03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਅਮਰੀਕਾ-ਈਰਾਨ ਜੰਗ ਦੀ ਮੁੜ ਭੜਕੀ ਅੱਗ ਨੇ ਹਿਲਾਇਆ ਭਾਰਤੀ ਬਾਜ਼ਾਰ, ਤੇਲ 95 ਡਾਲਰ ਪਾਰ ਰੁਪਏ ’ਤੇ ਦਬਾਅ, ਸੋਨਾ-ਚਾਂਦੀ ਵੀ ਡਿੱਗੇ; ਆਈ.ਟੀ., ਆਟੋ, ਪੇਂਟ, ਟਾਇਰ ਤੇ ਏਅਰਲਾਈਨ ਕੰਪਨੀਆਂ ’ਤੇ ਪਿਆ ਤੁਰੰਤ ਅਸਰ

ਮੂਣਕ, 2 ਸਤੰਬਰ-ਅਮਰੀਕਾ-ਈਰਾਨ ਵਿਚਾਲੇ ਮੁੜ ਭੜਕੀ ਜੰਗ ਨੇ ਭਾਰਤੀ ਅਰਥਵਿਵਸਥਾ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਹੋਰਮੁਜ਼ ਜਲਡਮਰੂ ’ਤੇ ਸੰਕਟ ਦੀ ਆਹਟ ਨੇ ਕੱਚੇ ਤੇਲ ਨੂੰ 95 ਡਾਲਰ ਪ੍ਰਤੀ ਬੈਰਲ ਨੇੜੇ ਪਹੁੰਚਾ ਦਿੱਤਾ ਹੈ ਜਦਕਿ ਭਾਰਤੀ ਸ਼ੇਅਰ ਬਾਜ਼ਾਰ, ਰੁਪਏ ਤੇ ਉਦਯੋਗਾਂ ’ਤੇ ਤੁਰੰਤ ਦਬਾਅ ਦਿਖਾਈ ਦੇਣ ਲੱਗਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੂਣਕ, 2 ਸਤੰਬਰ-ਅਮਰੀਕਾ-ਈਰਾਨ ਵਿਚਾਲੇ ਮੁੜ ਭੜਕੀ ਜੰਗ ਨੇ ਭਾਰਤੀ ਅਰਥਵਿਵਸਥਾ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਹੋਰਮੁਜ਼ ਜਲਡਮਰੂ ’ਤੇ ਸੰਕਟ ਦੀ ਆਹਟ ਨੇ ਕੱਚੇ ਤੇਲ ਨੂੰ 95 ਡਾਲਰ ਪ੍ਰਤੀ ਬੈਰਲ ਨੇੜੇ ਪਹੁੰਚਾ ਦਿੱਤਾ ਹੈ ਜਦਕਿ ਭਾਰਤੀ ਸ਼ੇਅਰ ਬਾਜ਼ਾਰ, ਰੁਪਏ ਤੇ ਉਦਯੋਗਾਂ ’ਤੇ ਤੁਰੰਤ ਦਬਾਅ ਦਿਖਾਈ ਦੇਣ ਲੱਗਾ ਹੈ। 31 ਅਗਸਤ ਦੇ ਮੁਕਾਬਲੇ ਦੋ ਦਿਨਾਂ ’ਚ ਬ੍ਰੈਂਟ ਦੀ ਕੀਮਤ ਕਰੀਬ 5.5 ਤੋਂ 5.7 ਫੀਸਦੀ ਚੜ੍ਹੀ ਹੈ। ਬੁੱਧਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਨੇ ਜੋਖਮ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸੈਂਸੈਕਸ 750 ਤੋਂ 800 ਅੰਕ ਤੱਕ ਟੁੱਟ ਕੇ 76,200 ਨੇੜੇ ਆ ਗਿਆ ਹੈ ਜਦਕਿ ਨਿਫਟੀ ’ਚ ਦਬਾਅ ਤੋਂ ਬਾਅਦ ਕੁਝ ਸੁਧਾਰ ਵੇਖਣ ਨੂੰ ਮਿਲਿਆ। ਟਾਇਰ ਤੇ ਪੇਂਟ ਕੰਪਨੀਆਂ ਲਈ ਕੱਚਾ ਮਾਲ ਮਹਿੰਗਾ ਹੋਣ ਦਾ ਖਤਰਾ ਬਣ ਗਿਆ ਹੈ ਜਦਕਿ ਏਅਰਲਾਈਨਾਂ ਲਈ ਜੈੱਟ ਫਿਊਲ ਦੀ ਵਧਦੀ ਕੀਮਤ ਮੁਨਾਫ਼ੇ ’ਤੇ ਸਿੱਧਾ ਅਸਰ ਪਾਵੇਗੀ। ਤੇਲ ਤੇ ਗੈਸ ਦੀ ਮਹਿੰਗਾਈ ਦਾ ਅਸਰ ਸੀ.ਐੱਨ.ਜੀ. ’ਤੇ ਵੀ ਪੈਣਾ ਲਾਜ਼ਮੀ ਹੈ। ਦਿੱਲੀ ’ਚ ਆਈ.ਜੀ.ਐੱਲ. ਨੇ 29 ਅਗਸਤ ਤੋਂ ਸੀ.ਐੱਨ.ਜੀ. 83.09 ਤੋਂ ਵਧਾ ਕੇ 86.98 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਗਈ ਹੈ। ਮੁੰਬਈ ’ਚ ਐੱਮ.ਜੀ.ਐੱਲ. ਨੇ 1 ਸਤੰਬਰ ਤੋਂ ਕੀਮਤ 2 ਰੁਪਏ ਵਧਾ ਕੇ 88 ਰੁਪਏ ਪ੍ਰਤੀ ਕਿਲੋ ਕਰ ਦਿੱਤੀ। ਜੇ ਹੋਰਮੁਜ਼ ਸੰਕਟ ਲੰਮਾ ਖਿੱਚਿਆ ਤਾਂ ਹੋਰ ਸ਼ਹਿਰਾਂ ’ਚ ਵੀ ਮਹਿੰਗਾਈ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਮਹਿੰਗੇ ਤੇਲ ਤੇ ਮਜ਼ਬੂਤ ਡਾਲਰ ਨੇ ਰੁਪਏ ਨੂੰ ਵੀ ਦਬਾਅ ਹੇਠ ਰੱਖਿਆ ਹੈ। ਹਾਲਾਂਕਿ ਆਰ.ਬੀ.ਆਈ. ਦੀ ਦਖ਼ਲਅੰਦਾਜ਼ੀ ਨੇ ਗਿਰਾਵਟ ਨੂੰ ਥੋੜਾ ਰੋਕਿਆ ਹੈ, ਪਰ ਲੰਬੇ ਸਮੇਂ ਤੱਕ ਮਹਿੰਗਾ ਤੇਲ ਆਯਾਤ ਬਿੱਲ ਵਧਾ ਕੇ ਰੁਪਏ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦਾ ਹੈ। 729 ਅਰਬ ਡਾਲਰ ਤੋਂ ਵੱਧ ਦੇ ਵਿਦੇਸ਼ੀ ਮੁਦਰਾ ਭੰਡਾਰ ਫਿਲਹਾਲ ਕੁਝ ਸੁਰੱਖਿਆ ਜ਼ਰੂਰ ਦਿੰਦੇ ਹਨ। ਜੰਗੀ ਤਣਾਅ ਦੇ ਬਾਵਜੂਦ ਸੋਨੇ-ਚਾਂਦੀ ’ਚ ਵੀ ਗਿਰਾਵਟ ਆਈ ਹੈ। ਮਜ਼ਬੂਤ ਡਾਲਰ ਤੇ ਅਮਰੀਕੀ ਬਾਂਡ ਯੀਲਡਜ਼ ਨੇ ਸੁਰੱਖਿਅਤ ਨਿਵੇਸ਼ ਮੰਨੇ ਜਾਂਦੇ ਸੋਨੇ ਦੀ ਚਮਕ ਫਿੱਕੀ ਕਰ ਦਿੱਤੀ ਹੈ। ਹੁਣ ਬਜ਼ਾਰ ਦੀ ਚਾਲ ਹੋਰਮੁਜ਼ ਰਾਹੀਂ ਤੇਲ ਦੀ ਸਪਲਾਈ ’ਤੇ ਨਿਰਭਰ ਕਰੇਗੀ ਤੇ ਜੇਕਰ ਤਣਾਅ ਘਟਿਆ ਤਾਂ ਬਾਜ਼ਾਰ ਨੂੰ ਵੀ ਤੇਜ਼ ਰਾਹਤ ਮਿਲ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਜ਼ਬੂਤ ਵਿਕਾਸ ਤੇ ਵਿੱਤੀ ਵਿਵਸਥਾ ਨਾਲ ਭਾਰਤ ਦੀ ਦਰਜਾਬੰਦੀ ‘ਏ-’ ਹੋਈ ਅਗਲੀ ਖ਼ਬਰ ਪਾਕਿ ਅਤੇ ਕਿਰਗਿਸਤਾਨ ਨੇ ਕੀਤੇ 16 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਦੁਵੱਲੇ ਵਪਾਰ ਦਾ ਟੀਚਾ 20 ਕਰੋੜ ਡਾਲਰ ਮਿੱਥਿਆ
Ad Position 24