ਪਾਕਿਸਤਾਨ ਦੇ ਵਾਹਗਾ ਸਟੇਸ਼ਨ ’ਤੇ ਖੜ੍ਹੀ ਸਮਝੌਤਾ ਐਕਸਪ੍ਰੈੱਸ ਨਹੀਂ ਪਰਤ ਸਕੀ ਭਾਰਤ
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਸਰਹੱਦੀ ਰੇਲਵੇ ਸਟੇਸ਼ਨ ਵਾਹਗਾ ਵਿਖੇ ਪਿਛਲੇ 7 ਵਰ੍ਹਿਆਂ ਤੋਂ ਖੜੀ ਭਾਰਤੀ ਰੇਲਗੱਡੀ ਸਮਝੌਤਾ ਐਕਸਪ੍ਰੈੱਸ ਦੋਵੇਂ ਮੁਲਕਾਂ ਦੀਆਂ ਆਪਸੀ ਸਿਆਸੀ ਤੇ ਸਰਹੱਦੀ ਤਲਖ਼ੀਆਂ ਕਾਰਨ ਸਿਰਫ਼ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਤੱਕ ਨਹੀਂ ਪਹੁੰਚ ਸਕੀ ਹੈ। ਭਾਰਤ ਸਰਕਾਰ ਵਲੋਂ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਦੋਵਾਂ ਮੁਲਕਾਂ ਵਿਚਾਲੇ ਬਣੇ ਸਰਹੱਦੀ ਤਣਾਅ ਕਾਰਨ ਅੱਜ ਤੋਂ ਪੂਰੇ 7 ਵਰ੍ਹੇ ਪਹਿਲਾਂ 8 ਅਗਸਤ 2019 ਨੂੰ ਪਾਕਿਸਤਾਨ ਤੋਂ ਪਰਤਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਪਾਕਿ ਵਲੋਂ ਵਾਹਗਾ ਸਟੇਸ਼ਨ ‘ਤੇ ਹੀ ਰੋਕ ਦਿੱਤਾ ਗਿਆ।
ਪ
ਪਾਕਿਸਤਾਨ ਦੇ ਵਾਹਗਾ ਰੇਲਵੇ ਸਟੇਸ਼ਨ ‘ਤੇ ਖੜ੍ਹੀ ਸਮਝੌਤਾ ਐਕਸਪ੍ਰੈੱਸ। ਤਸਵੀਰ ਰਾਹੀਂ: ਸੁਰਿੰਦਰ ਕੋਛੜ
09-08-2026
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਸਰਹੱਦੀ ਰੇਲਵੇ ਸਟੇਸ਼ਨ ਵਾਹਗਾ ਵਿਖੇ ਪਿਛਲੇ 7 ਵਰ੍ਹਿਆਂ ਤੋਂ ਖੜੀ ਭਾਰਤੀ ਰੇਲਗੱਡੀ ਸਮਝੌਤਾ ਐਕਸਪ੍ਰੈੱਸ ਦੋਵੇਂ ਮੁਲਕਾਂ ਦੀਆਂ ਆਪਸੀ ਸਿਆਸੀ ਤੇ ਸਰਹੱਦੀ ਤਲਖ਼ੀਆਂ ਕਾਰਨ ਸਿਰਫ਼ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤੀ ਰੇਲਵੇ ਸਟੇਸ਼ਨ ਅਟਾਰੀ ਤੱਕ ਨਹੀਂ ਪਹੁੰਚ ਸਕੀ ਹੈ। ਭਾਰਤ ਸਰਕਾਰ ਵਲੋਂ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਦੋਵਾਂ ਮੁਲਕਾਂ ਵਿਚਾਲੇ ਬਣੇ ਸਰਹੱਦੀ ਤਣਾਅ ਕਾਰਨ ਅੱਜ ਤੋਂ ਪੂਰੇ 7 ਵਰ੍ਹੇ ਪਹਿਲਾਂ 8 ਅਗਸਤ 2019 ਨੂੰ ਪਾਕਿਸਤਾਨ ਤੋਂ ਪਰਤਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਪਾਕਿ ਵਲੋਂ ਵਾਹਗਾ ਸਟੇਸ਼ਨ ‘ਤੇ ਹੀ ਰੋਕ ਦਿੱਤਾ ਗਿਆ। ਪਾਕਿ ਰੇਲਵੇ ਅਤੇ ਭਾਰਤੀ ਰੇਲਵੇ ਦਰਮਿਆਨ ਹੋਏ ਸਮਝੌਤੇ ਦੇ ਮੁਤਾਬਿਕ ਹਰ ਸਾਲ 4 ਜੂਨ ਤੋਂ 4 ਦਸੰਬਰ ਤੱਕ ਭਾਰਤੀ ਉੱਤਰੀ ਰੇਲਵੇ ਜ਼ੋਨ ਨਾਲ ਸੰਬੰਧਿਤ ਸਮਝੌਤਾ ਐਕਸਪ੍ਰੈੱਸ ਦੇ ਭਾਰਤੀ ਡਿੱਬੇ ਅਤੇ ਬਾਕੀ ਮਹੀਨੇ ਪਾਕਿਸਤਾਨੀ ਡਿੱਬੇ ਯਾਤਰੂਆਂ ਨੂੰ ਅਟਾਰੀ ਅਤੇ ਵਾਹਗਾ ਤੋਂ ਲਿਆਉਂਦੇ ਤੇ ਛੱਡਦੇ ਸਨ, ਜਦਕਿ ਪੂਰਾ ਵਰ੍ਹਾ ਇੰਜਣ ਪਾਕਿ ਦਾ ਰਹਿੰਦਾ ਸੀ। ਜਦੋਂ ਪਾਕਿ ਵਲੋਂ ਇਸ ਗੱਡੀ ‘ਤੇ ਰੋਕ ਲਗਾਈ ਗਈ ਤਾਂ ਉਸ ਵੇਲੇ ਸਰਹੱਦ ਪਾਰ ਵਾਹਗਾ ਤੋਂ ਯਾਤਰੀਆਂ ਨੂੰ ਲਿਆਉਣ ਦੀ ਵਾਰੀ ਭਾਰਤੀ ਰੇਲ ਦੀ ਸੀ, ਜੋ ਯਾਤਰੀਆਂ ਨੂੰ ਲੈਣ ਲਈ ਸਰਹੱਦ ਪਾਰ ਕਰਕੇ ਪਾਕਿਸਤਾਨ ਗਈ ਤਾਂ ਜ਼ਰੂਰ ਪਰ ਵਾਪਸ ਨਾ ਪਰਤ ਸਕੀ।