ਸਾਬਕਾ ਡੀ.ਆਈ.ਜੀ. ਭੁੱਲਰ ਮਾਮਲ ਾ - ਈ . ਡੀ . ਵਲੋਂ ਭ੍ਰਿਸ਼ਟਾਚਾਰ ਮਾਮਲੇ ’ ਚ ਵਿਚੋਲਾ ਕ੍ਰਿਸ਼ਨੂ ਸ਼ਾਰਦਾ ਗ੍ਰਿਫ਼ਤਾਰ
ਨਵੀਂ ਦਿੱਲੀ, 21 ਸਤੰਬਰ (ਪੀ. ਟੀ.
ਨਵੀਂ ਦਿੱਲੀ, 21 ਸਤੰਬਰ (ਪੀ.ਟੀ.ਆਈ)-ਈ.ਡੀ. ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਨਾਲ ਜੁੜੀ ਹਵਾਲਾ ਜਾਂਚ ’ਚ ਮੁਅੱਤਲ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਵਿਚੋਲੇ ਕਿਰਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਾਰਦਾ ਨੂੰ 18 ਸਤੰਬਰ ਨੂੰ ਹਵਾਲਾ ਰੋਕੂ ਕਾਨੂੰਨ 2002 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਚੰਡੀਗੜ੍ਹ ਦੀ ਪੀ.ਐੱਮ.ਐੱਲ.ਏ. ਅਦਾਲਤ ਨੇ ਉਸ ਨੂੰ ਸੱਤ ਦਿਨਾਂ ਦੀ ਈ.ਡੀ. ਹਿਰਾਸਤ ’ਚ ਭੇਜ ਦਿੱਤਾ। ਈ.ਡੀ. ਨੇ ਦੱਸਿਆ ਕਿ ਇਹ ਹਵਾਲਾ ਜਾਂਚ ਸੀ.ਬੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਵਲੋਂ ਭੁੱਲਰ, ਸ਼ਾਰਦਾ ਤੇ ਹੋਰਾਂ ਖ਼ਿਲਾਫ਼ ਦਰਜ ਐੱਫ.ਆਈ.ਆਰਜ਼. ਦੇ ਆਧਾਰ ’ਤੇ ਸ਼ੁਰੂ ਕੀਤੀ ਗਈ। ਇਨ੍ਹਾਂ ਮਾਮਲਿਆਂ ’ਚ ਭਾਰਤੀ ਨਿਆਂ ਸੰਹਿਤ 2023 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਈਡੀ ਦੇ ਮੁਤਾਬਕ, ਮੂਲ ਅਪਰਾਧ ਦੀ ਜਾਂਚ ਦੌਰਾਨ ਪਹਿਲੀ ਨਜ਼ਰ ਵਿੱਚ ਸਾਹਮਣੇ ਆਇਆ ਕਿ ਭੁੱਲਰ ਸ਼ਾਰਦਾ ਰਾਹੀਂ ਗੈਰ-ਕਾਨੂੰਨੀ ਰਕਮ ਦੀ ਮੰਗ ਤੇ ਵਸੂਲੀ ਕਰਦਾ ਸੀ। ਏਜੰਸੀ ਅਨੁਸਾਰ, ਇੱਕ ਮਾਮਲੇ ’ਚ ਇੱਕ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ’ਚੋਂ 5 ਲੱਖ ਰੁਪਏ ਸ਼ਾਰਦਾ ਰਾਹੀਂ ਲਏ ਗਏ। ਦੋਸ਼ ਹੈ ਕਿ ਇਹ ਰਕਮ ਇਕ ਅਪਰਾਧਿਕ ਮਾਮਲਾ ਨਿਪਟਾਉਣ ਅਤੇ ਸ਼ਿਕਾਇਤਕਰਤਾ ਨੂੰ ਪੁਲਿਸ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਸਕ੍ਰੈਪ ਦਾ ਕਾਰੋਬਾਰ ਜਾਰੀ ਰੱਖਣ ਦੇਣ ਦੇ ਬਦਲੇ ਮੰਗੀ ਗਈ ਸੀ।