08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਣਾ ਕੇ.ਪੀ. ਨੂੰ ਮੁੱਖ ਮੰਤਰੀ ਬਣਾਉਣ ਦੀ ਵੜਿੰਗ ਦੀ ਇੱਛਾ ਨੇ ਛੇੜੀ ਨਵੀਂ ਸਿਆਸੀ ਚਰਚਾ ਕਿਸੇ ਵੀ ਮੁੱਖ ਮੰਤਰੀ ਤੋਂ ਘੱਟ ਨਹੀਂ ਰਾਣਾ ਕੇ.ਪੀ.-ਵੜਿੰਗ

ਨੰਗਲ, 8 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੀਤੇ ਦਿਨ ਪਿੰਡ ਬਰਾਰੀ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕੀਤੇ ਵਿਸ਼ਾਲ ਇਕੱਠ ਦੌਰਾਨ ਸਾਬਕਾ ਸਪੀਕਰ ਰਾਣਾ ਕੇ. ਪੀ.

Ad Position 21
No active advertisement
ਪਿੰਡ ਬਰਾਰੀ ਵਿਖੇ ਸਮਾਗਮ ਦੌਰਾਨ ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਣਾ ਕੇ.ਪੀ. ਸਿੰਘ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। 09-08-2026
ਨੰਗਲ, 8 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੀਤੇ ਦਿਨ ਪਿੰਡ ਬਰਾਰੀ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕੀਤੇ ਵਿਸ਼ਾਲ ਇਕੱਠ ਦੌਰਾਨ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਇੱਛਾ ਪ੍ਰਗਟਾਉਣ ਨਾਲ ਸੂਬੇ ਦੀ ਸਿਆਸਤ ਵਿਚ ਨਵੀਂ ਚਰਚਾ ਛਿੜ ਗਈ ਹੈ। ਵੜਿੰਗ ਨੇ ਕਿਹਾ ਕਿ ਰਾਣਾ ਕੇ.ਪੀ. ਸਿੰਘ ਕਿਸੇ ਵੀ ਮੁੱਖ ਮੰਤਰੀ ਤੋਂ ਘੱਟ ਨਹੀਂ ਹਨ। ਉਨ੍ਹਾਂ ਕੋਲ ਉੱਚ ਵਿੱਦਿਅਕ ਯੋਗਤਾ, ਲੰਬਾ ਸਿਆਸੀ ਤਜਰਬਾ, ਇਤਿਹਾਸ ਦੀ ਡੂੰਘੀ ਜਾਣਕਾਰੀ ਅਤੇ ਇਮਾਨਦਾਰ ਆਗੂ ਵਜੋਂ ਪਛਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਣਾ ਕੇ.ਪੀ. ਸਿੰਘ ਮੁੱਖ ਮੰਤਰੀ ਬਣਦੇ ਹਨ ਤਾਂ ਉਹ ਗੇਟ ‘ਤੇ ਖੜ੍ਹ ਕੇ ਉਨ੍ਹਾਂ ਨੂੰ ਸਲੂਟ ਕਰਨਗੇ। ਵੜਿੰਗ ਨੇ ਕਿਹਾ ਕਿ ਉਹ ਰਾਣਾ ਕੇ.ਪੀ. ਸਿੰਘ ਤੋਂ ਬਤੌਰ ਕਾਂਗਰਸ ਪ੍ਰਧਾਨ ਬਹੁਤ ਕੁੱਝ ਸਿੱਖਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ਦੀ ਸੂਰਤ ਵਿਚ ਉਹ ਹਾਈਕਮਾਨ ਕੋਲ ਰਾਣਾ ਕੇ.ਪੀ. ਨੂੰ ਮੁੱਖ ਮੰਤਰੀ ਬਣਾਉਣ ਲਈ ਜ਼ੋਰਦਾਰ ਵਕਾਲਤ ਕਰਨਗੇ। ਵੜਿੰਗ ਦਾ ਇਹ ਬਿਆਨ ਇਸ ਲਈ ਵੀ ਸਿਆਸੀ ਮਹੱਤਵ ਰੱਖਦਾ ਹੈ, ਕਿਉਂਕਿ ਰੂਪਨਗਰ ਜ਼ਿਲ੍ਹੇ ਨਾਲ ਸੰਬੰਧਿਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਵਜੋਂ ਦੇਖਿਆ ਜਾਂਦਾ ਹੈ। ਇਸ ਮੌਕੇ ਵੜਿੰਗ ਨੇ ਅਗਾਮੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਦੇ ਸੰਕੇਤ ਦਿੰਦਿਆਂ ਕਿਹਾ ਕਿ ਲਗਾਤਾਰ ਦੋ ਵਾਰ ਚੋਣਾਂ ਹਾਰਨ ਵਾਲਿਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ 40 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰਨ ਵਾਲਿਆਂ ਨੂੰ ਵੀ ਟਿਕਟ ਨਾ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਲਈ ਹਾਈਕਮਾਨ ਕੋਲ ਜ਼ੋਰਦਾਰ ਵਕਾਲਤ ਕੀਤੀ ਜਾਵੇਗੀ। ਵੜਿੰਗ ਨੇ ਕਾਂਗਰਸੀ ਵਰਕਰਾਂ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਹਰ ਬੂਥ ‘ਤੇ ਡਟਣ ਅਤੇ ਕਾਂਗਰਸ ਦੀ ਜਿੱਤ ਲਈ ਦਿਨ-ਰਾਤ ਮਿਹਨਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਥ ਸੱਤਾ ਸੌਂਪੀ ਜਾ ਸਕੇ। ਬਰਾਰੀ ਰੈਲੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਬਿਨਾਂ ਕਿਸੇ ਨਾਅਰੇਬਾਜ਼ੀ ਦੇ ਮਾਹੌਲ ਅਮਨ-ਅਮਾਨ ਵਾਲਾ ਰਿਹਾ, ਕਿਉਂਕਿ ਪਿਛਲੀਆਂ ਅਨੇਕਾਂ ਰੈਲੀਆਂ ਵਿਚ ਲਗਾਤਾਰ ਵਿਰੋਧੀਆਂ ਵਲੋਂ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਲਗਾਤਾਰ ਵੱਡਾ ਹੁੰਦਾ ਜਾ ਰਿਹੈ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਕਾਫ਼ਲਾ-ਬਾਪੂ ਤਰਸੇਮ ਸਿੰਘ, ਇਆਲੀ ਅਗਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਦੀ ਉਲਟੀ ਗਿਣਤੀ ਸ਼ੁਰੂ-ਬਿਲਾਵਲ ਭੁੱਟੋ
Ad Position 24