ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ। ਬਿਹਾਰ ਦੇ ਗਯਾ ਜ਼ਿਲ੍ਹੇ ਦੇ ਦੋ ਭਰਾਵਾਂ ਨੇ ਕੋਟਾ ਵਿਚ ਪੜ੍ਹਾਈ ਕਰਕੇ ਸਫਲਤਾ ਹਾਸਿਲ ਕੀਤੀ। ਸੋਨੂੰ ਰਾਜ ਜੋ ਗਯਾ ਦੀ ਇਕ ਅਨਾਜ ਮੰਡੀ ਵਿਚ ਕਮਿਸ਼ਨ ਏਜੰਟ ਅਤੇ ਮਜ਼ਦੂਰ ਵਜੋਂ ਕੰਮ ਕਰਨ ਵਾਲੇ ਮਨੋਜ ਕੁਮਾਰ ਅਤੇ ਘਰੇਲੂ ਔਰਤ ਰੇਸ਼ਮੀ ਦੇਵੀ ਦਾ ਪੁੱਤਰ ਹੈ, ਨੇ ਨੀਟ-2026 ’ਚ 636 ਅੰਕ ਪ੍ਰਾਪਤ ਕੀਤੇ ਅਤੇ ਏਮਜ਼ ਨਾਲ ਜੁੜੇ ‘ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼’ ਵਿਚ ਦਾਖਲਾ ਹਾਸਲ ਕੀਤਾ, ਜਦੋਂ ਕਿ ਉਸ ਦੇ ਭਰਾ ਮੋਨੂੰ ਰਾਜ ਨੇ ਜੇ.ਈ.ਈ.-ਮੇਨ ’ਚ 93 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ ਅਤੇ ਸੰਸਥਾ ‘ਬਿਟ ਮੇਸਰਾ’ ਵਿਚ ਕੈਮੀਕਲ ਇੰਜੀਨੀਅਰਿੰਗ ਸ਼ਾਖਾ ’ਚ ਦਾਖਲਾ ਲਿਆ । ਤਸਵੀਰ ਤੇ ਵੇਰਵਾ-ਅਜੀਤ
ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ
ਦੇਸ਼ ਦੀ ‘ਕੋਚਿੰਗ ਰਾਜਧਾਨੀ’ ਵਜੋਂ ਜਾਣੇ ਜਾਂਦੇ ਕੋਟਾ ਨੇ ਫਿਰ ਮਿਸਾਲ ਪੇਸ਼ ਕੀਤੀ ਹੈ
ਅਜੀਤ ਡੈਸਕ
15-11-2026