03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਾਕਿ ਅਤੇ ਕਿਰਗਿਸਤਾਨ ਨੇ ਕੀਤੇ 16 ਅਹਿਮ ਸਮਝੌਤਿਆਂ ’ਤੇ ਦਸਤਖ਼ਤ ਦੁਵੱਲੇ ਵਪਾਰ ਦਾ ਟੀਚਾ 20 ਕਰੋੜ ਡਾਲਰ ਮਿੱਥਿਆ

ਅੰਮ੍ਰਿਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਕਿਰਗਿਸਤਾਨ ਦੌਰੇ ਦੌਰਾਨ ਦੋਵਾਂ ਮੁਲਕਾਂ ਨੇ ਆਪਸੀ ਸੰਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦਿਆਂ 16 ਅਹਿਮ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ’ਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਦੋਵਾਂ ਦੇਸ਼ਾਂ ਨੇ ਅਗਲੇ ਦੋ ਸਾਲਾਂ ’ਚ ਦੁਵੱਲੇ ਵਪਾਰ ਨੂੰ ਵਧਾ ਕੇ 20 ਕਰੋੜ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ, ਜਦਕਿ ਭਵਿੱਖ ’ਚ ਇਸਨੂੰ 2 ਅਰਬ ਡਾਲਰ ਤੱਕ ਲਿਜਾਉਣ ਦੀ ਵਚਨਬੱਧਤਾ ਪ੍ਰਗਟਾਈ ।

Ad Position 21
repet_subhas-goyals [Copy P29]
ਦੁਵੱਲੇ ਸਮਝੌਤੇ ’ਤੇ ਦਸਤਖ਼ਤ ਕਰਨ ਉਪਰੰਤ ਸਾਦਿਰ ਜਾਪਾਰੋਵ ਅਤੇ ਸ਼ਾਹਬਾਜ਼ ਸ਼ਰੀਫ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 03-09-2026
ਅੰਮ੍ਰਿਤਸਰ, 2 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਕਿਰਗਿਸਤਾਨ ਦੌਰੇ ਦੌਰਾਨ ਦੋਵਾਂ ਮੁਲਕਾਂ ਨੇ ਆਪਸੀ ਸੰਬੰਧਾਂ ਨੂੰ ਨਵੀਂ ਮਜ਼ਬੂਤੀ ਦਿੰਦਿਆਂ 16 ਅਹਿਮ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ’ਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਦੋਵਾਂ ਦੇਸ਼ਾਂ ਨੇ ਅਗਲੇ ਦੋ ਸਾਲਾਂ ’ਚ ਦੁਵੱਲੇ ਵਪਾਰ ਨੂੰ ਵਧਾ ਕੇ 20 ਕਰੋੜ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ, ਜਦਕਿ ਭਵਿੱਖ ’ਚ ਇਸਨੂੰ 2 ਅਰਬ ਡਾਲਰ ਤੱਕ ਲਿਜਾਉਣ ਦੀ ਵਚਨਬੱਧਤਾ ਪ੍ਰਗਟਾਈ । ਬਿਸ਼ਕੇਕ ਸਥਿਤ ਰਾਸ਼ਟਰਪਤੀ ਭਵਨ ਪਹੁੰਚਣ ’ਤੇ ਕਿਰਗਿਜ਼ ਰਾਸ਼ਟਰਪਤੀ ਸਾਦਿਰ ਜਾਪਾਰੋਵ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਰਮਿਆਨ ਇਕੱਲਿਆਂ ਅਤੇ ਵਫ਼ਦ ਪੱਧਰ ਦੀਆਂ ਵਿਸਥਾਰਤ ਮੀਟਿੰਗਾਂ ਹੋਈਆਂ, ਜਿਸ ਤੋਂ ਬਾਅਦ ਇਕ ਸਾਂਝੇ ਐਲਾਨਨਾਮੇ ’ਤੇ ਦਸਤਖ਼ਤ ਕੀਤੇ ਗਏ । ਦੋਵਾਂ ਧਿਰਾਂ ਨੇ ਲਾਂਘਾ (ਟਰਾਂਜ਼ਿਟ) ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਅਤੇ ਕਸਟਮ ਤੇ ਪ੍ਰਬੰਧਕੀ ਨਿਯਮਾਂ ਨੂੰ ਸਰਲ ਬਣਾਉਣ ’ਤੇ ਸਹਿਮਤੀ ਜਤਾਈ। ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਸਮਗਲਿੰਗ ਵਿਰੁੱਧ ਸਾਂਝੀ ਕਾਰਵਾਈ ਲਈ ਸਹਿਮਤੀ ਪੱਤਰ ’ਤੇ ਦਸਤਖ਼ਤ ਕਰਨ ਦੇ ਨਾਲ ਹੀ ਸ਼ੱਕੀ ਮੁਲਜ਼ਮਾਂ ਦੀ ਹਵਾਲਗੀ ਬਾਰੇ ਵੀ ਸਮਝੌਤਾ ਕੀਤਾ ਗਿਆ। ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਵਿਚਾਲੇ ਆਰਥਿਕ ਸੰਪਰਕ ਦੋਵਾਂ ਖੇਤਰਾਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਜੰਗ ਦੀ ਮੁੜ ਭੜਕੀ ਅੱਗ ਨੇ ਹਿਲਾਇਆ ਭਾਰਤੀ ਬਾਜ਼ਾਰ, ਤੇਲ 95 ਡਾਲਰ ਪਾਰ ਰੁਪਏ ’ਤੇ ਦਬਾਅ, ਸੋਨਾ-ਚਾਂਦੀ ਵ... ਅਗਲੀ ਖ਼ਬਰ ਵਪਾਰੀ ਦੀ ਕਾਰ ’ਚੋਂ ਲੁਟੇਰੇ ਨੇ ਉਡਾਏ 10 ਲੱਖ ਰੁਪਏ
Ad Position 24