19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜੀਓ ਪ੍ਰਾਈਮ: 300 ਰੁਪਏ ’ਚ ਇਕ ਸਾਲ ਤੱਕ ਰਿਚਾਰਜ ਮਹਿੰਗਾ ਹੋਣ ਦੀ ਚਿੰਤਾ ਖ਼ਤਮ ਜੀਓ ਦਾ ਐਲਾਨ-ਜਾਰੀ ਰਹੇਗਾ 299 ਰੁਪਏ ਵਾਲਾ ਪਲਾਨ

ਮੁੰਬਈ, 19 ਅਗਸਤ (ਅਜੀਤ ਬਿਊਰੋ)-ਮੋਬਾਈਲ ਰਿਚਾਰਜ ਦੇ ਵਧਦੇ ਖਰਚ ਤੋਂ ਬਚਣ ਲਈ ਜੀਓ ਪ੍ਰਾਈਮ ਗ੍ਰਾਹਕਾਂ ਨੂੰ ਇਕ ਸਾਲ ਦੀ ਕੀਮਤ ਦੀ ਗਾਰੰਟੀ ਦੇਵੇਗਾ। 300 ਰੁਪਏ ਦੀ ਇਕਮੁਸ਼ਤ ਮੈਂਬਰਸ਼ਿਪ ਨੂੰ ਲੈ ਕੇ ਗ੍ਰਾਹਕ ਆਪਣੇ ਮੌਜੂਦਾ ਜੀਓ ਪਲਾਨ ਦੀ ਅੱਜ ਦੀ ਕੀਮਤ 5 ਸਤੰਬਰ 2027 ਤੱਕ ਲਾਕ ਕਰ ਸਕਣਗੇ।

Ad Position 21
No active advertisement
ਅਜੀਤ ਡੈਸਕ 20-08-2026
ਮੁੰਬਈ, 19 ਅਗਸਤ (ਅਜੀਤ ਬਿਊਰੋ)-ਮੋਬਾਈਲ ਰਿਚਾਰਜ ਦੇ ਵਧਦੇ ਖਰਚ ਤੋਂ ਬਚਣ ਲਈ ਜੀਓ ਪ੍ਰਾਈਮ ਗ੍ਰਾਹਕਾਂ ਨੂੰ ਇਕ ਸਾਲ ਦੀ ਕੀਮਤ ਦੀ ਗਾਰੰਟੀ ਦੇਵੇਗਾ। 300 ਰੁਪਏ ਦੀ ਇਕਮੁਸ਼ਤ ਮੈਂਬਰਸ਼ਿਪ ਨੂੰ ਲੈ ਕੇ ਗ੍ਰਾਹਕ ਆਪਣੇ ਮੌਜੂਦਾ ਜੀਓ ਪਲਾਨ ਦੀ ਅੱਜ ਦੀ ਕੀਮਤ 5 ਸਤੰਬਰ 2027 ਤੱਕ ਲਾਕ ਕਰ ਸਕਣਗੇ। ਭਾਵ ਪ੍ਰਾਈਮ ਮੈਂਬਰ ਆਪਣੇ ਪਲਾਨ ਨੂੰ ਪੂਰੀ ਮੈਂਬਰਸ਼ਿਪ ਸਮੇਂ ’ਚ ਮੌਜੂਦਾ ਕੀਮਤ ’ਤੇ ਹੀ ਰਿਚਾਰਜ ਕਰ ਪਾਉਣਗੇ। ਚੰਗੀ ਗੱਲ ਇਹ ਹੈ ਕਿ ਪ੍ਰਾਈਮ ਲੈਣ ਦੇ ਬਾਅਦ ਗ੍ਰਾਹਕ ਕਿਸੇ ਇਕ ਪਲਾਨ ’ਚ ਬੰਨ੍ਹੇ ਨਹੀਂ ਰਹਿਣਗੇ, ਉਹ ਚਾਹੁਣ ਤਾਂ ਦੂਸਰੇ ਜੀਓ ਪਲਾਨ ’ਚ ਵੀ ਰਿਚਾਰਜ ਕਰ ਸਕਦੇ ਹਨ ਤੇ ਪ੍ਰਾਈਮ ਮੈਂਬਰਸ਼ਿਪ ਦਾ ਫਾਇਦਾ ਚੁੱਕ ਸਕਦੇ ਹਨ। ਜੀਓ ਪ੍ਰਾਈਮ 20 ਅਗਸਤ ਤੋਂ ਉਪਲੱਬਧ ਹੋਵੇਗਾ। ਗ੍ਰਾਹਕ ਮਾਈਜੀਓ ਐਪ, ਜੀਓ.ਕਾਮ. ਜੀਓ ਸਟੋਰਸ ਜਾਂ ਅਧਿਕਾਰਤ ਜੀਓ ਪਾਰਟਨਰ ਸਟੋਰਸ ਤੋਂ ਮੈਂਬਰਸ਼ਿਪ ਲੈ ਸਕਣਗੇ। ਪ੍ਰਾਈਮ ਮੌਜੂਦਾ ਪ੍ਰੀਪੇਡ ਤੇ ਪੋਸਟਪੇਡ ਗ੍ਰਾਹਕਾਂ ਦੇ ਨਾਲ ਨਵੇਂ ਜੀਓ ਗ੍ਰਾਹਕਾਂ ਲਈ ਵੀ ਖੁੱਲਿਆ ਹੈ। ਦੂਸਰੇ ਨੈਟਵਰਕ ਦੇ ਗ੍ਰਾਹਕ ਨੰਬਰ ਪੋਰਟ ਕਰਵਾ ਕੇ ਜਾਂ ਨਵਾਂ ਜੀਓ ਕੁਨੈਕਸ਼ਨ ਲੈ ਕੇ ਇਸ ’ਚ ਸ਼ਾਮਿਲ ਹੋ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਫ਼ਾਰਮੇਸੀ ਅਫ਼ਸਰ ਭਰਤੀ ਪੇਪਰ ਲੀਕ ਮਾਮਲਾ ਅਦਾਲਤ ਵਲੋਂ ਨਕਲ ਕਾਂਡ ਦੇ ਸਾਰੇ ਵਿਦਿਆਰਥੀ ਜ਼ਮਾਨਤ ’ਤੇ ਰਿਹਾਅ ਅਗਲੀ ਖ਼ਬਰ ਮੌਨਸੂਨ ਦੀ ਰਫ਼ਤਾਰ ਹੋਵੇਗੀ ਮੱਠੀ, ਅਗਲੇ ਦਿਨਾਂ ਵਿਚ ਆਮ ਤੋਂ ਘੱਟ ਮੀਂਹ ਦੀ ਸੰਭਾਵਨਾ ਅੱਜ ਤੋਂ 26 ਅਗਸਤ ਦਰਮਿਆਨ ਪੰਜਾ...
Ad Position 24