ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਗਤਾਂ ਲਈ ਨਵੇਂ ਅਤਿ - ਆਧੁਨਿਕ ਜੋੜਾ ਘਰ ਦੇ ਨਿਰਮਾਣ ਦੀ ਸੇਵਾ ਆਰੰਭ
ਅੰਮ੍ਰਿਤਸਰ, 6 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਦੀ ਸਹੂਲਤ ਦੇ ਉਦੇਸ਼ ਨਾਲ ਮੁੱਖ ਪ੍ਰਵੇਸ਼ ਦੁਆਰ ਵਾਲੇ ਪਾਸੇ ਸੰਗਤਾਂ ਦੇ ਜੋੜਿਆਂ ਦੀ ਸਾਂਭ ਸੰਭਾਲ ਲਈ ਨਵਾਂ ਅਤਿ-ਆਧੁਨਿਕ ਜੋੜਾ ਘਰ ਤਿਆਰ ਕਰਨ ਦੀ ਸੇਵਾ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਕੀਤੀ ਗਈ। ਨਵੇਂ ਜੋੜਾ ਘਰ ’ਚ ਲੱਖਾਂ ਜੋੜਿਆਂ ਦੀ ਸਮਰਥਾ, ਆਧੁਨਿਕ ਡਿਜ਼ਾਇਨ ਤੇ ਤਕਨੀਕੀ ਸਹੂਲਤਾਂ ਨਾਲ ਹੋਵੇਗਾ ਲੈਸ ਹੋਵੇਗਾ।
ਅੰਮ੍ਰਿਤਸਰ, 6 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਦੀ ਸਹੂਲਤ ਦੇ ਉਦੇਸ਼ ਨਾਲ ਮੁੱਖ ਪ੍ਰਵੇਸ਼ ਦੁਆਰ ਵਾਲੇ ਪਾਸੇ ਸੰਗਤਾਂ ਦੇ ਜੋੜਿਆਂ ਦੀ ਸਾਂਭ ਸੰਭਾਲ ਲਈ ਨਵਾਂ ਅਤਿ-ਆਧੁਨਿਕ ਜੋੜਾ ਘਰ ਤਿਆਰ ਕਰਨ ਦੀ ਸੇਵਾ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਕੀਤੀ ਗਈ। ਨਵੇਂ ਜੋੜਾ ਘਰ ’ਚ ਲੱਖਾਂ ਜੋੜਿਆਂ ਦੀ ਸਮਰਥਾ, ਆਧੁਨਿਕ ਡਿਜ਼ਾਇਨ ਤੇ ਤਕਨੀਕੀ ਸਹੂਲਤਾਂ ਨਾਲ ਹੋਵੇਗਾ ਲੈਸ ਹੋਵੇਗਾ। ਤਖਤ ਸਾਹਿਬ ਪ੍ਰਬੰਧਕੀ ਬੋਰਡ ਵਲੋਂ ਇਹ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਅੱਜ ਅਰਦਾਸ ਉਪਰੰਤ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ, ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਤਖਤ ਸਾਹਿਬ ਬੋਰਡ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸੁਮੀਤ ਸਿੰਘ ਕਲਸੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਹਰਬੰਸ ਸਿੰਘ ਸਕੱਤਰ, ਰਾਜਾ ਸਿੰਘ ਮੈਂਬਰ, ਗਿਆਨੀ ਰੋਸ਼ਨ ਸਿੰਘ, ਗਿਆਨੀ ਗਗਨਦੀਪ, ਗਿਆਨੀ ਦਲਜੀਤ ਸਿੰਘ, ਬਾਬਾ ਗੁਰਨਾਮ ਸਿੰਘ ਦਿੱਲੀ ਵਾਲੇ, ਬਾਬਾ ਗੁਰਦੀਪ ਸਿੰਘ ਪਟਿਆਲੇ ਵਾਲੇ, ਬਾਬਾ ਸਾਧ ਜੀ ਸੁਰਸਿੰਘ ਤੇ ਬਾਬਾ ਗੁਰਵਿੰਦਰ ਸਿੰਘ ਭੂਰੀ ਵਾਲਿਆਂ ਨੇ ਟੱਪ ਲਾ ਕੇ ਸੇਵਾ ਦੀ ਆਰੰਭਤਾ ਕੀਤੀ । ਇਸ ਮੌਕੇ ਬੋਰਡ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਸੰਗਤ ਦੇ ਜੋੜਿਆਂ ਦੀ ਸੰਭਾਲ ਵੀ ਸਿੱਖ ਧਰਮ ਵਿਚ ਸੇਵਾ-ਪਰੰਪਰਾ ਦਾ ਅਹਿਮ ਅੰਗ ਹੈ। ਸੰਗਤਾਂ ਵਲੋਂ ਸ਼ਰਧਾ ਨਾਲ ਕੇਵਲ ਜੋੜਿਆਂ ਨੂੰ ਸਾਂਭਿਆ ਹੀ ਨਹੀਂ ਜਾਂਦਾ, ਸਗੋਂ ਬੜੀ ਭਾਵਨਾ ਨਾਲ ਉਨ੍ਹਾਂ ਦੀ ਸਫ਼ਾਈ ਵੀ ਕੀਤੀ ਜਾਂਦੀ ਹੈ। ਇਸ ਮਹਾਨ ਕਾਰਜ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਇਸ ਮੌਕੇ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸੋਹੀ ਨੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ, ਬਾਬਾ ਗੁਰਵਿੰਦਰ ਸਿੰਘ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਾਤਾ ਗਿਆਨ ਕੌਰ, ਬੀਬੀ ਲਖਬੀਰ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਕਿਰਨ ਕੌਰ, ਬੀਬੀ ਰਾਜਬੀਰ ਕੌਰ, ਮੀਤ ਸਕੱਤਰ ਹਰਜੀਤ ਸਿੰਘ, ਆਰਕੀਟੈਕਟ ਹਰਕਰਨ ਸਿੰਘ ਬੋਪਾਰਾਏ ਤੇ ਕਰਨਵੀਰ ਸਿੰਘ, ਸੁਪ੍ਰਿੰਟੈਡੈਂਟ ਦਲਜੀਤ ਸਿੰਘ, ਮੈਨੇਜਰ ਹਰਜੀਤ ਸਿੰਘ, ਅਕਾਊਂਟੈਂਟ ਦਵਿੰਦਰ ਸਿੰਘ ਤੇ ਭੁਪਿੰਦਰ ਸਿੰਘ, ਬਾਬਾ ਹਰੀ ਸਿੰਘ, ਬਾਬਾ ਗੁਰਵੰਤ ਸਿੰਘ, ਬਾਬਾ ਚਮਕੌਰ ਸਿੰਘ, ਬਾਬਾ ਮਹੰਤ ਸਿੰਘ, ਬਾਬਾ ਮਨਿੰਦਰ ਸਿੰਘ, ਬਾਬਾ ਰਾਜਨ ਸਿੰਘ, ਚਰਨਜੀਤ ਸਿੰਘ ਹੇਮਕੁੰਟ ਸਰੀਏ ਵਾਲੇ, ਮਨੋਹਰ ਸਿੰਘ ਬੱਗਾ, ਦੀਪਕ ਸਿੰਘ ਲਾਂਬਾ, ਅਜੇ ਸਿੰਘ, ਐਡਵੋਕੇਟ ਸਤਿੰਦਰ ਮਿਸ਼ਰਾ, ਮੇਜਰ ਸਿੰਘ ਚਾਵਲਾ, ਬਾਬਾ ਗੁਰਵੰਤ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਅਰਸ਼ਦੀਪ ਸਿੰਘ, ਇੰਜ. ਮਨਪ੍ਰੀਤ ਸਿੰਘ, ਸੱਤਪ੍ਰਵਾਨ ਸਿੰਘ ਪਾਕੀਜ਼ਾ ਤੇ ਮਨਪ੍ਰੀਤ ਸਿੰਘ ਵੀ ਮੌਜੂਦ ਸਨ।