19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੰਜਾਬ ’ਚ ਦੁਧਾਰੂ ਪਸ਼ੂਆਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਨਕਲੀ ਦੁੱਧ ਤੇ ਦੁੱਧ ਤੋਂ ਬਣੇ ਖਾਧ ਪਦਾਰਥਾਂ ਦੀ ਸਪਲਾਈ ’ਚ ਹੋ ਰਿਹਾ ਵਾਧਾ

ਤਲਵੰਡੀ ਭਾਈ , 19 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ’ਚ ਖੇਤੀ ਦੇ ਨਾਲ-ਨਾਲ ਦੁਧਾਰੂ ਪਸ਼ੂ ਪਾਲਣ ਦਾ ਰੁਝਾਨ ਰਿਹਾ ਹੈ ਅਤੇ ਪਸ਼ੂ ਪਾਲਣ ਨੂੰ ਪੰਜਾਬੀ ਕਿਸਾਨਾਂ ਦਾ ਸਹਾਇਕ ਕਿੱਤਾ ਵੀ ਮੰਨਿਆਂ ਜਾਂਦਾ ਹੈ, ਜਿਸ ਕਾਰਨ ਪੰਜਾਬ ਨੂੰ ਦੇਸ਼ ਦੇ ਪ੍ਰਮੁੱਖ ਦੁੱਧ ਉਤਪਾਦਕ ਸੂਬਿਆਂ ਵਿਚ ਗਿਣਿਆ ਰਿਹਾ ਜਾਂਦਾ ਰਿਹਾ ਹੈ। ਪ੍ਰੰਤੂ, ਅਜੋਕੇ ਸਮੇਂ ਦੌਰਾਨ ਸੂਬੇ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਤਲਵੰਡੀ ਭਾਈ , 19 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ’ਚ ਖੇਤੀ ਦੇ ਨਾਲ-ਨਾਲ ਦੁਧਾਰੂ ਪਸ਼ੂ ਪਾਲਣ ਦਾ ਰੁਝਾਨ ਰਿਹਾ ਹੈ ਅਤੇ ਪਸ਼ੂ ਪਾਲਣ ਨੂੰ ਪੰਜਾਬੀ ਕਿਸਾਨਾਂ ਦਾ ਸਹਾਇਕ ਕਿੱਤਾ ਵੀ ਮੰਨਿਆਂ ਜਾਂਦਾ ਹੈ, ਜਿਸ ਕਾਰਨ ਪੰਜਾਬ ਨੂੰ ਦੇਸ਼ ਦੇ ਪ੍ਰਮੁੱਖ ਦੁੱਧ ਉਤਪਾਦਕ ਸੂਬਿਆਂ ਵਿਚ ਗਿਣਿਆ ਰਿਹਾ ਜਾਂਦਾ ਰਿਹਾ ਹੈ। ਪ੍ਰੰਤੂ, ਅਜੋਕੇ ਸਮੇਂ ਦੌਰਾਨ ਸੂਬੇ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ ਲਗਾਤਾਰ ਘਟਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਦੁਧਾਰੂ ਪਸ਼ੂ ਪਾਲਣ ਦੇ ਘਟੇ ਰੁਝਾਨ ਨੇ ਜਿਥੇ ਦੁੱਧ ਦੀਆਂ ਨਦੀਆਂ ਵਹਾਉਣ ਵਾਲੇ ਪੰਜਾਬੀਆਂ ਲਈ ਦੁੱਧ ਦੀ ਘਾਟ ਪੈਦਾ ਕੀਤੀ ਹੈ, ਉਥੇ ਇਸ ਘਾਟ ਦੇ ਚਲਦਿਆਂ ਸੂਬੇ ਅੰਦਰ ਨਕਲੀ ਦੁੱਧ, ਪਨੀਰ , ਘਿਓ ਆਦਿ ਵਿਚ ਵੀ ਵਾਧਾ ਹੋ ਰਿਹਾ ਹੈ, ਜਿਸ ਨਾਲ ਪੰਜਾਬੀਆਂ ਦੀ ਸਿਹਤ ’ਤੇ ਬੇਹੱਦ ਬੁਰੇ ਪ੍ਰਭਾਵ ਪੈਣ ਲੱਗੇ ਹਨ। ਦੱਸਣਯੋਗ ਹੈ ਕਿ 21ਵੀਂ ਪਸ਼ੂ ਗਣਨਾ ਦੇ ਮੁੱਢਲੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਪਿਛਲੀ ਗਣਨਾ ਦੇ ਮੁਕਾਬਲੇ ਗਊਆਂ ਦੀ ਗਿਣਤੀ ਵਿਚ ਕਰੀਬ 2.32 ਲੱਖ ਅਤੇ ਮੱਝਾਂ ਦੀ ਗਿਣਤੀ ਵਿਚ 5.22 ਲੱਖ ਦੀ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਦੁਧਾਰੂ ਪਸ਼ੂਆਂ ਦੀ ਗਿਣਤੀ ਘਟਣ ਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਭਵਿੱਖ ਵਿਚ ਡੇਅਰੀ ਖੇਤਰ ਦੀ ਸਥਿਰਤਾ ਲਈ ਚੁਨੌਤੀਆਂ ਪੈਦਾ ਹੋ ਸਕਦੀਆਂ ਹਨ। ਛੋਟੇ ਪਸ਼ੂ ਪਾਲਕਾਂ ਲਈ ਪਸ਼ੂ ਖ਼ੁਰਾਕ ਦੀਆਂ ਵਧਦੀਆਂ ਕੀਮਤਾਂ, ਪਸ਼ੂਆਂ ਦੀਆਂ ਵਧਦੀਆਂ ਕੀਮਤਾਂ, ਇਲਾਜ ਅਤੇ ਸੰਭਾਲ ਦਾ ਖ਼ਰਚਾ ਵੀ ਡੇਅਰੀ ਧੰਦੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਵਿਚ ਦੁੱਧ ਉਤਪਾਦਨ ਨੂੰ ਬਰਕਰਾਰ ਰੱਖਣ ਲਈ ਉੱਚ ਗੁਣਵੱਤਾ ਵਾਲੀਆਂ ਨਸਲਾਂ ਦੇ ਪਸ਼ੂਆਂ ਦੀ ਉਪਲਬਧਤਾ, ਬਿਹਤਰ ਨਸਲ ਸੁਧਾਰ ਪ੍ਰੋਗਰਾਮ, ਪਸ਼ੂ ਸਿਹਤ ਸਹੂਲਤਾਂ ਅਤੇ ਪਸ਼ੂ ਪਾਲਕਾਂ ਨੂੰ ਵਾਜਬ ਆਰਥਿਕ ਸਹਾਇਤਾ ਦੇਣ ਦੀ ਲੋੜ ਹੈ। ਮਾਹਿਰਾਂ ਅਨੁਸਾਰ ਦੁਧਾਰੂ ਪਸ਼ੂਆਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੀ ਉਤਪਾਦਕਤਾ ਵਧਾਉਣ ’ਤੇ ਵੀ ਵਿਸ਼ੇਸ਼ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਹੈ, ਜਦਕਿ ਦੂਜੇ ਪਾਸੇ ਨੌਜਵਾਨ ਵਰਗ ਨੂੰ ਪਸ਼ੂ ਪਾਲਣ ਦੇ ਕਿੱਤੇ ਪ੍ਰਤੀ ਉਤਸ਼ਾਹਿਤ ਕਰਨ ਦੀ ਲੋੜ, ਜਿਸ ਲਈ ਬੇਹੱਦ ਸਸਤੇ ਵਿਆਜ ਦਰ ਅਤੇ ਸਬਸਿਡੀ ਵਾਲੇ ਕਰਜ਼ ਦੀ ਸੁਵਿਧਾ ਨਾਲ ਨਵੇਂ ਡੇਅਰੀ ਫਾਰਮ ਖੁਲ੍ਹਵਾਏ ਜਾਣ ਦੀ ਲੋੜ ਹੈ, ਜਦਕਿ ਇਨ੍ਹਾਂ ਪਸ਼ੂਆਂ ਦੀ ਸਿਹਤ ਸੰਭਾਲ ਵੱਲ ਵੀ ਉਚੇਚੇ ਸਰਕਾਰੀ ਯਤਨ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਫੈਲੀ ਲੰਪੀ ਸਕਿਨ ਨਾਂਅ ਦੀ ਬਿਮਾਰੀ ਨੇ ਪਸ਼ੂ ਧੰਨ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਸੀ ਅਤੇ ਵੱਡੀ ਪੱਧਰ ’ਤੇ ਪਸ਼ੂਆਂ ਦੀ ਹੋਈ ਮੌਤ ਨੇ ਲੋਕਾਂ ਦਾ ਪਸ਼ੂ ਪਾਲਣ ਤੋਂ ਮੋਹ ਭੰਗ ਕਰਕੇ ਰੱਖ ਦਿੱਤਾ। ਸੂਬੇ ਅੰਦਰ ਪਸ਼ੂਆਂ ਦੇ ਸਰਕਾਰੀ ਪੱਧਰ ’ਤੇ ਬੀਮੇ ਕਰਵਾਉਣ ਜਾਂ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਸਾਰਥਿਕ ਨੀਤੀ ਵੀ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਅੰਦਰ ਮੁੜ ਚਿੱਟਾ ਇਨਕਲਾਬ ਲਿਆਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਸਭ ਤੋਂ ਉੱਤਮ ਖ਼ੁਰਾਕ ਮੰਨ੍ਹੇ ਜਾਂਦੇ ਦੁੱਧ ਦੀ ਪੂਰਤੀ ਕਰਵਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ 950 ਪਾਕਿਸਤਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ ਅਗਲੀ ਖ਼ਬਰ ਫ਼ਾਰਮੇਸੀ ਅਫ਼ਸਰ ਭਰਤੀ ਪੇਪਰ ਲੀਕ ਮਾਮਲਾ ਅਦਾਲਤ ਵਲੋਂ ਨਕਲ ਕਾਂਡ ਦੇ ਸਾਰੇ ਵਿਦਿਆਰਥੀ ਜ਼ਮਾਨਤ ’ਤੇ ਰਿਹਾਅ
Ad Position 24