09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੰਜਾਬ ਕਾਲਜ ਆਫ਼ ਲਾਅ ਉਸਮਾਂ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਤੇ ਤੀਜਾ ਸਥਾਨ ਹਾਸਲ ਕੀਤਾ

ਤਰਨ ਤਾਰਨ, 8 ਅਗਸਤ (ਹਰਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਏ.

Ad Position 21
No active advertisement
ਪਵਨਦੀਪ ਕੌਰ ਤੇ ਅਰਪਨਰਾਜ ਕੌਰ 09-08-2026
ਤਰਨ ਤਾਰਨ, 8 ਅਗਸਤ (ਹਰਿੰਦਰ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਏ.ਐਲ.ਐਲ.ਬੀ. ਪੰਜ ਸਾਲਾਂ ਡਿਗਰੀ ਕੋਰਸ ਦੇ ਨਤੀਜਿਆਂ ਵਿਚ ਪੰਜਾਬ ਕਾਲਜ ਆਫ਼ ਲਾਅ ਉਸਮਾ ਤਰਨ ਤਾਰਨ ਦੀ ਫਾਈਨਲ ਸਮੈਸਟਰ ਦੀ ਵਿਦਿਆਰਥਣ ਪਵਨਦੀਪ ਕੌਰ ਪੁੱਤਰੀ ਹਰਜੀਤ ਸਿੰਘ ਵਾਸੀ ਪਿੰਡ ਠੱਠੀ ਖਾਰਾ ਜ਼ਿਲ੍ਹਾ ਤਰਨ ਤਾਰਨ ਨੇ ਓਵਰਆਲ ਡਿਗਰੀ ਵਿਚੋਂ 75.75 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ‘ਗੋਲਡ ਮੈਡਲ’ ਹਾਸਲ ਕੀਤਾ ਹੈ। ਇਸੇ ਜਮਾਤ ਦੀ ਵਿਦਿਆਰਥਣ ਅਰਪਨਰਾਜ ਕੌਰ ਪੁੱਤਰੀ ਸੁਖਰਾਜ ਸਿੰਘ ਵਾਸੀ ਪਿੰਡ ਮਾੜੀ ਕੰਬੋਕੇ ਨੇ 74.89 ਫ਼ੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦਾ ਨਤੀਜਾ 100 ਫੀਸਦੀ ਰਿਹਾ ਹੈ। ਪੰਜਾਬ ਕਾਲਜ ਆਫ਼ ਲਾਅ ਹੁਣ ਸਿਰਫ ਲੜਕੀਆਂ ਦਾ ਕਾਲਜ ਐਲਾਨਿਆ ਗਿਆ ਹੈ। ਸਾਲ 2026-27 ਤੋਂ ਕੇਵਲ ਲੜਕੀਆਂ ਦੇ ਹੀ ਦਾਖਲੇ ਹੋ ਰਹੇ ਹਨ। ਕਾਲਜ ਦੇ ਡਾਇਰੈਕਟਰ ਡਾ. ਜਸਵਿੰਦਰ ਕੌਰ ਅਤੇ ਪ੍ਰਿੰਸੀਪਲ ਡਾ. ਆਰ.ਪੀ. ਸਿੰਘ ਨੇ ਵਿਦਿਆਰਥਣਾਂ ਅਤੇ ਉਨ੍ਹਾ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਨਾਦਾਇਕ ਹੈ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ ਮਾਤਾ ਮਹਿੰਦਰ ਕੌਰ ਮੰਝਪੁਰ ਅਗਲੀ ਖ਼ਬਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਤਿੰਨ ਦਿਨਾ ਰੀਜਨਲ ਕ੍ਰਿਕਟ ਟੂਰਨਾਮੈਂਟ ਸਮਾਪਤ
Ad Position 24