18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੰਤ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਬਰਸੀ ਤੇ ਯੱਗ ਸਮਾਗਮ ਭਲਕੇ

ਬੱਧਨੀ ਕਲਾਂ (ਮੋਗਾ), 18 ਸਤੰਬਰ (ਪੱਤਰ ਪ੍ਰੇਰਕ)-ਮਹਾਨ ਤਪੱਸਵੀ ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਬਰਸੀ ਤੇ ਯੱਗ ਸਮਾਗਮ 20 ਸਤੰਬਰ ਦਿਨ ਐਤਵਾਰ ਤੋਂ 4 ਅਕਤੂਬਰ ਦਿਨ ਐਤਵਾਰ ਤੱਕ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਬਰਸੀ ਸਬੰਧੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ‘ਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 19-09-2026
ਬੱਧਨੀ ਕਲਾਂ (ਮੋਗਾ), 18 ਸਤੰਬਰ (ਪੱਤਰ ਪ੍ਰੇਰਕ)-ਮਹਾਨ ਤਪੱਸਵੀ ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਬਰਸੀ ਤੇ ਯੱਗ ਸਮਾਗਮ 20 ਸਤੰਬਰ ਦਿਨ ਐਤਵਾਰ ਤੋਂ 4 ਅਕਤੂਬਰ ਦਿਨ ਐਤਵਾਰ ਤੱਕ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਬਰਸੀ ਸਬੰਧੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ‘ਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸ ਸਮਾਗਮ ਦੌਰਾਨ ਜਿੱਥੇ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਜਾਵੇਗਾ ਉੱਥੇ ਹੀ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ 4 ਅਕਤੂਬਰ ਦਿਨ ਐਤਵਾਰ ਨੂੰ ਪਾਉਣ ਉਪਰੰਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾਵੇਗਾ। ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ‘ਚ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਹਰੇ ਰਾਮ ਆਸ਼ਰਮ (ਕਨਖਲ) ਹਰਿਦੁਆਰ ਵਿਖੇ ਇਨ੍ਹਾਂ ਦੋਨਾਂ ਮਹਾਂਪੁਰਸ਼ਾਂ ਦੀ ਯਾਦ ‘ਚ 6 ਅਕਤੂਬਰ ਦਿਨ ਮੰਗਲਵਾਰ ਤੋਂ 12 ਅਕਤੂਬਰ ਦਿਨ ਸੋਮਵਾਰ ਤੱਕ ਵਿਸ਼ਾਲ ਸੰਤ ਸੰਮੇਲਨ ਹੋਵੇਗਾ। ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ 12 ਅਕਤੂਬਰ ਨੂੰ ਪਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਅਤੇ ਹਰਿਆਣਾ ਦੇ ਨਵ-ਨਿਯੁਕਤ ਚੀਫ਼ ਜਸਟਿਸ, ਜਸਟਿਸ ਮਿਸ਼ਰਾ ਅਗਲੀ ਖ਼ਬਰ ਟੀ.ਵੀ.ਐਸ. ਮੋਟਰ ਕੰਪਨੀ ਵਲੋਂ ਆਪਣੇ ਪ੍ਰੀਮੀਅਮ ਮੋਟਰਸਾਈਕਲਾਂ ਦਾ ਮਿਆਰ ਹੋਰ ਉੱਚਾ
Ad Position 24