20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਨੇ ਮੁਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀ.ਸੀ.ਸੀ. ਹੱਬ ਵਜੋਂ ਕੀਤਾ ਪੇਸ਼ ਅਮਨ ਅਰੋੜਾ ਨੇ ਵਿਚ ਵਿਸ਼ਵ ਭਰ ਦੀਆਂ ਦਿੱਗਜ ਕੰਪਨੀਆਂ ਨੂੰ ਸੂਬੇ ਵਿਚ ਨਿਵੇਸ਼ ਲਈ ਕੀਤਾ ਆਕਰਸ਼ਿਤ

ਬੈਂਗਲੁਰੂ, 20 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਬੰਗਲੁਰੂ ਵਿਖੇ ਦੋ ਰੋਜ਼ਾ ਵਿਆਪਕ ‘ਇਨਵੈਸਟਮੈਂਟ ਆਊਟਰੀਚ’ ਦੌਰਾਨ ਸੂਬੇ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕੀਤੀ, ਜਿਸ ਵਿਚ ਉਨ੍ਹਾਂ ਮੁਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀ. ਸੀ.

Ad Position 21
No active advertisement
ਅਜੀਤ ਡੈਸਕ 21-08-2026
ਬੈਂਗਲੁਰੂ, 20 ਅਗਸਤ (ਅਜੀਤ ਬਿਊਰੋ)-ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਮਨ ਅਰੋੜਾ ਨੇ ਬੰਗਲੁਰੂ ਵਿਖੇ ਦੋ ਰੋਜ਼ਾ ਵਿਆਪਕ ‘ਇਨਵੈਸਟਮੈਂਟ ਆਊਟਰੀਚ’ ਦੌਰਾਨ ਸੂਬੇ ਦੇ ਉੱਚ ਪੱਧਰੀ ਵਫ਼ਦ ਦੀ ਅਗਵਾਈ ਕੀਤੀ, ਜਿਸ ਵਿਚ ਉਨ੍ਹਾਂ ਮੁਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀ.ਸੀ.ਸੀ. ਅਤੇ ਤਕਨਾਲੋਜੀ ਹੱਬ ਵਜੋਂ ਪੇਸ਼ ਕੀਤਾ, ਜੋ ਟੀਅਰ-2 ਸਿਟੀ ਲਾਗਤ ਅਤੇ ਟੀਅਰ-1 ਸਿਟੀ ਸਮਰੱਥਾ ਪ੍ਰਦਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਨਵੇਂ ਗਲੋਬਲ ਕੈਪੇਬਿਲਟੀ ਸੈਂਟਰ (ਜੀ.ਸੀ.ਸੀ.), ਆਈ.ਟੀ. /ਆਈ.ਟੀਜ਼, ਖੋਜ ਅਤੇ ਵਿਕਾਸ (ਆਰ ਐਂਡ ਡੀ) ਅਤੇ ਸੈਮੀਕੰਡਕਟਰ ਨਿਵੇਸ਼ਾਂ ਸੰਬੰਧੀ ਭਾਰਤ ਦੀ ਪੜਚੋਲ ਕਰ ਰਹੇ ਵਿਸ਼ਵ ਭਰ ਦੇ ਦਿੱਗਜਾਂ ਨੂੰ ਪੰਜਾਬ ਦੀਆਂ ਸਮਰੱਥਾਵਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਇਆ।ਇਹ ਆਊਟਰੀਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਉਸ ਮਜ਼ਬੂਤ ਰਣਨੀਤੀ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਾਰਤ ਦੇ ਪ੍ਰਮੁੱਖ ਵ ਪਾਰਕ ਅਤੇ ਤਕਨਾਲੋਜੀ ਕੇਂਦਰਾਂ ਵਿਚ ਕਾਰਪੋਰੇਟ ਫੈਸਲੇ ਲੈਣ ਵਾਲਿਆਂ, ਜੀ.ਸੀ.ਸੀ. ਮੁਖੀਆਂ ਅਤੇ ਈਕੋਸਿਸਟਮ ਸਮਰੱਥਕਾਂ ਨਾਲ ਸਿੱਧੇ ਤੌਰ ‘ਤੇ ਜੁੜ ਕੇ ਪੰਜਾਬ, ਖਾਸ ਕਰਕੇ ਮੁਹਾਲੀ ਨੂੰ ਵਿਸ਼ਵ ਪੱਧਰ ‘ਤੇ ਨਿਵੇਸ਼ ਲਈ ਪਸੰਸਦੀਦਾ ਸਥਾਨ ਬਣਾਉਣਾ ਹੈ। ਦੋ ਰੋਜ਼ਾ ਦੌਰੇ ਦੌਰਾਨ ਅਮਨ ਅਰੋੜਾ ਨੇ ਪੰਜਾਬ ਦੇ ਵਫ਼ਦ ਦੀ ਅਗਵਾਈ ਕੀਤੀ ਅਤੇ ਜ਼ਿਨੋਵ ਕਨਫਲੂਐਂਸ 2026 ਨਾਲ ਮਿਲ ਕੇ ਪ੍ਰਮੁੱਖ ਜੀ.ਸੀ.ਸੀ.ਜ਼ ਨਾਲ ਇਕ ਉੱਚ-ਪੱਧਰੀ ਸੀਐਕਸਓ ਗੋਲਮੇਜ਼ ਮੀਟਿੰਗ ਕੀਤੀ, ਵਿਸ਼ਵ ਭਰ ਦੇ ਕਾਰਪੋਰੇਟਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਦੀਆਂ ਸਮਰੱਥਾਵਾਂ ਦਾ ਲਾਭ ਲੈਣ ਸੰਬੰਧੀ ਈਕੋਸਿਸਟਮ ਭਾਈਵਾਲਾਂ ਨਾਲ ਰੂਪਰੇਖਾ ਤਿਆਰ ਕੀਤੀ।ਪੰਜਾਬ ਵਿਚ ਨਿਵੇਸ਼ ਦਾ ਸੱਦਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁਹਾਲੀ ਟੀਅਰ-2 ਓਪਰੇਟਿੰਗ ਲਾਗਤ ‘ਤੇ ਟੀਅਰ-1 ਵਾਲੀ ਸਮਰੱਥਾ ਪ੍ਰਦਾਨ ਕਰਦਾ ਹੈ। ਚੰਡੀਗੜ੍ਹ-ਮੁਹਾਲੀ ਖੇਤਰ ਵਿਚ ਪਹਿਲਾਂ ਹੀ ਤਕਨਾਲੋਜੀ ਪੇਸ਼ੇਵਰਾਂ ਦਾ ਇਕ ਮਜ਼ਬੂਤ ਅਧਾਰ ਹੈ ਅਤੇ ਹਰ ਸਾਲ 40,000 ਤੋਂ ਵੱਧ ਨਵੇਂ ਗ੍ਰੈਜੂਏਟ ਪੈਦਾ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੇ ਮੁਹਾਲੀ ਦੇ ਸਰਕਾਰੀ ਸੰਸਥਾਨ ’ਚ 3 ਹੋਰ ਸਫ਼ਲ ਲਿਵਰ ਟਰਾਂਸਪਲਾਂਟ ਨਾਲ ਕਾਇਮ ਕੀਤਾ ਨਵਾਂ ਮੀਲ-ਪੱਥਰ-ਡਾ. ਬਲਬੀਰ... ਅਗਲੀ ਖ਼ਬਰ ਜੇਕਰ ਲੁਕਾਉਣ ਲਈ ਕੁਝ ਨਹੀਂ ਤਾਂ ਸੀ.ਬੀ.ਆਈ. ਜਾਂਚ ਕਰਵਾਏ ਪੰਜਾਬ ਸਰਕਾਰ-ਵਿਜੇ ਸਾਂਪਲਾ
Ad Position 24