21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਚੰਦ ਸਿੰਘ ਫਤਿਹਪੁਰੀ ਦੀ ਬੇਵਕਤੀ ਮੌਤ ਨਾਲ ਅਗਾਂਹਵਧੂ ਧਿਰਾਂ ਨੂੰ ਵੱਡਾ ਘਾਟਾ-ਮਾੜੀਮੇਘਾ ਅੰਤਿਮ ਸੰਸਕਾਰ ਅੱਜ ਦੁਪਹਿਰ 12.30 ਵਜੇ

ਜਲੰਧਰ, 21 ਸਤੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 22-09-2026
ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਚੰਦ ਸਿੰਘ ਫਤਿਹਪੁਰੀ ਦੀ ਬੇਵਕਤੀ ਮੌਤ ਹੋਣ ’ਤੇ ‘ਨਵਾਂ ਜ਼ਮਾਨਾ’ ਅਦਾਰੇ ਤੇ ਅਗਾਂਹਵਧੂ ਧਿਰਾਂ ਨੂੰ ਵੱਡਾ ਘਾਟਾ ਪਿਆ ਹੈ। ‘ਨਵਾਂ ਜ਼ਮਾਨਾ’ ਅਖ਼ਬਾਰ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬੜਾਪਿੰਡ ਅਤੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪਰਿਵਾਰ ਨਾਲ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਫਤਿਹਪੁਰੀ ਨੇ ਉੱਚ ਪੱਧਰ ਦੀ ਵਿਦਿਆ ਗ੍ਰਹਿਣ ਕਰਨ ਤੋਂ ਬਾਅਦ ਨੌਕਰੀ ਨੂੰ ਪਹਿਲ ਨਹੀਂ ਦਿੱਤੀ ਤੇ ਸਾਰੀ ਜ਼ਿੰਦਗੀ ਕਿਰਤੀਆਂ ਦਾ ਰਾਜ ਕਾਇਮ ਕਰਨ ਲਈ ਕੰਮ ਕੀਤਾ। ਉਹ ਲੰਮਾ ਸਮਾਂ ਸੀ.ਪੀ.ਆਈ ਦੇ ਜਲੰਧਰ ਦੇ ਸਕੱਤਰ ਰਹੇ ਅਤੇ ਕਿਰਤੀ ਕਿਸਾਨਾਂ ਨੂੰ ਜੱਥੇਬੰਦ ਕੀਤਾ। ਉਹ ਪਿੱਛਲੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ, ਜਿਨ੍ਹਾਂ ਦਾ ਅੰਮ੍ਰਿਤਸਰ ਤੋਂ ਇਲਾਜ ਚੱਲ ਰਿਹਾ ਸੀ। ਮਾੜੀਮੇਘਾ ਨੇ ਜਾਣਕਾਰੀ ਦਿੱਤੀ ਕਿ ਚੰਦ ਸਿੰਘ ਫਤਿਹਪੁਰੀ ਦਾ ਅੰਤਿਮ ਸੰਸਕਾਰ 22 ਸਤੰਬਰ, ਦਿਨ ਮੰਗਲਵਾਰ ਨੂੰ ਦੁਪਹਿਰ 12.30 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ, ਜਲੰਧਰ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ‘ਨਵਾਂ ਜ਼ਮਾਨਾ’ ਦੇ ਦਫ਼ਤਰ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਫੋਟੋਗ੍ਰਾਫਰ ਹਰਭਜਨ ਬਾਜਵਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਜਨਗਣਨਾ ਦੇ ਦੂਜੇ ਪੜਾਅ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ - ਮੁੱਖ ਸਕੱਤਰ ਘੱਟ ਮੀਂਹ ਕਾਰਨ ਇਸ ਸਾਲ ਭਾਰਤ ’ਚ ਚੌਲਾਂ ਦਾ ਉਤ...
Ad Position 24