‘ਅਬਕੀ ਬਾਰ, ਏ.ਕਿਊ.ਆਈ. 400 ਪਾਰ’
ਨਵੀਂ ਦਿੱਲੀ, 14 ਨਵੰਬਰ (ਪੀ. ਟੀ.
ਨਵੀਂ ਦਿੱਲੀ, 14 ਨਵੰਬਰ (ਪੀ.ਟੀ.ਆਈ.)- ਕਾਂਗਰਸ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਦੇ “400-ਪਾਰ” ਵਾਲੇ ਨਾਅਰੇ ‘ਤੇ ਚੁਟਕੀ ਲੈਂਦਿਆਂ ਇਸ ਨੂੰ ਹਵਾ ਪ੍ਰਦੂਸ਼ਣ ਨਾਲ ਜੋੜਿਆ। ਪਾਰਟੀ ਨੇ ਕਿਹਾ ਕਿ ਦਿੱਲੀ ਦੇ ਏ.ਕਿਊ.ਆਈ. (ਹਵਾ ਗੁਣਵੱਤਾ ਸੂਚਕ ਅੰਕ) ਦੇ ਪੱਧਰ ਦੇ ਸੰਦਰਭ ਵਿਚ ਇਹ ਨਾਅਰਾ ਸੱਚ ਸਾਬਤ ਹੋ ਗਿਆ ਹੈ। “ਅਬਕੀ ਬਾਰ, ਏ.ਕਿਊ.ਆਈ.400-ਪਾਰ।”ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਹਿੰਦੀ ਵਿਚ ਇੱਕ ਪੋਸਟ ਕਰਦਿਆਂ ਕਿਹਾ, “ਏ.ਕਿਊ.ਆਈ. ਦੇ ਮਾਮਲੇ ਵਿਚ ‘ਪ੍ਰਵਚਨਮੰਤਰੀ’ (ਉਪਦੇਸ਼ ਦੇਣ ਵਾਲੇ ਮੰਤਰੀ) ਦਾ ਨਾਅਰਾ ਸੱਚ ਸਾਬਤ ਹੋ ਰਿਹਾ ਹੈ!”ਉਨ੍ਹਾਂ ਨੇ ਰਾਜਧਾਨੀ ਵਿਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਬਾਰੇ ਰਿਪੋਰਟਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਹਵਾ ਇੰਨੀ ਜ਼ਹਿਰੀਲੀ ਹੋ ਗਈ ਹੈ ਕਿ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ।