20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੇਕਰ ਲੁਕਾਉਣ ਲਈ ਕੁਝ ਨਹੀਂ ਤਾਂ ਸੀ.ਬੀ.ਆਈ. ਜਾਂਚ ਕਰਵਾਏ ਪੰਜਾਬ ਸਰਕਾਰ-ਵਿਜੇ ਸਾਂਪਲਾ

ਚੰਡੀਗੜ੍ਹ, 20 ਅਗਸਤ (ਸੰਦੀਪ ਕੁਮਾਰ ਮਾਹਨਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਪ੍ਰੈੱਸ ਕਾਨਫ਼ਰੰਸ ਦੌਰਾਨ ਵਿਜੇ ਸਾਂਪਲਾ, ਨਾਲ ਵਿਨੀਤ ਜੋਸ਼ੀ। ਤਸਵੀਰ : ਗੁਰਿੰਦਰ ਸਿੰਘ 21-08-2026
ਚੰਡੀਗੜ੍ਹ, 20 ਅਗਸਤ (ਸੰਦੀਪ ਕੁਮਾਰ ਮਾਹਨਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਭੇਜੇ ਗਏ ਹਵਾਲੇ ਦੇ 13 ਦਿਨ ਬੀਤ ਜਾਣ ਦੇ ਬਾਵਜੂਦ ਐਫ.ਆਈ.ਆਰ. ਦਰਜ ਨਾ ਹੋਣ ਦਾ ਮੁੱਦਾ ਹੁਣ ਸਿਆਸੀ ਤੌਰ ’ਤੇ ਗਰਮਾ ਗਿਆ ਹੈ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਦੋਸ਼ ਲਗਾਇਆ ਕਿ ਗੰਭੀਰ ਅਪਰਾਧਾਂ ਦੇ ਸੰਕੇਤ ਵਾਲੀ ਈ.ਡੀ. ਦੀ ਸਮੱਗਰੀ ਮਿਲਣ ਦੇ ਬਾਵਜੂਦ ਮਾਮਲਾ ਲੰਬਿਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਤੁਰੰਤ ਐਫ.ਆਈ.ਆਰ. ਦਰਜ ਕਰਨ ਅਤੇ ਪੂਰੇ ਮਾਮਲੇ ਦੀ ਨਿਰਪੱਖ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਈ.ਡੀ. ਨੇ ਸਪੱਸ਼ਟ ਤੌਰ ’ਤੇ ਦੱਸਿਆ ਹੈ ਕਿ ਉਪਲਬਧ ਸਮੱਗਰੀ ਤੋਂ ਸੰਜੋਗਯੋਗ ਅਪਰਾਧ ਕੀਤੇ ਜਾਣ ਦੇ ਸੰਕੇਤ ਮਿਲਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੇ ਮੁਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀ.ਸੀ.ਸੀ. ਹੱਬ ਵਜੋਂ ਕੀਤਾ ਪੇਸ਼ ਅਮਨ ਅਰੋੜਾ ਨੇ ਵਿਚ ਵਿਸ਼ਵ ਭਰ ਦੀਆਂ ਦਿ... ਅਗਲੀ ਖ਼ਬਰ ਰਮਦਾਸ ਨੇੜਲੇ ਪਿੰਡ ਜੱਟਾ ਵਿਖੇ ਦੇਰ ਰਾਤ ਘਰ ’ਚ ਬੰਬਨੁਮਾ ਵਸਤੂ ਸੁੱਟੀ 3 ਪਰਿਵਾਰਕ ਮੈਂਬਰ ਜ਼ਖ਼ਮੀ, ਘਰ ਵਿਚ ਖੜ੍ਹੀ ਕਾਰ...
Ad Position 24