਅਜੀਤ ਬਿਊਰੋ) - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ’ਤੇ ਛਾਪੇਮਾਰੀ ਸਮੇਤ ਪੰਜਾਬ ਵਿਚ ਈ.ਡੀ. ਦੀਆਂ ਹਾਲੀਆ ਸਰਗਰਮੀਆਂ ਕਾਫ਼ੀ ਅਹਿਮ ਹਨ, ਕਿਉਂਕਿ ਚੋਣਾਂ ਵਿਚ ਹੁਣ ਕੁੱਝ ਹੀ ਮਹੀਨੇ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਈ.ਡੀ ਪਿਛਲੇ ਕੁੱਝ ਹਫ਼ਤਿਆਂ ਤੋਂ ਲਗਾਤਾਰ ਦੌਰੇ ਕਰ ਰਹੀ ਹੈ ਤੇ ਇਹ ਏਜੰਸੀ ਤੇਜ਼ੀ ਨਾਲ ਭਾਜਪਾ ਦਾ ਇਕ ਸਿਆਸੀ ਹਥਿਆਰ ਬਣ ਚੁੱਕੀ ਹੈ । ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਚੋਣਾਂ ਵਿਚ ਕੁੱਝ ਮਹੀਨੇ ਬਾਕੀ ਹੋਣ ਕਾਰਨ ਪਿਛਲੇ ਕੁੱਝ ਹਫ਼ਤਿਆਂ ਤੋਂ ਈ.ਡੀ. ਦੇ ਫੇਰੇ ਲਗਾਤਾਰ ਜਾਰੀ ਹਨ। ਇਸ ਲਈ ਈ.ਡੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦਾ ਮਤਲਬ ਹੈ ਕਿ ਚੋਣ ਪ੍ਰਕਿਰਿਆ ਠੀਕ-ਠਾਕ ਚੱਲ ਰਹੀ ਹੈ, ਕਿਉਂਕਿ ਅੱਜ-ਕੱਲ੍ਹ ਈ.ਡੀ. ਭਾਜਪਾ ਦਾ ਹੀ ਇੱਕ ਵਿੰਗ ਬਣ ਕੇ ਰਹਿ ਗਈ ਹੈ। ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਈ.ਡੀ. ਦੀਆਂ ਇਹ ਗਤੀਵਿਧੀਆਂ ਆਉਣ ਵਾਲੀਆਂ ਚੋਣਾਂ ਦਾ ਸੰਕੇਤ ਬਣ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਜਿੱਥੇ ਵੀ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ, ਈ.ਡੀ. ਸਭ ਤੋਂ ਪਹਿਲਾਂ ਉੱਥੇ ਪਹੁੰਚਦੀ ਹੈ । ਜਦੋਂ ਵੀ ਈ.ਡੀ ਸਰਗਰਮ ਹੁੰਦੀ ਹੈ ਤਾਂ ਸਭ ਨੂੰ ਸਮਝ ਆ ਜਾਂਦਾ ਹੈ ਕਿ ਉੱਥੇ ਜਲਦੀ ਹੀ ਚੋਣਾਂ ਹੋਣ ਵਾਲੀਆਂ ਹਨ।